Home / खबरे / ਰੁਪਿੰਦਰ ਹਾਂਡਾ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਇਹ ਵੱਡਾ ਐਲਾਨ

ਰੁਪਿੰਦਰ ਹਾਂਡਾ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਇਹ ਵੱਡਾ ਐਲਾਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ। ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਹਨ, ਪਰ ਉਨ੍ਹਾਂ ਦੇ ਹੌਸਲੇ ਵੀ ਬੁਲੰਦ ਦਿਖਾਈ ਦੇ ਰਹੇ ਹਨ।ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਮਹਾਂ ਪੰਚਾਇਤਾਂ ਕੀਤੀਅਾਂ ਜਾ ਰਹੀਅਾਂ ਹਨ ਇਸ ਤੋਂ ਇਲਾਵਾ ਕਿਸਾਨਾਂ ਨੇ ਕਈ ਥਾਵਾਂ ਤੇ ਰੈਲੀਆਂ ਵੀ ਕੀਤੀਆਂ ਤਾਂ ਜੋ ਲੋਕਾਂ ਦੇ ਵਿੱਚ ਕਿਸਾਨੀ ਅੰਦੋਲਨ ਪ੍ਰਤੀ ਹੋਰ ਵੀ ਜਾਗਰੂਕਤਾ ਵਧਾਈ ਜਾ ਸਕੇ।ਪਿਛਲੇ ਦਿਨਾਂ ਦੇ ਵਿੱਚ ਕਰਨਾਲ ਦੇ ਵਿੱਚ ਮਹਾਂ ਪੰਚਾਇਤ ਕੀਤੀ ਗਈ ਸੀ।ਉਸ ਤੋਂ ਪਹਿਲਾਂ ਕਰਨਾਲ ਦੇ ਵਿੱਚ ਹੀ ਕਿਸਾਨਾਂ ਉੱਤੇ ਲਾਠੀਚਾਰਜ ਵੀ ਹੋਇਆ

ਸੀ, ਜਿਸ ਕਾਰਨ ਕਿਸਾਨਾਂ ਨੇ ਇੱਥੇ ਪੱਕੇ ਡੇਰੇ ਵੀ ਲਗਾਏ ਹੋਏ ਹਨ। ਹਰਿਆਣਾ ਦੇ ਵਿੱਚ ਮਾਹੌਲ ਲਗਾਤਾਰ ਤਣਾਅਪੂਰਨ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਹਰਿਆਣਾ ਦੇ ਸਿਰਸਾ ਵਿਚ ਵੀ ਇਕੱਠ ਰੱਖਿਆ ਗਿਆ ਇਸ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਕਲਾਕਾਰ ਰੁਪਿੰਦਰ ਹਾਂਡਾ ਵੀ ਇੱਥੇ ਪਹੁੰਚੇ।ਜਿੱਥੇ ਉਨ੍ਹਾਂ ਨੇ ਉਨ੍ਹਾਂ ਕਲਾਕਾਰਾਂ ਨੂੰ ਲਾਹਨਤਾਂ ਵੀ ਪਾਈਆਂ ਹਨ।ਜਿਹੜੇ ਕਲਾਕਾਰ ਅੱਜ ਵੀ ਕਿਸਾਨੀ ਅੰਦੋਲਨ ਦਾ ਸਾਥ ਨਹੀਂ ਦੇ ਰਹੇ ਅਤੇ ਉਹ ਕਿਸਾਨੀ ਅੰਦੋਲਨ ਬਾਰੇ ਖੁੱਲ੍ਹ ਕੇ ਪ੍ਰਚਾਰ ਨਹੀਂ ਕਰ ਰਹੇ। ਰੁਪਿੰਦਰ ਹਾਂਡਾ ਦਾ ਕਹਿਣਾ ਹੈ ਕਿ ਕਲਾਕਾਰ ਜ਼ਿਮੀਂਦਾਰਾਂ ਦੇ ਪੈਸਿਆਂ ਤੋਂ ਹੀ ਬਣਦੇ ਹਨ ਕਿਉਂਕਿ ਜੇਕਰ ਜ਼ਿਮੀਂਦਾਰ ਆਪਣੇ ਘਰਾਂ ਦੇ ਵਿਚ ਪ੍ਰੋਗਰਾਮਾਂ ਦੌਰਾਨ ਕਲਾਕਾਰਾਂ ਨੂੰ ਨਹੀਂ ਬੁਲਾਉਂਦੇ ਤਾਂ ਇਹ ਕਲਾਕਾਰ ਪੈਸਾ ਨਹੀਂ ਕਮਾ ਪਾਉਣਗੇ।ਇਸ ਦੌਰਾਨ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿਚ

ਦੇਸ਼ ਦੇ ਹਾਲਾਤ ਬਹੁਤ ਮਾਡ਼ੇ ਹੋ ਚੁੱਕੇ ਹਨ।ਅਮੀਰ ਲੋਕ ਹੋਰ ਵੀ ਜ਼ਿਆਦਾ ਅਮੀਰ ਹੋ ਰਹੇ ਹਨ ਅਤੇ ਦੂਜੇ ਪਾਸੇ ਗ਼ਰੀਬ ਲੋਕ ਹੇਠਾਂ ਦਬਦੇ ਜਾ ਰਹੇ ਹਨ।ਪਰ ਫਿਰ ਵੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਵਧੀਆ ਲੀਡਰ ਚੁਣਨ ਤਾਂ ਜੋ ਉਨ੍ਹਾਂ ਦੀ ਭਲਾਈ ਦੇ ਕੰਮ ਹੋ ਸਕਣ ਅਤੇ ਦੇਸ਼ ਨੂੰ ਅੱਗੇ ਲਿਜਾਇਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਵਿਚੋਂ ਇਕ ਪਾਰਟੀ ਬਣਨੀ ਚਾਹੀਦੀ ਹੈ ਜੋ ਕਿਸਾਨਾਂ ਦੇ ਮੁੱਦਿਆਂ ਨੂੰ ਸੁਲਝਾਉਣ ਦਾ ਕੰਮ ਕਰੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹੀ ਪਾਰਟੀ ਬਣਦੀ ਹੈ ਤਾਂ ਉਹ ਇਸ ਪਾਰਟੀ ਦਾ ਪ੍ਰਚਾਰ ਜ਼ਰੂਰ ਕਰਨਗੇ।

About khabar

Leave a Reply

Your email address will not be published. Required fields are marked *