Breaking News
Home / खबरे / ਅਮਰੀਕਾ ਵਾਲਾ ਡਾਕਟਰ ਟਰੱਕ ਭਰ ਕੇ ਲਿਆਇਆ ਕਰਨਾਲ ਦੇ ਮੋਰਚੇ ਤੇ ,ਕਿਸਾਨਾਂ ਦੇ ਹੌਂਸਲੇ ਹੋਰ ਬੁਲੰਦ

ਅਮਰੀਕਾ ਵਾਲਾ ਡਾਕਟਰ ਟਰੱਕ ਭਰ ਕੇ ਲਿਆਇਆ ਕਰਨਾਲ ਦੇ ਮੋਰਚੇ ਤੇ ,ਕਿਸਾਨਾਂ ਦੇ ਹੌਂਸਲੇ ਹੋਰ ਬੁਲੰਦ

ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਪਰ ਫਿਰ ਵੀ ਕੇਂਦਰ ਸਰਕਾਰ ਆਪਣੀ ਜ਼ਿੱਦ ਉੱਤੇ ਅੜੀ ਹੋਈ ਹੈ ਭਾਵ ਉਨ੍ਹਾਂ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ,ਜਿਸ ਕਾਰਨ ਕਿਸਾਨਾਂ ਵੱਲੋਂ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾਂਦਾ ਹੈ।ਇਸੇ ਲਈ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਆਗੂਆਂ ਨੇ ਕਰਨਾਲ ਦੇ ਵਿੱਚ ਆਪਣਾ ਇੱਕ ਸਮਾਗਮ ਕੀਤਾ ਸੀ ਜਿਸ ਦਾ ਵਿਰੋਧ ਕਰਨ ਦੇ ਲਈ ਕਿਸਾਨ ਪਹੁੰਚੇ ਸੀ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਸੀ ਇਸੇ ਦੌਰਾਨ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੇ ਸਿਰ ਭਰ ਦਿੱਤੇ ਗਏ।ਬਹੁਤ ਸਾਰੇ ਕਿਸਾਨ ਅਜਿਹੇ ਸੀ

ਜਿਨ੍ਹਾਂ ਦੇ ਕੱਪੜੇ ਖੂਨ ਨਾਲ ਲੱਥਪੱਥ ਹੋ ਚੁੱਕੇ ਸੀ।ਇਹ ਸਾਰੀਆਂ ਤਸਵੀਰਾਂ ਦਿਲ ਨੂੰ ਦਹਿਲਾਉਣ ਵਾਲੀਆਂ ਸੀ।ਉਸ ਤੋਂ ਬਾਅਦ ਕਰਨਾਲ ਦੇ ਐੱਸਡੀਐੱਮ ਆਯੁਸ਼ ਤੋਂ ਸਿਨਹਾ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ।ਜਿਸ ਵਿੱਚ ਉਹ ਪੁਲੀਸ ਮੁਲਾਜ਼ਮਾਂ ਨੂੰ ਹੁਕਮ ਜਾਰੀ ਕਰ ਰਹੇ ਸੀ ਕਿ ਜੇਕਰ ਕੋਈ ਵੀ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰੇ ਤਾਂ ਉਸ ਦਾ ਸਿਰ ਪਾੜ ਦਿੱਤਾ ਜਾਵੇ। ਇਥੋਂ ਕੋਈ ਵੀ ਕਿਸਾਨ ਬਿਨਾਂ ਸਿਰ ਪੜਵਾਵੇ ਵਾਪਸ ਨਹੀਂ ਜਾਣਾ ਚਾਹੀਦਾ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਖੂਨ ਖੋਲਿਆ ਹੈ ਉਸ ਤੋਂ ਬਾਅਦ ਕਿਸਾਨਾਂ ਨੇ ਕਰਨਾਲ ਦੇ ਵਿਚ ਮਹਾਂ ਪੰਚਾਇਤ ਕੀਤੀ।ਇਸ ਦੌਰਾਨ ਕਿਸਾਨਾਂ ਦੀ ਕਰਨਾਲ

ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਹੋਈ ਜਿਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ।ਕਿਸਾਨਾਂ ਦਾ ਕਹਿਣਾ ਹੈ ਕਿ ਐਸਡੀਐਮ ਨੂੰ ਉਸਦੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ ਵੀ ਇਹ ਐਸਡੀਐਮ ਗ਼ਲਤ ਫ਼ੈਸਲੇ ਲੈ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ।ਹੁਣ ਕਰਨਾਲ ਦੇ ਵਿੱਚ ਪੱਕਾ ਮੋਰਚਾ ਲੱਗ ਚੁੱਕਿਆ ਹੈ ਜੱਸਲ ਲਈ ਕਿਸਾਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੀ ਜ਼ਰੂਰਤ ਹੋਵੇਗੀ।ਇਸੇ ਲਈ ਅਮਰੀਕਾ ਵਾਲੇ ਡਾ ਸਵੈਮਾਣ ਸਿੰਘ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਕਿਸਾਨਾਂ ਤੱਕ ਹਰ ਇਕ ਸਹੂਲਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਨੇ ਪੱਕੇ ਤੌਰ ਤੇ ਮੋਰਚਾ ਲਗਾਉਣ ਦੇ ਲਈ ਲੋਹੇ ਦੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

About khabar

Leave a Reply

Your email address will not be published. Required fields are marked *