Home / खबरे / ਮਖੌਲ ਮਖੌਲ ਵਿੱਚ ਕਿਸਾਨਾਂ ਨੇ ਕਰ ਦਿੱਤਾ ਇਹ ਵੱਡਾ ਕਾਂਡ ,ਵੇਖੋ ਕਰਨਾਲ ਵਿੱਚ ਵਾਪਰੀ ਇਹ ਵੱਡੀ ਕਰਨਾ

ਮਖੌਲ ਮਖੌਲ ਵਿੱਚ ਕਿਸਾਨਾਂ ਨੇ ਕਰ ਦਿੱਤਾ ਇਹ ਵੱਡਾ ਕਾਂਡ ,ਵੇਖੋ ਕਰਨਾਲ ਵਿੱਚ ਵਾਪਰੀ ਇਹ ਵੱਡੀ ਕਰਨਾ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਜਪਾ ਦੇ ਕੁਝ ਆਗੂ ਕਰਨਾਲ ਦੇ ਵਿੱਚ ਸਮਾਗਮ ਕਰ ਰਹੇ ਸੀ ਤਾਂ ਉਸ ਸਮੇਂ ਕੁਝ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ।ਇਸ ਮੌਕੇ ਪੁਲੀਸ ਮੁਲਾਜ਼ਮਾਂ ਨੇ ਬੁਰੀ ਤਰੀਕੇ ਨਾਲ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ।ਜਿਸ ਦੌਰਾਨ ਬਹੁਤ ਸਾਰੇ ਕਿਸਾਨ ਅੱਜ ਗੰਭੀਰ ਰੂਪ ਵਿਚ ਜ਼ਖਮੀ ਹੋਏ।ਇਸ ਤੋਂ ਇਲਾਵਾ ਕੁਝ ਅਜਿਹੀਆਂ ਵੀਡੀਓਜ਼ ਵੀ

ਸਾਹਮਣੇ ਆਈਆਂ ਜਿਥੇ ਪੁਲੀਸ ਮੁਲਾਜ਼ਮਾਂ ਉੱਤੇ ਵੱਡੇ ਸਵਾਲ ਖੜ੍ਹੇ ਹੁੰਦੇ ਸੀ।ਇੱਥੇ ਇਕ ਐੱਸਡੀਐੱਮ ਆਯੂਸ਼ ਸਿਨਹਾ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇਸ ਐੱਸਡੀਐੱਮ ਦਾ ਕਹਿਣਾ ਸੀ ਕਿ ਇੱਥੇ ਕੋਈ ਵੀ ਕਿਸਾਨ ਅਜਿਹਾ ਨਹੀਂ ਜਾਣਾ ਚਾਹੀਦਾ ਜਿਸਦਾ ਸਿਰ ਨਾ ਫੋਡ਼ਿਆ ਜਾਵੇ।ਇਸ ਦਾ ਵਿਰੋਧ ਕਰਨ ਦੇ ਲਈ ਪਿਛਲੇ ਦਿਨੀਂ ਕਿਸਾਨਾਂ ਨੇ ਕਰਨਾਲ ਦੇ ਵਿੱਚ ਮਹਾਂਪੰਚਾਇਤ ਕੀਤੀ ਸੀ ਅਤੇ ਇਸ ਮੌਕੇ ਕਰਨਾਲ ਦੇ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਇੱਕ ਮੀਟਿੰਗ ਵੀ ਹੋਈ ਸੀ ਜੋ ਬੇਸਿੱਟਾ ਰਹੀ ਸੀ।ਇਸ ਤੋਂ ਬਾਅਦ ਕਿਸਾਨਾਂ ਨੇ ਕਰਨਾਲ ਦੇ ਵਿੱਚ ਪੱਕਾ ਮੋਰਚਾ ਲਗਾ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ

ਐਸਡੀਐਮ ਨੂੰ ਉਸ ਦੀ ਗਲਤੀ ਦਾ ਅਹਿਸਾਸ ਨਹੀਂ ਹੋਵੇਗਾ ਅਤੇ ਉਸ ਨੂੰ ਬਰਖਾਸਤ ਨਹੀਂ ਕੀਤਾ ਜਾਵੇਗਾ।ਉਸ ਸਮੇਂ ਤਕ ਇਹ ਅੰਦੋਲਨ ਚੱਲਦਾ ਰਹੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦੋ ਹਜਾਰ ਚੌਵੀ ਤਕ ਦੀ ਤਿਆਰੀ ਕਰ ਰਹੇ ਹਨ।ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਅੰਦੋਲਨ ਬਹੁਤ ਜ਼ਿਆਦਾ ਲੰਬਾ ਜਾਵੇਗਾ।ਨਾਲੇ ਉਨ੍ਹਾਂ ਨੇ ਕਿਹਾ ਕਿ ਕਰਨਾਲ ਦੇ ਵਿਚ ਜੇਕਰ ਇਹੀ ਐਸਡੀਐਮ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮੁਸੀਬਤਾਂ ਉਨ੍ਹਾਂ ਨੂੰ ਝੱਲਣੀਆਂ ਪੈਣਗੀਆਂ।

About khabar

Leave a Reply

Your email address will not be published. Required fields are marked *