Home / खबरे / ਸੁਖਵੀਰ ਸਰਾਵਾਂ ਨੇ ਆਪਣੀ ਇੰਟਰਵਿਊ ਵਿੱਚ ਬਿੱਟੂ ਦੁਗਾਲ ਬਾਰੇ ਦੱਸਿਆ ਇਹ ਕੁਝ ਖਾਸ ਗੱਲਾਂ

ਸੁਖਵੀਰ ਸਰਾਵਾਂ ਨੇ ਆਪਣੀ ਇੰਟਰਵਿਊ ਵਿੱਚ ਬਿੱਟੂ ਦੁਗਾਲ ਬਾਰੇ ਦੱਸਿਆ ਇਹ ਕੁਝ ਖਾਸ ਗੱਲਾਂ

ਦੋਸਤੋ ਪੰਜਾਬ ਦੀ ਕਬੱਡੀ ਦੇ ਵਿੱਚ ਬਿੱਟੂ ਦੁਗਾਲ ਇਕ ਜਾਣਿਆ ਪਛਾਣਿਆ ਨਾਮ ਹੈ।ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਕਬੱਡੀ ਦੇ ਮੈਚਾਂ ਨੂੰ ਸਿਰਫ਼ ਬਿੱਟੂ ਦੁਗਾਲ ਕਰਕੇ ਹੀ ਦੇਖਣ ਲਈ ਆਇਆ ਕਰਦੇ ਸਨ ਕਿਉਂਕਿ ਬਿੱਟੂ ਦੁਗਾਲ ਕਬੱਡੀ ਪ੍ਰੇਮੀਆਂ ਦਾ ਇੱਕ ਬਹੁਤ ਹੀ ਪਿਆਰਾ ਜਾਫੀ ਸੀ ।ਪਰ ਪਿਛਲੇ ਸਾਲ ਇਕ ਬੀਮਾਰੀ ਦੇ ਕਾਰਨ ਬਿੱਟੂ ਦੁਗਾਲ ਆਪਣੇ ਕਬੱਡੀ ਪ੍ਰੇਮੀਆਂ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਬਹੁਤ ਸਾਰੇ ਲੋਕ ਹਰ ਇੱਕ ਕਬੱਡੀ ਦੇ ਮੈਚ ਦੇ ਵਿੱਚ ਬਿੱਟੂ ਦੁਗਾਲ ਨੂੰ ਯਾਦ ਕਰਦੇ ਹਨ।ਇਸੇ ਤਰ੍ਹਾਂ ਹੀ ਸੁਖਬੀਰ ਸਰਾਵਾਂ ਨੇ ਆਪਣੀ ਇੱਕ ਇੰਟਰਵਿਊ ਦੇ ਦੌਰਾਨ ਬਿੱਟੂ ਦੁਗਾਲ ਨੂੰ ਯਾਦ ਕਰਦਿਆਂ ਉਸ ਦੇ

ਨਾਲ ਬਿਤਾਏ ਕੁਝ ਪਲਾਂ ਨੂੰ ਲੋਕਾਂ ਦੇ ਨਾਲ ਸਾਂਝਾ ਕੀਤਾ ਉਨ੍ਹਾਂ ਨੇ ਕਿਹਾ ਕਿ ਬਿੱਟੂ ਦੁਗਾਲ ਸਭ ਤੋਂ ਹਰਮਨ ਪਿਆਰਾ ਹੈ।ਕਿਉਂਕਿ ਉਹ ਸੁਪਰ ਸਟਾਰ ਹੋਣ ਦੇ ਬਾਵਜੂਦ ਵੀ ਉਸ ਵਿੱਚ ਥੋੜ੍ਹੀ ਬਹੁਤੀ ਵੀ ਹਉਮੈ ਨਹੀਂ ਸੀ ਉਹ ਹਰ ਇੱਕ ਵਿਅਕਤੀ ਨਾਲ ਹੱਸ ਕੇ ਅਤੇ ਖੁੱਲ੍ਹ ਕੇ ਗੱਲਬਾਤ ਕਰਦਾ ਸੀ।ਜਦੋਂ ਵੀ ਉਹ ਵਰਲਡ ਕੱਪ ਲਈ ਜਾਂਦੇ ਸਨ ਤਾਂ ਬਿੱਟੂ ਦੁਗਾਲ ਹੀ ਇੱਕ ਅਜਿਹਾ ਖਿਡਾਰੀ ਸੀ ਜੋ ਸਾਰੇ ਖਿਡਾਰੀਆਂ ਦੇ ਕਮਰਿਆਂ ਦੀ ਵਿੱਚ ਗੇੜੇ ਦਿੰਦਾ ਰਹਿੰਦਾ ਸੀ ਅਤੇ ਸਰਾਂ ਨਾਲ ਗੱਲਾਂਬਾਤਾਂ ਕਰਦਾ ਰਹਿੰਦਾ ਸੀ।ਬਿੱਟੂ ਦੁਗਾਲ ਆਪਣੀ ਜ਼ਿੰਦਗੀ ਦੇ ਬਾਰੇ ਜੋ ਕਿ ਗ਼ਰੀਬੀ ਵਿੱਚ ਸ਼ੁਰੂ ਹੋਈ ਸੀ ਬਾਰੇ ਹਰੇਕ ਨੂੰ ਖੁੱਲ੍ਹ ਕੇ ਦੱਸਦਾ ਸੀ ਉਹ ਕਦੇ ਵੀ ਇਨ੍ਹਾਂ ਚੀਜ਼ਾਂ ਨੂੰ ਲੁਕੋ ਕੇ ਨਹੀਂ ਰੱਖਦਾ ਸੀ।ਇਸ ਦੌਰਾਨ ਹੀ ਸੁਖਬੀਰ ਸਰਾਵਾਂ ਨੇ

ਦੱਸਿਆ ਕਿ ਇਕ ਮੈਚ ਦੇ ਦੌਰਾਨ ਉਨ੍ਹਾਂ ਨੇ ਪਿੱਥੋਂ ਵਾਲੇ ਸ਼ੀਰੇ ਨੂੰ ਕਹਿ ਕੇ ਬੈਸਟ ਜਾਫੀ ਨਿਕਲਿਆ ਸੀ ਕਿਉਂਕਿ ਇੱਥੋਂ ਵਾਲੇ ਸ਼ੀਰੇ ਅਤੇ ਬਿੱਟੂ ਦੁਗਾਲ ਦੇ ਜੱਫੇ ਬਰਾਬਰ ਸਨ ਦਸ ਮਿੰਟ ਰਹਿੰਦਿਆਂ ਹੀ ਬਿੱਟੂ ਦੁਗਾਲ ਨੇ ਦੋ ਜੱਫੇ ਲਾ ਦਿੱਤੇ ਜਿਸ ਕਾਰਨ ਉਹ ਬੈਸਟ ਜਾਫੀ ਨਿਕਲਿਆ।ਹੁਣ ਵੀ ਜਦੋਂ ਵੀ ਪਾਲਾ ਜਲਾਲਪੁਰੀਆ ਗਰਾਊਂਡ ਦੇ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਬਿੱਟੂ ਦੁਗਾਲ ਨੂੰ ਯਾਦ ਕਰਦਾ ਹੈ ਕਿਉਂਕਿ ਪਾਲਾ ਜਲਾਲਪੁਰ ਦੀ ਟੀਮ ਦਾ ਸਭ ਤੋਂ ਅਹਿਮ ਹਿੱਸਾ ਬਿੱਟੂ ਦੁਗਾਲ ਹੀ ਹੋਇਆ ਕਰਦਾ ਸੀ।ਜਦੋਂ ਤਕ ਇਸ ਦੁਨੀਆਂ ਤੇ ਉੱਪਰ ਕੱਬਡੀ ਦਾ ਨਾਮ ਰਹੇਗਾ ਬਿੱਟੂ ਦੁਗਾਲ ਨੂੰ ਲੋਕ ਯਾਦ ਕਰਦੇ ਰਹਿਣਗੇ।

About khabar

Leave a Reply

Your email address will not be published. Required fields are marked *