Breaking News
Home / खबरे / ਗ਼ਰੀਬ ਧੀ ਦੇ ਵਿਆਹ ਤੇ ਫਰਿਸ਼ਤਾ ਬਣ ਕੇ ਪਹੁੰਚਿਆ ਪੰਜਾਬ ਪੁਲੀਸ ਦਾ ਇਹ ਮੁਲਾਜ਼ਮ

ਗ਼ਰੀਬ ਧੀ ਦੇ ਵਿਆਹ ਤੇ ਫਰਿਸ਼ਤਾ ਬਣ ਕੇ ਪਹੁੰਚਿਆ ਪੰਜਾਬ ਪੁਲੀਸ ਦਾ ਇਹ ਮੁਲਾਜ਼ਮ

ਪੰਜਾਬ ਦੇ ਵਿੱਚ ਪੰਜਾਬ ਪੁਲੀਸ ਦਾ ਨਾਂ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕਿਆ ਹੈ ਅਤੇ ਆਏ ਦਿਨ ਹੀ ਸਾਨੂੰ ਅਜਿਹੀਆਂ ਵੀਡੀਓ ਮਿਡਲ ਦੇਖਣ ਨੂੰ ਮਿਲਦੀਆਂ ਹਨ ਜਿਸ ਨਾਲ ਕਿ ਪੰਜਾਬ ਪੁਲੀਸ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਪਰ ਇਸ ਦੇ ਨਾਲ ਹੀ ਪੰਜਾਬ ਪੁਲੀਸ ਦੇ ਜਵਾਨਾਂ ਦੇ ਵੱਲੋਂ ਕੁਝ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਕੇ ਪੰਜਾਬ ਪੁਲੀਸ ਨੂੰ ਹਰ ਇੱਕ ਵਿਅਕਤੀ ਵੱਲੋਂ ਸਲੂਟ ਕੀਤਾ ਜਾਂਦਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਪਿੰਡ ਗਗੜਵਾਲ ਤੋਂ ਜਿੱਥੇ ਕਿ ਇੱਕ ਗ਼ਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਸੀ ਜਿਸ ਦੇ ਕੋਲ ਆਪਣੇ ਵਿਆਹ ਦੇ ਲਈ ਪਹਿਨਣ ਦੇ ਲਈ ਚੂੜਾ ਅਤੇ ਹੋਰ ਲੋੜੀਂਦਾ ਸਾਮਾਨ ਨਹੀਂ ਸੀ ਪਰ ਇੱਥੇ ਹੀ ਅੰਮ੍ਰਿਤਸਰ ਦੇ ਏ ਐੱਸ

ਆਈ ਦਲਜੀਤ ਸਿੰਘ ਵੱਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਹਰ ਇੱਕ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਉਨ੍ਹਾਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਜਿਸ ਤੋਂ ਖ਼ੁਸ਼ ਹੋ ਕੇ ਪਰਿਵਾਰ ਨੇ ਪਰਮਾਤਮਾ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕੀਤਾ ਕਿ ਉਨ੍ਹਾਂ ਨੇ ਇੱਕ ਫਰਿਸ਼ਤੇ ਨੂੰ ਭੇਜ ਕੇ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ ਇਸਦੇ ਨਾਲ ਹੀ ਸਾਰੇ ਲੋਕਾਂ ਵੱਲੋਂ ਪੰਜਾਬ ਪੁਲੀਸ ਦੇ ਇਸ ਨੌਜਵਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਸ ਨੇ ਇਸ ਪਰਿਵਾਰ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਗਾ ਦਿੱਤੇ।ਹੁਣ ਹਰ ਇਕ ਵਿਅਕਤੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੰਜਾਬ

ਪੁਲਸ ਦੀ ਬਹੁਤ ਸ਼ਲਾਘਾ ਕਰ ਰਿਹਾ ਹੈ ਕਿਉਂਕਿ ਅਜਿਹੀਆਂ ਬਹੁਤ ਸਾਰੀਆਂ ਘੱਟ ਵੀਡਿਓ ਦੇਖਣ ਨੂੰ ਮਿਲਦੀਆਂ ਹਨ ਜਦੋਂ ਪੰਜਾਬ ਪੁਲੀਸ ਦੇ ਨੌਜਵਾਨਾਂ ਵੱਲੋਂ ਕਿਸੇ ਵਿਅਕਤੀ ਦੀ ਮਦਦ ਕੀਤੀ ਜਾਂਦੀ ਹੈ ਅਤੇ ਉਸ ਦੀਆਂ ਖੁਸ਼ੀਆਂ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।

About khabar

Leave a Reply

Your email address will not be published. Required fields are marked *