Breaking News
Home / खबरे / ਤਾਲਿਬਾਨ ਦੇ ਲੋਕਾਂ ਦੇ ਨਵੇਂ ਕਾਰਨਾਮੇ ਵੇਖ ਕੇ ਤੁਸੀਂ ਹੋ ਜਾਵੋਗੇ ਬੇਹੱਦ ਹੈਰਾਨ

ਤਾਲਿਬਾਨ ਦੇ ਲੋਕਾਂ ਦੇ ਨਵੇਂ ਕਾਰਨਾਮੇ ਵੇਖ ਕੇ ਤੁਸੀਂ ਹੋ ਜਾਵੋਗੇ ਬੇਹੱਦ ਹੈਰਾਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਫ਼ਗ਼ਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ।ਉਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋਇਆ ਬਹੁਤ ਸਾਰੇ ਲੋਕ ਅੱਜ ਵੀ ਅਫ਼ਗਾਨਿਸਤਾਨ ਨੂੰ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਵੇਂ ਨਾ ਕਿਵੇਂ ਕਰਕੇ ਦੂਸਰੇ ਦੇਸ਼ਾਂ ਵੱਲ ਜਾ ਰਹੇ ਹਨ।ਕਿਉਂਕਿ ਲਗਾਤਾਰ ਅਫ਼ਗਾਨਿਸਤਾਨ ਤੋਂ ਇਹੋ ਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਥੇ ਤਾਲਿਬਾਨੀਆਂ ਨੇ ਨਵੀਂਆਂ ਪਾਬੰਦੀਆਂ ਲਾਗੂ ਕੀਤੀਆਂ ਹਨ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ ਔਰਤਾਂ ਸਬੰਧੀ ਵੀ ਇੱਥੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਅਾਂ ਗਈਅਾਂ ਹਨ।ਜਿਸ ਕਾਰਨ ਔਰਤਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਅਫ਼ਗਾਨਿਸਤਾਨ ਦੇ ਵਿਚ ਤਾਲਿਬਾਨ ਨੇ ਆਪਣੀ ਸਰਕਾਰ ਦਾ ਅੈਲਾਨ ਕਰ ਦਿੱਤਾ ਹੈ ਇਸ ਦੌਰਾਨ ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ, ਜਿੱਥੇ ਤਾਲਿਬਾਨੀ ਲੋਕ ਆਪਣਾ ਮਨੋਰੰਜਨ ਕਰਦੇ ਹੋਏ ਦਿਖਾਈ ਦਿੱਤੇ।ਕੁਝ ਵੀਡੀਓਜ਼ ਸਾਹਮਣੇ ਆਈਆਂ ਸੀ ਜਿਸ ਵਿਚ ਉਹ ਬੱਚਿਆਂ ਦੇ ਪਾਰਕ ਵਿੱਚ ਇਨ੍ਹਾਂ ਦੀਆਂ ਖੇਡਾਂ ਦੇ ਨਾਲ ਖੇਡਦੇ ਹੋਏ ਦਿਖਾਈ ਦੇ ਰਹੇ ਸੀ।ਇਸ ਤੋਂ ਇਲਾਵਾ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਅਮਰੀਕਾ ਦੇ ਇਕ ਜਹਾਜ਼ ਅੱਧੇ ਪੱਖੇ ਉੱਤੇ ਤਾਲਿਬਾਨੀਆਂ ਨੇ ਪੀਂਘ ਪਾ ਰੱਖੀ ਹੈ ਅਤੇ ਉਹ ਝੂਟੇ ਲੈਂਦੇ ਹੋਏ ਦਿਖਾਈ ਦੇ ਰਹੇ ਹਨ।ਹਾਲਾਂਕਿ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਕਿ ਇਹ ਤਾਲਿਬਾਨੀ ਹਨ ਜਾਂ ਅਫ਼ਗਾਨਿਸਤਾਨ ਦੇ ਆਮ

ਲੋਕ ਹਨ। ਪਰ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਤਾਲਿਬਾਨੀ ਕਹਿ ਕੇ ਹੀ ਬੁਲਾ ਰਹੇ ਹਨ।ਇਸ ਵੀਡੀਓ ਦੇ ਵਿਚ ਇਹ ਲੋਕ ਕਾਫ਼ੀ ਮਨੋਰੰਜਨ ਕਰਦੇ ਹੋਏ ਦਿਖਾਈ ਦੇ ਰਹੇ ਹਨ।ਸੋ ਅਫ਼ਗ਼ਾਨਿਸਤਾਨ ਦੇ ਵਿੱਚ ਜਿਥੇ ਕੁਝ ਲੋਕ ਮਨੋਰੰਜਨ ਕਰਦੇ ਹੋਏ ਦਿਖਾਈ ਦਿੰਦੇ ਹਨ।ਉੱਥੇ ਹੀ ਕੁਝ ਲੋਕ ਸਿਸਕੀਆਂ ਭਰਦੇ ਹੋਏ ਵੀ ਦਿਖਾਈ ਦਿੰਦੇ ਹਨ। ਜਦੋਂ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਨਾਲ ਕਿੰਨਾ ਜ਼ਿਆਦਾ ਗਲਤ ਹੋ ਰਿਹਾ ਹੈ।

About khabar

Leave a Reply

Your email address will not be published. Required fields are marked *