Home / खबरे / ਹਰਚਰਨ ਸਿੰਘ ਦੇ ਬਾਰੇ ਇਸ ਨੌਜਵਾਨ ਨੇ ਕਿਤੇ ਇਹ ਵੱਡੇ ਖੁਲਾਸੇ

ਹਰਚਰਨ ਸਿੰਘ ਦੇ ਬਾਰੇ ਇਸ ਨੌਜਵਾਨ ਨੇ ਕਿਤੇ ਇਹ ਵੱਡੇ ਖੁਲਾਸੇ

ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇਕ ਮਾਮਲਾ ਕਾਫ਼ੀ ਜ਼ਿਆਦਾ ਭਖਿਆ ਹੋਇਆ ਹੈ, ਜਿਥੇ ਸਤਾਰਾਂ ਸਾਲਾਂ ਦੇ ਹਰਚਰਨ ਸਿੰਘ ਦਾ ਕ-ਤ-ਲ ਕਰ ਦਿੱਤਾ ਗਿਆ।ਕਿਉਂਕਿ ਹਰਚਰਨ ਸਿੰਘ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਉਸ ਤੋਂ ਬਾਅਦ ਲੜਕੀ ਹਰਚਰਨ ਸਿੰਘ ਨੂੰ ਫੋਨ ਕਰ ਕੇ ਸੱਦਦੀ ਹੈ ਅਤੇ ਇਹ ਲੜਕਾ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਇਸ ਲੜਕੇ ਨੂੰ ਬੜੀ ਬੇਰਹਿਮੀ ਦੇ ਰਾਹ ਮਾਰਿਆ ਗਿਆ ਹੈ ਅਤੇ ਇਸ ਦੀ ਲਾਸ਼ ਦੀ ਦੁਰਦਸ਼ਾ ਕਰਕੇ ਇਸ ਨੂੰ ਸੁੱਟ ਦਿੱਤਾ ਗਿਆ।ਹੁਣ ਇਸ ਮਾਮਲੇ ਦੇ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ

ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਤਿੱਨ ਸੌ ਦੋ ਦਾ ਪਰਚਾ ਦਰਜ ਹੋ ਚੁੱਕਿਆ ਹੈ। ਇਸ ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਵੱਖੋ ਵੱਖਰੀਆਂ ਵੀਡੀਓਜ਼ ਬਣਾ ਕੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।ਬਹੁਤ ਸਾਰੇ ਲੋਕਾਂ ਵੱਲੋਂ ਲੜਕੀ ਅਤੇ ਲੜਕੇ ਦੀ ਫੋਟੋ ਵਾਇਰਲ ਕਰਕੇ ਉਸ ਉੱਪਰ ਸਾਹਿਬਾਂ ਮਿਰਜ਼ਾ ਵਾਲੇ ਗੀਤ ਲਗਾਏ ਜਾ ਰਹੇ ਹਨ।ਪਰ ਇੱਥੇ ਹੀ ਇੱਕ ਨੌਜਵਾਨ ਦੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਸ ਨੇ ਲੋਕਾਂ ਦੀ ਮਾਨਸਿਕਤਾ ਬਾਰੇ ਗੱਲਬਾਤ ਕੀਤੀ ਹੈ ਕਿ ਅੱਜਕੱਲ੍ਹ ਲੋਕ ਕਿੰਨੇ ਜ਼ਿਆਦਾ ਹੇਠਾਂ ਜਾ ਰਹੇ ਹਨ ਕਿ ਥੋੜ੍ਹੇ ਬਹੁਤੇ ਵਿਊਜ਼ ਖ਼ਾਤਰ ਉਹ ਕਿਸੇ ਦੀ ਵੀ ਇੱਜ਼ਤ ਨੂੰ ਤਾਰ ਤਾਰ ਕਰ ਸਕਦੇ ਹਨ।ਇਸ ਲੜਕੇ ਦਾ ਕਹਿਣਾ ਹੈ ਕਿ ਜਿਸ ਲੜਕੀ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਸ

ਨੇ ਹੀ ਲੜਕੇ ਨੂੰ ਮਰਵਾਇਆ ਹੈ ਉਸਦੀ ਉਮਰ ਵੀ ਤੇਰਾਂ ਚੌਦਾਂ ਸਾਲਾਂ ਦੀ ਹੈ ਅਤੇ ਇਸ ਉਮਰ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਗਲਤੀਆਂ ਹੋ ਜਾਂਦੀਆਂ ਹਨ।ਭਾਵੇਂ ਕਿ ਇੱਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਵੱਡੀ ਗ਼ਲਤੀ ਹੈ ਕਿ ਉਨ੍ਹਾਂ ਨੂੰ ਇਸ ਲੜਕੇ ਨੂੰ ਨਹੀਂ ਮਰਨਾ ਚਾਹੀਦਾ ਸੀ ਕਿਉਂਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਵਾਲਾ ਕੋਈ ਵੀ ਨਹੀਂ ਰਿਹਾ।ਇਸ ਲੜਕੇ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੋਚ ਸਮਝ ਕੇ ਹੀ ਵੀਡਿਓਜ਼ ਪਾਉਣੀਆਂ ਚਾਹੀਦੀਆਂ ਹਨ।

About khabar

Leave a Reply

Your email address will not be published. Required fields are marked *