Home / खबरे / ਕਿਤੇ ਤੁਹਾਡੇ ਤਾਂ ਨਹੀਂ ਲੱਗਿਆ ਕਰੋਨਾ ਦੇ ਨਾਮ ਤੇ ਗਲਤ ਟੀਕਾ ,ਹੋ ਜਾਓ ਸਾਵਧਾਨ

ਕਿਤੇ ਤੁਹਾਡੇ ਤਾਂ ਨਹੀਂ ਲੱਗਿਆ ਕਰੋਨਾ ਦੇ ਨਾਮ ਤੇ ਗਲਤ ਟੀਕਾ ,ਹੋ ਜਾਓ ਸਾਵਧਾਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਪਿਛਲੇ ਦੋ ਸਾਲਾਂ ਤੋਂ ਇਸ ਮਹਾਂਚਮਾਰੀ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਕਿਉਂਕਿ ਇਸ ਮਹਾਂਮਾਰੀ ਤੋਂ ਬਾਅਦ ਹੀ ਲੋਕਾਂ ਦੀ ਕਾਰੋਬਾਰ ਠੱਪ ਹੋ ਗਏ। ਇਸ ਤੋਂ ਇਲਾਵਾ ਵਧਦੀ ਹੋਈ ਮਹਿੰਗਾਈ ਨੇ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨ ਕਰ ਰੱਖਿਆ ਹੈ। ਪਿਛਲੇ ਸਮੇਂ ਦੇ ਵਿਚ ਭਾਵੇਂ ਕਿ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਦੇ ਵਿਚ ਕਮੀ ਵੇਖਣ ਨੂੰ ਮਿਲੀ ਸੀ।ਪਰ ਹੁਣ ਇੱਕ ਵਾਰ ਫਿਰ ਤੋਂ ਅਜਿਹੇ ਮਾਮਲਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ।ਬਹੁਤ ਸਾਰੇ ਲੋਕ ਕੋਰੂਨਾ ਵੈਕਸੀਨ ਲਗਵਾ ਵੀ ਚੁੱਕੇ ਹਨ

ਅਤੇ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ,ਜਿਨ੍ਹਾਂ ਨੇ ਕੋਰੂਨਾ ਵੈਕਸੀਨ ਨਹੀਂ ਲਗਵਾਈ ਪਰ ਇਸ ਦੌਰਾਨ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿੱਥੇ ਕਰੁਣਾ ਵੈਕਸੀਨ ਲਗਾਉਣ ਦੇ ਨਾਂ ਤੇ ਗਲਤ ਟੀਕੇ ਲੋਕਾਂ ਨੂੰ ਲਗਾ ਦਿੱਤੇ ਗਏ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਇਕ ਪਿੰਡ ਦੇ ਵਿਚ ਤਿੰਨ ਆਸ਼ਾ ਵਰਕਰ ਆਈਆਂ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਵੈਕਸੀਨ ਲਗਾ ਰਹੀਆਂ ਹਨ।ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਕੋਰੂਨਾ ਵੈਕਸੀਨ ਨਹੀਂ ਲਗਾ ਰਹੀਆਂ ਸੀ।ਬਲਕਿ ਉਨ੍ਹਾਂ ਵੱਲੋਂ ਇਕੋ ਸਰਿੰਜ ਦੇ ਨਾਲ ਕਰੀਬ ਛੱਬੀ ਲੋਕਾਂ ਨੂੰ ਟੀਕੇ ਲਗਾ ਦਿੱਤੇ

ਗਏ ਹਨ ਪਰ ਇਹ ਕਿਸੇ ਬੀਮਾਰੀ ਦੇ ਟੀਕੇ ਹਨ। ਉਸ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਇਹ ਮਾਮਲਾ ਕਾਫੀ ਭਖਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਇਨ੍ਹਾਂ ਤਿੰਨ ਔਰਤਾਂ ਨੂੰ ਪੁਲੀਸ ਮੁਲਾਜ਼ਮਾਂ ਨੇ ਹਿਰਾਸਤ ਵਿੱਚ ਲਿਆ ਹੈ ਤਾਂ ਜੋ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇ ਅਤੇ ਇਨ੍ਹਾਂ ਦੀ ਅਸਲੀਅਤ ਦਾ ਪਤਾ ਲਗਾਇਆ ਜਾ ਸਕੇ।

About khabar

Leave a Reply

Your email address will not be published. Required fields are marked *