Breaking News
Home / खबरे / ਇਸ ਧੀ ਨੇ ਸੜਕ ਉਪਰ ਘੁੰਮ ਰਹੇ ਕੁੱਤਿਆਂ ਦੀ ਸੇਵਾ ਕਰਨ ਲਈ ਨਹੀਂ ਕਰਵਾਇਆ ਵਿਆਹ

ਇਸ ਧੀ ਨੇ ਸੜਕ ਉਪਰ ਘੁੰਮ ਰਹੇ ਕੁੱਤਿਆਂ ਦੀ ਸੇਵਾ ਕਰਨ ਲਈ ਨਹੀਂ ਕਰਵਾਇਆ ਵਿਆਹ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੁੱਤੇ ਬਹੁਤ ਹੀ ਜ਼ਿਆਦਾ ਵਫ਼ਾਦਾਰ ਜਾਨਵਰ ਹੁੰਦੇ ਹਨ।ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਕੁੱਤਿਆਂ ਨੂੰ ਆਪਣੇ ਘਰਾਂ ਦੇ ਵਿੱਚ ਪਾਲਣਾ ਪਸੰਦ ਕਰਦੇ ਹਨ ਅਤੇ ਲੋਕ ਇਨ੍ਹਾਂ ਕੋਲੋਂ ਕੰਮ ਵੀ ਲੈਂਦੇ ਹਨ ਭਾਵ ਇਹ ਕੁੱਤੇ ਉਨ੍ਹਾਂ ਦੇ ਘਰ ਦੀ ਰਖਵਾਲੀ ਕਰਦੇ ਹਨ।ਪਰ ਉੱਥੇ ਹੀ ਕੁਝ ਲੋਕ ਆਪਣੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਕੁੱਤੇ ਰੱਖਦੇ ਹਨ। ਪਰ ਉੱਥੇ ਹੀ ਕੁਝ ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ ਜਿੱਥੇ ਕੁਝ ਲੋਕ ਸੇਵਾ ਭਾਵਨਾ ਦੇ ਨਾਲ ਕੁੱਤਿਆਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਦੋ ਭੈਣਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਘਰ ਦੇ ਵਿਚ ਕੁੱਤੇ ਰੱਖੇ ਹੋਏ ਹਨ।ਇਨ੍ਹਾਂ ਨੇ ਕੁੱਤੇ ਖਰੀਦੇ ਨਹੀਂ ਬਲਕਿ ਆਵਾਰਾ

ਕੁੱਤਿਆਂ ਨੂੰ ਇਨ੍ਹਾਂ ਨੇ ਆਪਣੇ ਘਰ ਦੇ ਵਿਚ ਰੱਖਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੇਵਾ ਭਾਵਨਾ ਦੇ ਨਾਲ ਇਨ੍ਹਾਂ ਕੁੱਤਿਆਂ ਨੂੰ ਪਾਲ ਰਹੀਆਂ ਹਨ।ਇਨ੍ਹਾਂ ਨਾਲ ਗੱਲਬਾਤ ਕਰਨ ਤੇ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਪਹਿਲਾਂ ਤੋਂ ਹੀ ਕੁੱਤਿਆਂ ਦੇ ਨਾਲ ਕਾਫੀ ਜ਼ਿਆਦਾ ਪਿਆਰ ਸੀ ਅਤੇ ਬਾਅਦ ਵਿੱਚ ਇਨ੍ਹਾਂ ਨੇ ਕੁੱਤਿਆਂ ਨੂੰ ਭੋਜਨ ਦੇਣਾ ਸ਼ੁਰੂ ਕਰ ਦਿੱਤਾ।ਉਸ ਤੋਂ ਬਾਅਦ ਇਨ੍ਹਾਂ ਦਾ ਲਗਾਓ ਹੋਰ ਵੀ ਜ਼ਿਆਦਾ ਵਧ ਗਿਆ ਅਤੇ ਜਿਹੜੇ ਕੁੱਤੇ ਇਨ੍ਹਾਂ ਨੂੰ ਬਿਮਾਰ ਲੱਗਦੇ ਹਨ ਜਾਂ ਫਿਰ ਜ਼ਖ਼ਮੀ ਹੁੰਦੇ ਹਨ ਉਨ੍ਹਾਂ ਨੂੰ ਇਹ ਇਲਾਜ ਕਰਵਾਉਣ ਦੇ ਲਈ ਕਲੀਨ ਕਦੇ ਵਿੱਚ ਵੀ ਲੈ ਕੇ ਜਾਂਦੀਆਂ ਹਨ। ਇਸ ਲਈ ਮਹੀਨੇ ਦੇ ਵਿੱਚੋਂ ਵੀਹ ਪੱਚੀ ਦਿਨ ਇਹ ਕਲੀਨਕ ਜ਼ਰੂਰ ਜਾਂਦੀਆਂ ਹਨ।ਇਨ੍ਹਾਂ ਦਾ ਕਹਿਣਾ ਹੈ ਕਿ

ਰੋਜ਼ਾਨਾ ਇਹ ਦਿਨ ਵਿਚ ਤੇਰਾਂ ਸੌ ਤੋਂ ਪੰਦਰਾਂ ਸੌ ਦਾ ਖਰਚਾ ਕੁੱਤਿਆਂ ਦੇ ਭੋਜਨ ਉੱਤੇ ਕਰ ਦਿੰਦੀਆਂ ਹਨ ਅਤੇ ਮਹੀਨੇ ਦੇ ਵਿੱਚ ਪੰਜਾਹ ਹਜ਼ਾਰ ਰੁਪਏ ਤੱਕ ਦਾ ਖਰਚਾ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਹ ਰੋਜ਼ਾਨਾ ਦੱਸ ਕਿੱਲੋ ਦੁੱਧ ਲੈਂਦੀਆਂ ਹਨ ਉਸ ਤੋਂ ਬਾਅਦ ਇਸ ਵਿੱਚ ਥੋੜ੍ਹਾ ਪਾਣੀ ਮਿਲਾਉਣ ਤੋਂ ਬਾਅਦ ਕੁੱਤਿਆਂ ਨੂੰਹ ਦੁੱਧ ਪਿਲਾਉਂਦੀਆਂ ਹਨ।ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਅਜੇ ਤਕ ਵਿਆਹ ਨਹੀਂ ਕਰਵਾਇਆ ਕਿਉਂਕਿ ਇਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਇਹ ਵਿਆਹ ਕਰਵਾਉਣਗੀਆਂ ਤਾਂ ਇਨ੍ਹਾਂ ਨੂੰ ਇਹ ਕੰਮ ਛੱਡਣਾ ਪਵੇਗਾ।ਪਰ ਇਹ ਇਸ ਕੰਮ ਨੂੰ ਛੱਡਣਾ ਨਹੀਂ ਚਾਹੁੰਦੀ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਨੂੰ ਸਮਝਦੇ ਹਨ ਅਤੇ ਸਾਰੇ ਇਨ੍ਹਾਂ ਦਾ ਸਾਥ ਦਿੰਦੇ ਹਨ।

About khabar

Leave a Reply

Your email address will not be published. Required fields are marked *