Home / खबरे / ਰਾਮਪੁਰਾ ਫੂਲ ਦੇ ਕਬੱਡੀ ਖਿਡਾਰੀ ਦੀ ਪਤਨੀ ਅਤੇ ਬੱਚੀ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਦਾ ਸੱਚ ਆਇਆ ਸਾਹਮਣੇ

ਰਾਮਪੁਰਾ ਫੂਲ ਦੇ ਕਬੱਡੀ ਖਿਡਾਰੀ ਦੀ ਪਤਨੀ ਅਤੇ ਬੱਚੀ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਦਾ ਸੱਚ ਆਇਆ ਸਾਹਮਣੇ

ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋਈ ਸੀ,ਜਿਸ ਵਿੱਚ ਇੱਕ ਲੜਕੀ ਮਦਦ ਦੀ ਗੁਹਾਰ ਲਗਾ ਰਹੀ ਸੀ।ਇਸ ਲੜਕੀ ਦਾ ਕਹਿਣਾ ਸੀ ਕਿ ਉਸ ਦੀ ਮਾਂ ਪਿਛਲੇ ਤਿੰਨ ਸਾਲਾਂ ਤੋਂ ਬਿਮਾਰ ਹੈ ਉਸਦੇ ਇਲਾਜ ਦੇ ਲਈ ਇਨ੍ਹਾਂ ਨੂੰ ਪੈਸੇ ਚਾਹੀਦੇ ਹਨ। ਨਾਲ ਹੀ ਇਸ ਲੜਕੀ ਦਾ ਕਹਿਣਾ ਸੀ ਕਿ ਇਸ ਦੀ ਛੋਟੀ ਭੈਣ ਦਿਮਾਗੀ ਤੌਰ ਤੇ ਬਿਮਾਰ ਹੈ ਭਾਵ ਉਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਇਹ ਆਪਣੀ ਨਾਨੀ ਕੋਲ ਰਹਿੰਦੀਆਂ ਹਨ ਇਸ ਦੀ ਨਾਨੀ ਵੀ ਬਜ਼ੁਰਗ ਹੈ, ਜਿਸ ਕਾਰਨ ਉਹ ਕੰਮਕਾਰ ਨਹੀਂ ਕਰ ਪਾਉਂਦੀ ਇਸ ਲਈ ਇਸ ਲੜਕੀ ਨੇ ਇਕ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਉਤੇ

ਸਾਂਝੀ ਕੀਤੀ। ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਗਿਆ ਬਹੁਤ ਸਾਰੇ ਲੋਕ ਇਸ ਲੜਕੀ ਦੀ ਮਦਦ ਕਰਨਾ ਚਾਹੁੰਦੇ ਸੀ।ਪਰ ਉਸ ਤੋਂ ਪਹਿਲਾਂ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ,ਜਿਸ ਵਿੱਚ ਲੋਕਾਂ ਦਾ ਕਹਿਣਾ ਸੀ ਕਿ ਇਹ ਝੂਠ ਬੋਲ ਰਹੀਆਂ ਹਨ।ਜਿਹੜੀ ਔਰਤ ਬੀਮਾਰ ਹੋਣ ਦਾ ਨਾਟਕ ਕਰ ਰਹੀ ਹੈ ਉਹ ਚਿੱਟੇ ਦੀ ਆਦੀ ਹੈ।ਇਸ ਤੋਂ ਇਲਾਵਾ ਇਨ੍ਹਾਂ ਨੇ ਇਕ ਲੜਕੇ ਨੂੰ ਵੀ ਚਿੱਟੇ ਤੇ ਲਗਾਇਆ ਸੀ ਅਤੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਸੀ।ਹੁਣ ਇਨ੍ਹਾਂ ਦੀ ਇੱਕ ਇੰਟਰਵਿਊ ਸਾਹਮਣੇ ਆ ਰਹੀ ਹੈ।ਜਿਸ ਵਿੱਚ ਚੌਦਾਂ ਸਾਲਾਂ ਦੀ ਇਸ ਲੜਕੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਨਾਲ ਅੱਜ ਤੱਕ ਕੀ ਹੋਇਆ ਹੈ ਇਸ ਲੜਕੀ ਨੇ ਦੱਸਿਆ ਕਿ ਇਸ ਦੇ ਪਿਤਾ ਚਿੱਟੇ ਦ

ਆਦੀ ਸੀ।ਪਰ ਇਨ੍ਹਾਂ ਦੇ ਘਰ ਵਿਚ ਹੋਰ ਕੋਈ ਵੀ ਅਜਿਹਾ ਕੰਮ ਨਹੀਂ ਕਰਦਾ। ਪਿਤਾ ਦੀ ਮੌਤ ਤੋਂ ਢਾਈ ਸਾਲ ਪਹਿਲਾਂ ਹੋ ਚੁੱਕੀ ਹੈ।ਇਸ ਤੋਂ ਇਲਾਵਾ ਜਿਹੜੇ ਲੋਕ ਕਹਿ ਰਹੇ ਹਨ ਤੇ ਇਸ ਦੀ ਮਾਂ ਨੂੰ ਕੁਝ ਨਹੀਂ ਹੋਇਆ ਉਹ ਬਿਲਕੁਲ ਝੂਠ ਬੋਲ ਰਹੇ ਹਨ ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਇਹ ਹਸਪਤਾਲਾਂ ਦੇ ਚੱਕਰ ਕੱਟ ਰਹੇ ਹਨ।ਨਾਲ ਹੀ ਇਸ ਨੇ ਕਿਹਾ ਕਿ ਜਿਹੜੇ ਵਿਅਕਤੀ ਨੇ ਇਨ੍ਹਾਂ ਦੀ ਕੋਈ ਆਡੀਓ ਵਾਇਰਲ ਕੀਤੀ ਹੈ ਉਸ ਨੇ ਸਾਹਮਣੇ ਆ ਕੇ ਇਨ੍ਹਾਂ ਬਾਰੇ ਬੋਲਣਾ ਸੀ।ਸੋ ਲੋਕਾਂ ਵੱਲੋਂ ਅਜੇ ਵੀ ਇਸ ਮਾਮਲੇ ਸਬੰਧੀ ਵੱਖੋ ਵੱਖਰੇ ਵਿਚਾਰ ਰੱਖੇ ਜਾ ਰਹੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ।

About khabar

Leave a Reply

Your email address will not be published. Required fields are marked *