Breaking News
Home / खबरे / ਪ੍ਰੋਡਿਊਸਰ ਡੀ ਐਕਸ ਐਕਸ ਦਾ ਕੁਟਾਪਾ ਕਰਨ ਵਾਲੇ ਸਿੰਘ ਨੇ ਰਾਤ ਨੂੰ ਲਾਈਵ ਹੋ ਕੇ ਦਿੱਤੀ ਇਹ ਵੱਡੀ ਚਿਤਾਵਨੀ

ਪ੍ਰੋਡਿਊਸਰ ਡੀ ਐਕਸ ਐਕਸ ਦਾ ਕੁਟਾਪਾ ਕਰਨ ਵਾਲੇ ਸਿੰਘ ਨੇ ਰਾਤ ਨੂੰ ਲਾਈਵ ਹੋ ਕੇ ਦਿੱਤੀ ਇਹ ਵੱਡੀ ਚਿਤਾਵਨੀ

ਪਿਛਲੇ ਦਿਨਾਂ ਦੇ ਵਿਚ ਨਿਹੰਗ ਸਿੰਘਾਂ ਨੇ ਪ੍ਰੋਡਿਊਸਰ ਡੀ ਐਕਸ ਐਕਸ ਦਾ ਕੁਟਾਪਾ ਚਾੜ੍ਹਿਆ ਸੀ, ਜਿਸਤੋਂ ਬਾਅਦ ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਪ੍ਰੋਡਿਊਸਰ ਡੀ ਐਕਸ ਐਕਸ ਵੱਲੋਂ ਯੂ ਟਿਊਬ ਤੇ ਇੱਕ ਚੈਨਲ ਬਣਾਇਆ ਗਿਆ ਸੀ। ਇਸ ਚੈਨਲ ਉਤੇ ਉਹ ਕੁਝ ਅਸ਼ਲੀਲ ਵੀਡੀਓਜ਼ ਪਾਇਆ ਕਰਦਾ ਸੀ ਜਿਸ ਨਾਲ ਲੋਕਾਂ ਉੱਤੇ ਗਲਤ ਪ੍ਰਭਾਵ ਪੈ ਰਿਹਾ ਸੀ। ਨਾਲੇ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੇ ਪ੍ਰੋਡਿਊਸਰ ਨੂੰ ਕਈ ਵਾਰ ਚਿਤਾਵਨੀ ਵੀ ਦਿੱਤੀ ਸੀ ਕਿ ਉਹ ਅਜਿਹਾ ਕੰਮ ਨਾ ਕਰੇ।ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸੀ,ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕਾਰਵਾਈ ਕਰਨੀ ਪਈ।ਇਸ ਮਾਮਲੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ

ਨਿਹੰਗ ਸਿੰਘਾਂ ਦੇ ਇਸ ਕੰਮ ਨੂੰ ਸਹੀ ਦੱਸਿਆ।ਪਰ ਉੱਥੇ ਹੀ ਪ੍ਰੋਡਿਊਸਰ ਤੇ ਪਿੰਡ ਵਾਸੀ ਉਸ ਦਾ ਸਾਥ ਦੇ ਰਹੇ ਸੀ ਭਾਵੇਂ ਕਿ ਬਾਅਦ ਵਿੱਚ ਉਨ੍ਹਾਂ ਨੂੰ ਲੋਕਾਂ ਵੱਲੋਂ ਲਾਹਨਤਾਂ ਵੀ ਪਾਈਆਂ ਗਈਆਂ।ਇਸ ਦੌਰਾਨ ਪ੍ਰੋਡਿਊਸਰ ਅਤੇ ਉਸਦੇ ਸਾਥੀਆਂ ਨੇ ਨਿਹੰਗ ਸਿੰਘਾਂ ਨੂੰ ਚੈਲੰਜ ਕੀਤਾ ਸੀ ਕਿ ਉਹ ਦੱਸ ਕੇ ਆਉਣ ਤਾਂ ਉਹ ਉਨ੍ਹਾਂ ਦੇ ਇਸ ਕੰਮ ਦਾ ਉਨ੍ਹਾਂ ਨੂੰ ਜਵਾਬ ਦੇਣਗੇ।ਉਸ ਤੋਂ ਬਾਅਦ ਨਿਹੰਗ ਸਿੰਘ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ।ਜਿਸ ਵਿਚ ਉਸ ਨੇ ਪ੍ਰੋਡਿਊਸਰ ਅਤੇ ਉਸ ਦੇ ਸਾਥੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੀ ਜ਼ੁਬਾਨ ਤੇ ਲਗਾਮ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿਚ ਇਕ ਵਾਰ

ਫਿਰ ਤੋਂ ਉੁਨ੍ਹਾਂ ਦਾ ਕੁਟਾਪਾ ਚਾੜ੍ਹ ਸਕਦਾ ਹੈ।ਸੋ ਇਸ ਮਾਮਲੇ ਬਾਰੇ ਲੋਕਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *