Home / खबरे / ਗਰੀਬ ਪਰਿਵਾਰ ਦਾ ਕੱਟ ਗਏ ਮੀਟਰ ,ਪੱਤਰਕਾਰ ਪਹੁੰਚ ਚੁੱਕਿਆ ਹੈ ਗਰੀਬ ਪਰਿਵਾਰ ਦੇ ਘਰ ਦੇਖੋ ਫਿਰ ਕੀ ਹੋਇਆ

ਗਰੀਬ ਪਰਿਵਾਰ ਦਾ ਕੱਟ ਗਏ ਮੀਟਰ ,ਪੱਤਰਕਾਰ ਪਹੁੰਚ ਚੁੱਕਿਆ ਹੈ ਗਰੀਬ ਪਰਿਵਾਰ ਦੇ ਘਰ ਦੇਖੋ ਫਿਰ ਕੀ ਹੋਇਆ

ਇਕ ਪਾਸੇ ਪੰਜਾਬ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਗ਼ਰੀਬ ਲੋਕਾਂ ਲਈ ਹਰੇਕ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ।ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਰਹੇ ਹਨ।ਵੱਡੇ ਵਿਭਾਗਾਂ ਦੇ ਵਿੱਚ ਕਰੋੜਾਂ ਦੇ ਬਿਜਲੀ ਦੇ ਬਿੱਲਾਂ ਦਾ ਬਕਾਇਆ ਬਾਕੀ ਹੈ,ਪਰ ਉੱਥੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਪਰ ਜਦੋਂ ਕਿਸੇ ਗ਼ਰੀਬ ਵਿਅਕਤੀ ਨੇ ਬਿਜਲੀ ਦਾ ਬਿੱਲ ਨਾ ਭਰਿਆ ਹੋਵੇ ਤਾਂ ਉਨ੍ਹਾਂ ਦਾ ਮੀਟਰ ਕੱਟ ਲਿਆ ਜਾਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਗਰੀਬ ਪਰਿਵਾਰ ਦੇ ਘਰ ਚਾਲੀ ਹਜ਼ਾਰ ਰੁਪਏ ਦਾ

ਬਿੱਲ ਆਇਆ ਹੈ ਅਤੇ ਹੁਣ ਇਨ੍ਹਾਂ ਦਾ ਮੀਟਰ ਕੱਟ ਲਿਆ ਗਿਆ ਹੈ।ਜਾਣਕਾਰੀ ਮੁਤਾਬਕ ਅੱਜ ਤੋਂ ਛੇ ਮਹੀਨੇ ਪਹਿਲਾਂ ਵੀ ਇਨ੍ਹਾਂ ਨਾਲ ਕੁਝ ਅਜਿਹਾ ਹੀ ਹੋ ਰਿਹਾ ਸੀ। ਉਸ ਸਮੇਂ ਵੀ ਪੰਜਾਬੀ ਲੋਕ ਚੈਨਲ ਦੇ ਮਸ਼ਹੂਰ ਪੱਤਰਕਾਰ ਜਗਦੀਪ ਸਿੰਘ ਥਲੀ ਨੇ ਇਨ੍ਹਾਂ ਦੇ ਘਰ ਦਾ ਇਹ ਮਾਮਲਾ ਸੁਲਝਾਇਆ ਸੀ।ਉਸ ਸਮੇਂ ਇਨ੍ਹਾਂ ਨੇ ਤਿੰਨ ਹਜ਼ਾਰ ਰੁਪਿਆ ਦੇ ਕੇ ਇਸ ਮਾਮਲੇ ਨੂੰ ਖਤਮ ਕੀਤਾ ਸੀ ਉਸ ਸਮੇਂ ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਪਰਿਵਾਰ ਦਾ ਮੀਟਰ ਹੁਣ ਨਹੀਂ ਕੱਟਿਆ ਜਾਵੇਗਾ।ਪਰ ਅੱਜ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਪਰਿਵਾਰ ਦਾ ਮੀਟਰ ਕੱਟਿਆ ਜਾ ਚੁੱਕਿਆ ਹੈ ਅਤੇ ਇਨ੍ਹਾਂ ਦੇ ਘਰ ਵਿਚ ਛੋਟੇ ਬੱਚੇ

ਪ੍ਰੇਸ਼ਾਨੀ ਝੱਲ ਰਹੇ ਹਨ ਅਤੇ ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਜਗਦੀਪ ਸਿੰਘ ਥਲੀ ਇਸ ਪਰਿਵਾਰ ਦੀ ਮਦਦ ਲਈ ਪਹੁੰਚੇ ਹਨ।ਉਨ੍ਹਾਂ ਨੇ ਦਿਖਾਇਆ ਕਿ ਕਿਸ ਤਰੀਕੇ ਨਾਲ ਸਾਡੇ ਪੰਜਾਬ ਵਿਚ ਵੱਡੇ ਕਾਰੋਬਾਰੀਆਂ ਤੇ ਕਰੋੜਾਂ ਦੇ ਬਿਲ ਬਾਕੀ ਹਨ,ਪਰ ਫਿਰ ਵੀ ਉਨ੍ਹਾਂ ਤੇ ਮੀਟਰ ਨਹੀਂ ਕੱਟੇ ਜਾਂਦੇ।ਜਦੋਂ ਇੱਕ ਗ਼ਰੀਬ ਪਰਿਵਾਰ ਕੋਲੋਂ ਬਿੱਲ ਨਹੀਂ ਭਰਿਆ ਜਾਂਦਾ ਤਾਂ ਉਸੇ ਸਮੇਂ ਉਨ੍ਹਾਂ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ।ਇਸ ਮੌਕੇ ਉਨ੍ਹਾਂ ਨੇ ਰੋਪੜ ਦੇ ਐਮ ਐਲ ਏ ਅਮਰਜੀਤ ਸਿੰਘ ਸੰਦੋਆ ਨਾਲ ਵੀ ਗੱਲਬਾਤ ਕੀਤੀ ਮੌਕੇ ਤੇ ਇਹ ਐਮਐਲਏ ਇਸ ਗ਼ਰੀਬ ਪਰਿਵਾਰ ਦੀ ਮਦਦ ਲਈ ਪਹੁੰਚੇ।ਉਨ੍ਹਾਂ ਨੇ ਇਨ੍ਹਾਂ ਦੇ ਘਰ ਦਾ ਕੁਨੈਕਸ਼ਨ ਲਗਵਾਇਆ।

About khabar

Leave a Reply

Your email address will not be published. Required fields are marked *