Home / खबरे / ਵੂਮੈਨ ਹੈਲਪ ਡੈਸਕ ਤੇ ਅਚਾਨਕ ਪਹੁੰਚੀ ਮਨੀਸ਼ਾ ਗੁਲਾਟੀ,ਮਹਿਲਾ ਅਧਿਕਾਰੀਆਂ ਵਿੱਚ ਮੱਚੀ ਭਗਦੜ

ਵੂਮੈਨ ਹੈਲਪ ਡੈਸਕ ਤੇ ਅਚਾਨਕ ਪਹੁੰਚੀ ਮਨੀਸ਼ਾ ਗੁਲਾਟੀ,ਮਹਿਲਾ ਅਧਿਕਾਰੀਆਂ ਵਿੱਚ ਮੱਚੀ ਭਗਦੜ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ,ਕਿਉਂਕਿ ਉਹ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਐਕਟਿਵ ਰਹਿੰਦੇ ਹਨ।ਰੋਜ਼ਾਨਾ ਹੀ ਉਨ੍ਹਾਂ ਦੇ ਵੱਲੋਂ ਬਹੁਤ ਸਾਰੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ।ਅਸਲ ਵਿਚ ਉਹ ਦੱਸਦੇ ਹਨ ਕਿ ਕਿਸ ਤਰੀਕੇ ਨਾਲ ਉਨ੍ਹਾਂ ਵੱਲੋਂ ਆਪਣਾ ਕੰਮਕਾਰ ਕੀਤਾ ਜਾ ਰਿਹਾ ਹੈ।ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੇ ਮਸਲੇ ਸੁਲਝਾਏ ਹਨ ਭਾਵੇਂ ਕਿ ਕੁਝ ਲੋਕ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੋ ਪਾਉਂਦੇ।ਪਰ ਜ਼ਿਆਦਾਤਰ ਲੋਕ ਉਨ੍ਹਾਂ ਦੇ ਕੰਮਕਾਜ ਨੂੰ ਵਧੀਆ ਹੀ ਦੱਸਦੇ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ

ਰਹੀ ਹੈ,ਜਿਸ ਵਿੱਚ ਮੈਡਮ ਮਨੀਸ਼ਾ ਗੁਲ੍ਹਾਟੀ ਵੁਮਨ ਹੈਲਪ ਡੈਸਕ ਦੇ ਦਫਤਰਾਂ ਵਿਚ ਪਹੁੰਚਦੇ ਹਨ। ਉੱਥੇ ਜਾ ਕੇ ਲੋਕਾਂ ਕੋਲੋਂ ਵੀ ਪੁੱਛਗਿੱਛ ਕਰਦੇ ਹਨ ਕਿ ਉਨ੍ਹਾਂ ਦੇ ਮਸਲਿਆਂ ਦਾ ਹੱਲ ਹੋ ਰਿਹਾ ਹੈ ਜਾਂ ਨਹੀਂ।ਇਸ ਦੌਰਾਨ ਡਿਊਟੀ ਨਿਭਾਅ ਰਹੀਆਂ ਮਹਿਲਾ ਮੁਲਾਜ਼ਮਾਂ ਉੱਤੇ ਵੀ ਕਈ ਸਵਾਲ ਖੜ੍ਹੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਲੋਕਾਂ ਦੇ ਮਸਲੇ ਜਲਦੀ ਤੋਂ ਜਲਦੀ ਕਿਉਂ ਨਹੀਂ ਸੁਲਝਾਏ ਜਾ ਰਹੇ। ਕਿਉਂਕਿ ਬਹੁਤ ਸਾਰੇ ਲੋਕ ਉਡੀਕ ਕਰ ਰਹੇ ਸੀ ਕਿ ਕਦੋਂ ਉਨ੍ਹਾਂ ਦੇ ਮਸਲੇ ਦਾ ਹੱਲ ਹੋਵੇ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇ ਇੱਥੇ ਮਹਿਲਾ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਸਟਾਫ ਘੱਟ ਹੈ। ਜਿਨ੍ਹਾਂ ਦੇ ਵਿੱਚੋਂ ਕੁਝ ਸਟਾਫ ਬਾਹਰ ਗਿਆ ਹੋਇਆ ਸੀ ਅਤੇ ਬਹੁਤ ਥੋੜ੍ਹੇ ਕਰਮਚਾਰੀ ਇਸ ਦਫਤਰ ਵਿੱਚ ਦਿਖਾਈ ਦੇ ਰਹੇ ਸੀ। ਇਸ ਮੌਕੇ ਮੈਡਮ ਮਨੀਸ਼ਾ ਗੁਲਾਟੀ ਨੇ ਇਨ੍ਹਾਂ ਮਹਿਲਾ ਪੁਲੀਸ

ਮੁਲਾਜ਼ਮਾਂ ਤੋਂ ਕਈ ਸਵਾਲ ਵੀ ਪੁੱਛੇ ਅਤੇ ਇਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਿਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮੈਡਮ ਮਨੀਸ਼ਾ ਗੁਲਾਟੀ ਵਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। ਜੇਕਰ ਇਸੇ ਤਰੀਕੇ ਨਾਲ ਸਾਰੇ ਮੁਲਾਜ਼ਮ ਕੰਮ ਕਰਨ ਤਾਂ ਹੋ ਸਕਦਾ ਹੈ ਕਿ ਲੋਕਾਂ ਦੇ ਮਸਲਿਆਂ ਦਾ ਹੱਲ ਹੋਣ ਲੱਗੇ।ਕਿਉਂਕਿ ਅੱਜਕੱਲ੍ਹ ਬਹੁਤ ਜ਼ਿਆਦਾ ਗ਼ਲਤ ਤਰੀਕੇ ਨਾਲ ਲੋਕਾਂ ਦੇ ਨਾਲ ਪੇਸ਼ ਆਇਆ ਜਾਂਦਾ ਹੈ।

About khabar

Leave a Reply

Your email address will not be published. Required fields are marked *