Home / खबरे / ਕੁਦਰਤ ਦੀ ਵੇਖੋ ਰੰਗ ਇਸ ਗੂੰਗੇ ਬੋਲੇ ਨੌਜਵਾਨ ਦੀ ਬਾਡੀ ਵੇਖ ਕੇ ਤੁਸੀਂ ਹੋ ਜਾਵੋਗੇ ਬੇਹੱਦ ਹੈਰਾਨ

ਕੁਦਰਤ ਦੀ ਵੇਖੋ ਰੰਗ ਇਸ ਗੂੰਗੇ ਬੋਲੇ ਨੌਜਵਾਨ ਦੀ ਬਾਡੀ ਵੇਖ ਕੇ ਤੁਸੀਂ ਹੋ ਜਾਵੋਗੇ ਬੇਹੱਦ ਹੈਰਾਨ

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ ਜੋ ਹਰ ਇੱਕ ਸ਼ੂਟਿੰਗ ਮੁਸੀਬਤ ਤੋਂ ਘਬਰਾ ਜਾਂਦੇ ਹਨ ਭਾਵੇਂ ਕਿ ਉਹ ਸਰੀਰਕ ਪੱਖੋਂ ਠੀਕ ਹੁੰਦੇ ਹਨ। ਪਰ ਉਹ ਹੌਸਲੇ ਪੱਖੋਂ ਬਹੁਤ ਹੀ ਜ਼ਿਆਦਾ ਕਮਜ਼ੋਰ ਹੁੰਦੇ ਹਨ, ਜਿਸ ਕਾਰਨ ਜ਼ਿੰਦਗੀ ਦੇ ਵਿੱਚ ਕੁਝ ਜ਼ਿਆਦਾ ਨਹੀਂ ਕਰ ਪਾਉਂਦੇ ਅਤੇ ਹਮੇਸ਼ਾਂ ਹੀ ਪ੍ਰਮਾਤਮਾ ਨੂੰ ਕੋਸਦੇ ਰਹਿੰਦੇ ਹਨ ਕਿ ਪਰਮਾਤਮਾ ਨੇ ਉਨ੍ਹਾਂ ਦੀ ਕਿਸਮਤ ਹੀ ਮਾੜੀ ਲਿਖੀ ਹੈ।ਜਿਸ ਕਾਰਨ ਉਹ ਅੱਗੇ ਨਹੀਂ ਵੱਧ ਪਾ ਰਹੇ। ਪਰ ਉੱਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਕਮੀ ਰਹਿ ਜਾਂਦੀ ਹੈ, ਪਰ ਉਨ੍ਹਾਂ ਦੇ ਹੌਸਲੇ ਬਹੁਤ ਸਦਾ ਬੁਲੰਦ ਹੁੰਦੇ ਹਨ।ਜਿਸ ਕਾਰਨ ਉਹ ਕੁਝ ਅਜਿਹਾ

ਕਾਰਨਾਮਾ ਕਰ ਦਿੰਦੇ ਹਨ ਜਿਸ ਨਾਲ ਉਨ੍ਹਾਂ ਦੇ ਚਾਰੇ ਪਾਸੇ ਚਰਚੇ ਹੋ ਜਾਂਦੇ ਹਨ।ਇਸੇ ਤਰ੍ਹਾਂ ਨਾਲ ਪਟਿਆਲਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਅਜਿਹਾ ਹੀ ਕਰ ਦਿਖਾਇਆ ਹੈ।ਇਸ ਨੌਜਵਾਨ ਨੂੰ ਨਾ ਹੀ ਸੁਣਦਾ ਹੈ ਅਤੇ ਨਾ ਹੀ ਇਹ ਬੋਲ ਸਕਦਾ ਹੈ।ਪਰ ਫਿਰ ਵੀ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਇਸ ਕੋਲ ਆਉਂਦੇ ਹਨ ਅਤੇ ਇਸ ਨਾਲ ਸੈਲਫੀਆਂ ਲੈਂਦੇ ਹਨ ਕਿਉਂਕਿ ਇਸ ਨੇ ਬਹੁਤ ਵਧੀਆ ਸਰੀਰ ਬਣਾਇਆ ਹੋਇਆ ਹੈ।ਕਬੱਡੀ ਦੇ ਮੈਚਾਂ ਦੇ ਵਿੱਚ ਅਕਸਰ ਹੀ ਇਹ ਮੈਚਾਂ ਦੀ ਸ਼ਾਨ ਵਧਾ ਦਿੰਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਵੇਖ ਕੇ ਪ੍ਰੇਰਿਤ ਹੋ ਰਹੇ ਹਨ ਕਿ ਜਦੋਂ ਇਹ ਵਿਅਕਤੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਤਾਂ ਫਿਰ ਅਸੀਂ ਕਿਉਂ ਨਹੀਂ।ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਵਿਆਹ ਇੱਕ ਅਪਾਹਿਜ ਲੜਕੀ ਨਾਲ ਹੋਇਆ ਹੈ।ਇਨ੍ਹਾਂ ਦਾ ਇੱਕ ਪੁੱਤਰ ਵੀ ਹੈ ਇਹ

ਨੌਜਵਾਨ ਆਪਣੀ ਭਾਸ਼ਾ ਦੇ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਸੁਨੇਹਾ ਦੇ ਰਿਹਾ ਹੈ ਕਿ ਸਾਰੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ।ਕਿਉਂਕਿ ਇਹ ਸਾਡੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਨੌਜਵਾਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਕਦੇ ਕੋਈ ਗਲਤ ਕਦਮ ਨਹੀਂ ਚੁੱਕਣਾ ਚਾਹੀਦਾ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਸਾਦੇ ਭੋਜਨ ਨਾਲ ਹੀ ਆਪਣੇ ਸਰੀਰ ਨੂੰ ਤਿਆਰ ਕੀਤਾ ਹੈ ਜੋ ਕਿ ਇਕ ਬਹੁਤ ਵੱਡੀ ਗੱਲ ਹੈ।

About khabar

Leave a Reply

Your email address will not be published. Required fields are marked *