Breaking News
Home / खबरे / ਹੌਲੀਵੁੱਡ ਵਾਲੇ ਸਟੰਟਮੈਨਾਂ ਨੂੰ ਵੀ ਇਸ ਨੌਜਵਾਨ ਨੇ ਕਰਿਆ ਫੇਲ੍ਹ ,ਵੇਖੋ ਕੁਦਰਤ ਦਾ ਕਰਿਸ਼ਮਾ

ਹੌਲੀਵੁੱਡ ਵਾਲੇ ਸਟੰਟਮੈਨਾਂ ਨੂੰ ਵੀ ਇਸ ਨੌਜਵਾਨ ਨੇ ਕਰਿਆ ਫੇਲ੍ਹ ,ਵੇਖੋ ਕੁਦਰਤ ਦਾ ਕਰਿਸ਼ਮਾ

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ ਜੋ ਛੋਟੀ ਜਿਹੀ ਮੁਸ਼ਕਲ ਆਉਣ ਤੇ ਘਬਰਾ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਪੈਰ ਪਿੱਛੇ ਪਾਉਣ ਲੱਗ ਜਾਂਦੇ ਹਨ ਅਤੇ ਕਈ ਵਾਰ ਇਹ ਲੋਕ ਪਰਮਾਤਮਾ ਨੂੰ ਵੀ ਕੋਸਦੇ ਹੋਏ ਦਿਖਾਈ ਦਿੰਦੇ ਹਨ ਕਿ ਉਨ੍ਹਾਂ ਦੀ ਕਿਸਮਤ ਮਾੜੀ ਲਿਖੀ ਗਈ ਹੈ,ਜਿਸ ਕਾਰਨ ਉਹ ਅੱਗੇ ਨਹੀਂ ਵੱਧ ਪਾ ਰਹੇ।ਪਰ ਉੱਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ,ਜੋ ਸਰੀਰਕ ਪੱਖੋਂ ਕਮਜ਼ੋਰ ਹੁੰਦੇ ਹਨ ਜਾਂ ਫਿਰ ਉਨ੍ਹਾਂ ਦੇ ਵਿੱਚ ਕੋਈ ਨਾ ਕੋਈ ਅਜਿਹੀ ਕਮੀ ਹੁੰਦੀ ਹੈ।ਜਿਸ ਕਾਰਨ ਉਹ ਦੂਸਰਿਆਂ ਤੋਂ ਅਲੱਗ ਹੁੰਦੇ ਹਨ ਪਰ ਉਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਹਨ ਅਤੇ ਜ਼ਿੰਦਗੀ ਦੇ ਵਿੱਚ ਕੁਝ ਅਜਿਹਾ ਕਰ ਜਾਂਦੇ ਹਨ।ਜਿਸ

ਕਾਰਨ ਉਨ੍ਹਾਂ ਦੇ ਚਾਰੇ ਪਾਸੇ ਚਰਚੇ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਵੇਖ ਕੇ ਚੰਗੀ ਸੇਧ ਲੈਂਦੇ ਹਨ।ਇਸ ਤਰ੍ਹਾਂ ਦਾ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆ ਰਿਹਾ ਹੈ ਜਥੇ ਸੁਖਵਿੰਦਰ ਸਿੰਘ ਨਾਂ ਦਾ ਇੱਕ ਨੌਜਵਾਨ ਜੋ ਨਾ ਹੀ ਬੋਲ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ।ਪਰ ਉਸ ਨੇ ਅਜਿਹਾ ਕਾਰਨਾਮਾ ਕਰਕੇ ਵਿਖਾਇਆ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਅੱਜ ਉਸ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ ਅਤੇ ਬਹੁਤ ਸਾਰੇ ਲੋਕ ਉਸ ਨਾਲ ਸੈਲਫ਼ੀਆਂ ਖਿਚਵਾਉਣ ਦੇ ਲਈ ਉਸ ਦੇ ਘਰ ਆਉਂਦੇ ਹਨ।ਸੁਖਵਿੰਦਰ ਸਿੰਘ ਨੇ ਮਿਹਨਤ ਕਰ ਕੇ ਆਪਣਾ ਬਹੁਤ ਵਧੀਆ ਸਰੀਰ ਬਣਾਇਆ ਹੈ। ਅਕਸਰ ਹੀ ਉਸ ਨੂੰ ਕਬੱਡੀ ਦੇ ਮੈਚਾਂ ਦੇ

ਵਿੱਚ ਵੀ ਵੇਖਿਆ ਜਾਂਦਾ ਹੈ। ਸੁਖਵਿੰਦਰ ਸਿੰਘ ਨੇ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਚੰਗਾ ਖਾਣ ਪੀਣ ਚ ਰੱਖ ਕੇ ਆਪਣੀ ਚੰਗੀ ਸਿਹਤ ਬਣਾਉਣੀ ਚਾਹੀਦੀ ਹੈ।ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਦੀ ਖੁਰਾਕ ਵੀ ਜ਼ਿਆਦਾ ਨਹੀਂ ਹੈ ਭਾਵ ਸਾਦੀ ਖੁਰਾਕ ਦੇ ਨਾਲ ਹੀ ਉਸ ਨੇ ਆਪਣਾ ਸਰੀਰ ਬਣਾਇਆ ਹੈ।

 

About khabar

Leave a Reply

Your email address will not be published. Required fields are marked *