Home / खबरे / ਹਰਚਰਨ ਸਿੰਘ ਦੇ ਚਚੇਰੇ ਭਰਾ ਨੇ ਦੱਸੀ ਕੁੜੀ ਦੇ ਚਾਚੇ ਦੀ ਸਾਰੀ ਸੱਚਾਈ

ਹਰਚਰਨ ਸਿੰਘ ਦੇ ਚਚੇਰੇ ਭਰਾ ਨੇ ਦੱਸੀ ਕੁੜੀ ਦੇ ਚਾਚੇ ਦੀ ਸਾਰੀ ਸੱਚਾਈ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨ ਤੋਂ ਹਰਚਰਨ ਸਿੰਘ ਨਾਂ ਦੇ ਇੱਕ ਲੜਕੇ ਦਾ ਮਾਮਲਾ ਕਾਫ਼ੀ ਜ਼ਿਆਦਾ ਭਖਿਆ ਹੋਇਆ ਹੈ ਹਰਚਰਨ ਸਿੰਘ ਦੀ ਉਮਰ ਸਿਰਫ਼ ਸਤਾਰਾਂ ਸਾਲ ਦੀ ਦੱਸੀ ਜਾ ਰਹੀ ਹੈ ਅਤੇ ਉਸ ਦਾ ਕ-ਤ-ਲ ਬੜੀ ਬੇਰਹਿਮੀ ਨਾਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਚਰਨ ਸਿੰਘ ਦਾ ਇਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ,ਜਿਸ ਤੋਂ ਬਾਅਦ ਲੜਕੀ ਉਸ ਨੂੰ ਫੋਨ ਕਰਕੇ ਬੁਲਾਉਂਦੀ ਹੈ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ।ਜੇਕਰ ਉਹ ਨਹੀਂ ਆਇਆ ਤਾਂ ਉਹ ਆਪਣੀ ਜਾਨ ਦੇ ਦੇਵੇਗੀ ਉਸ ਤੋਂ ਬਾਅਦ ਹਰਚਰਨ ਸਿੰਘ ਆਪਣੇ ਦੋਸਤ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਲੜਕੀ ਨੂੰ ਮਿਲਣ ਲਈ

ਚਲਾ ਜਾਂਦਾ ਹੈ ਅਤੇ ਘਰ ਕਹਿ ਕੇ ਜਾਂਦਾ ਹੈ ਕਿ ਉਹ ਦੋਨੋਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਜਾ ਰਹੇ ਹਨ। ਉਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦਾ ਕ-ਤ-ਲ ਕਰ ਦਿੱਤਾ ਜਾਂਦਾ ਹੈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਖੇਤਾਂ ਵਿਚ ਸੁੱਟ ਦਿੱਤਾ ਜਾਂਦਾ ਹੈ। ਇਸ ਮਾਮਲੇ ਵਿਚ ਹਰਚਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ,ਜਿਸ ਵਿਚ ਇਹ ਸਾਬਿਤ ਹੋਇਆ ਹੈ ਕਿ ਉਸ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ।ਪਰ ਉਸ ਦੇ ਸਰੀਰ ਉਤੇ ਕੁੱਟਮਾਰ ਦੇ ਨਿਸ਼ਾਨ ਨਹੀਂ ਮਿਲੇ, ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਉਸ ਨੂੰ ਨਹੀਂ ਮਾਰਿਆ ਇਸ ਮਾਮਲੇ ਬਾਰੇ

ਹਰਚਰਨ ਸਿੰਘ ਦੇ ਚਚੇਰੇ ਭਰਾ ਨੇ ਦੱਸਿਆ ਕਿ ਜਿਥੇ ਹਰਚਰਨ ਸਿੰਘ ਦੀ ਮ੍ਰਿਤਕ ਦੇਹ ਮਿਲੀ ਸੀ। ਉਸ ਥਾਂ ਤੇ ਕੋਈ ਵੀਹ ਕਰੰਟ ਵਾਲੀ ਤਾਰ ਨਹੀਂ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਹੋਰ ਨੇ ਹੀ ਉਸ ਨੂੰ ਉੱਥੇ ਸੁੱਟਿਆ ਸੀ ਭਾਵ ਉਸ ਨੂੰ ਜਾਣਬੁੱਝ ਕੇ ਮਾਰਿਆ ਗਿਆ ਹੈ ਅਤੇ ਉਸ ਦੀ ਲਾਸ਼ ਨੂੰ ਖੇਤਾਂ ਦੇ ਵਿੱਚ ਲੁਕੋਇਆ ਗਿਆ।

About khabar

Leave a Reply

Your email address will not be published. Required fields are marked *