Breaking News
Home / खबरे / ਖੇਤਾਂ ਵਿਚ ਬਣੀ ਇਸ ਕੋਠੀ ਵਿੱਚ ਅਚਾਨਕ ਲੱਗ ਜਾਂਦੀ ਸੀ ਅੱਗ ,ਸੱਚਾਈ ਆਈ ਸਾਹਮਣੇ ਤਾਂ ਉੱਡੇ ਸਭ ਦੇ ਹੋਸ਼

ਖੇਤਾਂ ਵਿਚ ਬਣੀ ਇਸ ਕੋਠੀ ਵਿੱਚ ਅਚਾਨਕ ਲੱਗ ਜਾਂਦੀ ਸੀ ਅੱਗ ,ਸੱਚਾਈ ਆਈ ਸਾਹਮਣੇ ਤਾਂ ਉੱਡੇ ਸਭ ਦੇ ਹੋਸ਼

ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ ਜੋ ਕਿ ਹਰ ਇੱਕ ਵਿਅਕਤੀ ਨੂੰ ਹੈਰਾਨ ਕਰ ਦਿੰਦੇ ਹਨ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਨਾਲ ਅਜਿਹੇ ਕਾਰਨਾਮੇ ਹੋ ਜਾਂਦੇ ਹਨ ਜੋ ਉਨ੍ਹਾਂ ਨੂੰ ਇੰਨਾ ਡਰਾ ਦਿੰਦੇ ਹਨ ਕਿ ਉਹ ਆਪਣਾ ਘਰ ਤਕ ਛੱਡਣ ਦੇ ਲਈ ਮਜਬੂਰ ਹੋ ਜਾਂਦੇ ਹਨ।ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਘਰ ਇੱਕ ਕਨਾਲ ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਇਸ ਕੋਠੀ ਵਿੱਚ ਅਚਾਨਕ ਹੀ ਇਨ੍ਹਾਂ ਦੇ ਘਰ ਵਿਚ ਅੱਗ ਲੱਗ ਜਾਂਦੀ ਸੀ ਘਰ ਵਿੱਚ ਪਏ ਕੱਪੜੇ ਅਤੇ ਫਰਨੀਚਰ ਮੈਨੂੰ ਅਚਾਨਕ ਅੱਗ ਲੱਗਣਾ ਅਤੇ ਘਰ ਦੇ ਮੈਂਬਰਾਂ ਦੇ ਵਾਲ ਕੱਟੇ ਜਾਣੇ ਆਮ ਗੱਲ ਹੋ ਚੁੱਕੀ ਸੀ।

ਇਸ ਪਰਿਵਾਰ ਦੇ ਮੈਂਬਰਾਂ ਨੇ ਬਹੁਤ ਸਾਰੇ ਤਾਂਤਰਿਕ ਬੁਲਾਏ ਜਦੋਂ ਤਕ ਤਾਂਤਰਿਕ ਇਸ ਘਰ ਦੀ ਵਿੱਚ ਰਹਿੰਦੇ ਸਨ ਤਾਂ ਕੁਝ ਨਹੀਂ ਹੁੰਦਾ ਸੀ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਫਿਰ ਉਹੀ ਹਾਲਤ ਹੋ ਜਾਂਦਾ ਸੀ ਇਸ ਗੱਲ ਤੋਂ ਘਬਰਾਏ ਹੋਏ ਇਸ ਘਰ ਦੇ ਮੈਂਬਰਾਂ ਨੇ ਇਸ ਘਰ ਨੂੰ ਛੱਡਣ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਬਹੁਤ ਸਾਰਾ ਡਰ ਪੈਦਾ ਹੋ ਗਿਆ ਸੀ ਉਹ ਦਿਨ ਅਤੇ ਰਾਤਾਂ ਜਾਗ ਜਾਗ ਕੇ ਅਤੇ ਰਾਖੀ ਕਰ ਕੇ ਕੱਟ ਰਹੇ ਸਨ।ਪਰ ਜਦੋਂ ਇਸ ਪਰਿਵਾਰ ਦੀ ਇਸ ਹਾਲਤ ਦਾ ਤਰਕਸ਼ੀਲ ਸੁਸਾਇਟੀ ਨੂੰ ਪਤਾ ਲੱਗਿਆ ਤਾਂ ਉਸ ਦੇ ਅਧਿਕਾਰੀਆਂ ਨੇ ਇਸ ਘਟਨਾ ਦਾ ਹੱਲ ਮਿੰਟਾਂ ਦੇ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਉਹ ਵਿਅਕਤੀ ਵੀ ਲੱਭ ਲਿਆ ਹੈ ਜੋ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ ਅਤੇ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਕਿਹਾ ਕਿ ਹਰ ਇੱਕ

ਵਿਅਕਤੀ ਨੂੰ ਜਿਨ੍ਹਾਂ ਦੇ ਘਰ ਵਿੱਚ ਵੀ ਅਜਿਹੀਆਂ ਹਰਕਤਾਂ ਹੁੰਦੀਆਂ ਹਨ ਉਹ ਕੋਈ ਨਾ ਕੋਈ ਮਾਨਸਿਕ ਰੋਗੀ ਹੀ ਕਰਦਾ ਹੈ ਜਾਂ ਕੋਈ ਆਂਢ ਗੁਆਂਢ ਵਿੱਚੋਂ ਕਰ ਜਾਂਦਾ ਹੈ ਪਰ ਇਸ ਦੇ ਵਿੱਚ ਕਿਸੇ ਵੀ ਭੂਤ ਪ੍ਰੇਤ ਦਾ ਕੋਈ ਹੱਥ ਨਹੀਂ ਹੁੰਦਾ ਉਨ੍ਹਾਂ ਨੇ ਦਾਅਵਾ ਕੀਤਾ ਕਿ ਬਹੁਤੇ ਲੋਕ ਮੁੰਡੇ ਨੂੰ ਪਾਉਣ ਦੇ ਚੱਕਰ ਵਿੱਚ ਬਾਬਿਆਂ ਦੇ ਹੱਥਾਂ ਉੱਤੇ ਚੜ੍ਹ ਜਾਂਦੇ ਹਨ ਅਤੇ ਬਹੁਤ ਸਾਰਾ ਪੈਸਾ ਖ਼ਰਾਬ ਕਰਦੇ ਹਨ ਕਿਉਂਕਿ ਬੱਚਾ ਦੇਣਾ ਰੱਬ ਦੀ ਕੁਦਰਤ ਹੁੰਦੀ ਹੈ ਇਸ ਲਈ ਹਰ ਇਕ ਵਿਅਕਤੀ ਨੂੰ ਉਸ ਪ੍ਰਮਾਤਮਾ ਉਪਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਇਨ੍ਹਾਂ ਤਾਂਤਰਿਕਾਂ ਤੋਂ ਬਚਣਾ ਚਾਹੀਦਾ ਹੈ।

About khabar

Leave a Reply

Your email address will not be published. Required fields are marked *