Breaking News
Home / खबरे / ਕਰਨਾਲ ਦੇ ਪਿੱਛੇ ਕਿਸਾਨਾਂ ਨੇ ਲਾਏ ਪੱਕੇ ਮੋਰਚੇ ,ਰਾਤ ਨੂੰ ਪਹੁੰਚੇ ਰਾਸ਼ਨ ਦੇ ਟਰੱਕ

ਕਰਨਾਲ ਦੇ ਪਿੱਛੇ ਕਿਸਾਨਾਂ ਨੇ ਲਾਏ ਪੱਕੇ ਮੋਰਚੇ ,ਰਾਤ ਨੂੰ ਪਹੁੰਚੇ ਰਾਸ਼ਨ ਦੇ ਟਰੱਕ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਹੋੲੀਆਂ ਹਨ।ਪਿਛਲੇ ਦਿਨਾਂ ਦੇ ਵਿੱਚ ਕਰਨਾਲ ਵਿੱਚ ਕਿਸਾਨਾਂ ਉੱਤੇ ਪੁਲਸ ਮੁਲਾਜ਼ਮਾਂ ਵਲੋਂ ਬੁਰੀ ਤਰੀਕੇ ਨਾਲ ਲਾਠੀਚਾਰਜ ਕੀਤਾ ਗਿਆ ਸੀ।ਇਸ ਦੌਰਾਨ ਐੱਸਡੀਐੱਮ ਆਯੂਸ਼ ਸਿਨਹਾ ਨੇ ਪੁਲਿਸ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤਾ ਸੀ ਕਿ ਜੇਕਰ ਕੋਈ ਵੀ ਕਿਸਾਨ ਅੱਗੇ ਵੱਧਦਾ ਹੈ ਤਾਂ ਉਸ ਦਾ ਸਿਰ ਪਾੜ ਦਿੱਤਾ ਜਾਵੇ।ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਨੇ ਕਿਸਾਨਾਂ ਦੇ ਖ਼ੂਨ ਨੂੰ ਬਹੁਤ ਜ਼ਿਆਦਾ ਗਰਮ ਕਰ ਦਿੱਤਾ। ਉਸ ਤੋਂ ਬਾਅਦ ਕਿਸਾਨਾਂ ਨੇ ਕਰਨਾਲ ਦੇ

ਵਿਚ ਮਹਾਪੰਚਾਇਤ ਰੱਖੀ।ਇਸ ਮਹਾਂਪੰਚਾਇਤ ਦੌਰਾਨ ਕਰਨਾਲ ਦੇ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਇੱਕ ਮੀਟਿੰਗ ਹੋਈ ਜੋ ਮੀਟਿੰਗ ਬੇਸਿੱਟਾ ਰਹੀ।ਇਸ ਦੌਰਾਨ ਕਿਸਾਨ ਚਾਹੁੰਦੇ ਹਨ ਕਿ ਐੱਸਡੀਐੱਮ ਨੂੰ ਉਸ ਦੀ ਡਿਊਟੀ ਤੋਂ ਬਰਖਾਸਤ ਕੀਤਾ ਜਾਵੇ। ਇਸ ਦੇ ਨਾਲ ਹੀ ਉਹ ਕਿਸਾਨਾਂ ਤੋਂ ਮੁਆਫੀ ਮੰਗੇ,ਪਰ ਅਜਿਹਾ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਕਰਨਾਲ ਵਿੱਚ ਪੱਕੇ ਡੇਰੇ ਲਗਾ ਰੱਖੇ ਹਨ।ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਐਸਡੀਐਮ ਬਾਰੇ ਕੋਈ ਫ਼ੈਸਲਾ ਨਹੀਂ ਹੋਵੇਗਾ ਉਸ ਸਮੇਂ ਤਕ ਉਹ ਇੱਥੋਂ ਵਾਪਸ ਨਹੀਂ ਜਾਣਗੇ।ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨ

ਦਿੱਲੀ ਦੀਅਾਂ ਸਰਹੱਦਾਂ ਤੋਂ ਉੱਠ ਕੇ ਚਲੇ ਜਾਣਗੇ ਤਾਂ ਉਹ ਭੁਲੇਖੇ ਵਿੱਚ ਹਨ ਕਿਉਂਕਿ ਕਿਸਾਨ ਦੋ ਹਜਾਰ ਚੌਵੀ ਤਕ ਦਾ ਪ੍ਰੋਗਰਾਮ ਤਿਆਰ ਕਰ ਰਹੇ ਹਨ।ਜਦੋਂ ਤਕ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਉਸ ਸਮੇਂ ਤਕ ਇਹ ਵਾਪਸ ਨਹੀਂ ਜਾਣਗੇ।

About khabar

Leave a Reply

Your email address will not be published. Required fields are marked *