Breaking News
Home / खबरे / ਹਰਚਰਨ ਸਿੰਘ ਯੂ ਪੀ ਵਾਲੇ ਦੇ ਮਾਮਲੇ ਬਾਰੇ ਇਸ ਲੜਕੀ ਨੇ ਖੋਲ੍ਹੀਆਂ ਸਾਰੀਆਂ ਪੋਲਾ

ਹਰਚਰਨ ਸਿੰਘ ਯੂ ਪੀ ਵਾਲੇ ਦੇ ਮਾਮਲੇ ਬਾਰੇ ਇਸ ਲੜਕੀ ਨੇ ਖੋਲ੍ਹੀਆਂ ਸਾਰੀਆਂ ਪੋਲਾ

ਅੱਜਕੱਲ੍ਹ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਥੇ ਪ੍ਰੇਮ ਸੰਬੰਧਾਂ ਦੇ ਚੱਲਦੇ ਕੁਝ ਨੌਜਵਾਨ ਲੜਕੇ ਆਪਣੀ ਜਾਨ ਗਵਾ ਬੈਠਦੇ ਹਨ।ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ,ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਤਾਰਾਂ ਸਾਲਾਂ ਦੇ ਹਰਚਰਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਉਸ ਦਾ ਇੱਕ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ।ਜਦੋਂ ਲੜਕੀ ਹਰਚਰਨ ਸਿੰਘ ਨੂੰ ਫੋਨ ਕਰ ਕੇ ਬੁਲਾਉਂਦੀ ਹੈ ਤਾਂ ਉਸ ਤੋਂ ਬਾਅਦ ਦਾ ਇਹ ਲੜਕਾ ਉਸ ਨੂੰ ਮਿਲਣ ਲਈ ਚਲਾ ਜਾਂਦਾ ਹੈ। ਪਰ ਉਥੇ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਅਤੇ ਇਸ ਨੂੰ ਕਰੰਟ ਲਗਾ ਕੇ ਇਸ ਨੂੰ ਮੌਤ ਦੇ ਘਾਟ

ਉਤਾਰ ਦਿੱਤਾ ਜਾਂਦਾ ਹੈ। ਬਾਅਦ ਵਿੱਚ ਇਸ ਦੀ ਲਾਸ਼ ਦੀ ਦੁਰਦਸ਼ਾ ਕਰ ਕੇ ਖੇਤਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ।ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਖੇਤਾਂ ਦੇ ਵਿੱਚ ਇਸ ਨੂੰ ਬਰਾਮਦ ਕੀਤਾ ਅਤੇ ਇਹ ਮਾਮਲਾ ਹੁਣ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਭਖਿਆ ਹੋਇਆ ਹੈ। ਦਸ ਦਈਏ ਕਿ ਹਰਚਰਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ ਮਾਂ ਦੀ ਵਿਧਵਾ ਹੈ ਭਾਵ ਆਉਣ ਵਾਲੇ ਸਮੇਂ ਦੇ ਵਿਚ ਹਰਚਰਨ ਸਿੰਘ ਨੇ ਹੀ ਆਪਣੇ ਪਰਿਵਾਰਕ ਮੈਬਰਾਂ ਦਾ ਸਹਾਰਾ ਬਣਨਾ ਸੀ। ਪਰ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜ਼ਿੰਮੇਵਾਰੀ ਚੁੱਕਣ ਵਾਲਾ ਕੋਈ ਨਹੀਂ ਰਿਹਾ।ਇਸ

ਮਾਮਲੇ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ ਅਤੇ ਵੀਡਿਓਜ਼ ਬਣਾ ਕੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਕਿ ਜੇਕਰ ਛੋਟੀ ਉਮਰ ਦੇ ਇਸ ਲੜਕੇ ਕੋਲੋਂ ਕੋਈ ਗਲਤੀ ਹੋਈ ਸੀ ਤਾਂ ਉਸ ਨੂੰ ਸਮਝਾਉਣਾ ਚਾਹੀਦਾ ਸੀ ਜਾਂ ਫਿਰ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਛੱਡ ਦੇਣਾ ਚਾਹੀਦਾ ਸੀ।ਜਿਸ ਤਰੀਕੇ ਨਾਲ ਚਾਰ ਭੈਣਾਂ ਦੇ ਇਕਲੌਤੇ ਭਰਾ ਨੂੰ ਜਾਨੋਂ ਮਾਰ ਦਿੱਤਾ ਗਿਆ।ਇੱਥੇ ਬਹੁਤ ਵੱਡੀ ਗਲਤੀ ਹੈ ਇਸ ਦੌਰਾਨ ਲੋਕਾਂ ਵੱਲੋਂ ਵੱਖੋ ਵੱਖਰੇ ਤਰੀਕਿਆਂ ਨਾਲ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਜਿਸ ਨੇ ਇੱਕ ਮਾਂ ਦੀ ਕੁੱਖ ਸੁੰਨੀ ਕਰ ਦਿੱਤੀ ਜੋ ਮਾਂ ਪਹਿਲਾਂ ਹੀ ਵਿਧਵਾ ਸੀ।

About khabar

Leave a Reply

Your email address will not be published. Required fields are marked *