Breaking News
Home / खबरे / ਅੱਧੀ ਰਾਤ ਨੂੰ ਨੌਜਵਾਨਾਂ ਵੱਲੋਂ ਕੁੱਤੇ ਦੇ ਬੱਚੇ ਨਾਲ ਕੀਤੀ ਗਈ ਇਹ ਬੇਹੱਦ ਸ਼ਰਮਨਾਕ ਹਰਕਤ

ਅੱਧੀ ਰਾਤ ਨੂੰ ਨੌਜਵਾਨਾਂ ਵੱਲੋਂ ਕੁੱਤੇ ਦੇ ਬੱਚੇ ਨਾਲ ਕੀਤੀ ਗਈ ਇਹ ਬੇਹੱਦ ਸ਼ਰਮਨਾਕ ਹਰਕਤ

ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਦੋਂ ਇਕ ਵਿਅਕਤੀ ਨੇ ਜਿਉਂਦੇ ਜਾਗਦੇ ਕਤੂਰੇ ਨੂੰ ਤੰਦੂਰ ਦੀ ਅੱਗ ਵਿੱਚ ਸੁੱਟ ਦਿੱਤਾ।ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਕਤੂਰੇ ਨੂੰ ਚੁੱਕਦਾ ਹੈ ਅਤੇ ਦੂਰ ਵਿੱਚੋਂ ਸੁੱਟਦਾ ਹੈ।ਇਸ ਤੰਦੂਰ ਦੇ ਮਾਲਕਾਂ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਰਾਤ ਦੇ ਕਰੀਬ ਦੱਸ ਵਜੇ ਉਹ ਆਪਣਾ ਕੰਮਕਾਰ ਖਤਮ ਕਰਕੇ ਘਰ ਵਾਪਸ ਚਲੇ ਗਏ

ਸੀ।ਅਗਲੀ ਸਵੇਰ ਉਹ ਇੱਥੇ ਆਏ ਜਦੋਂ ਸਫਾਈ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਤੰਦੂਰ ਵਿੱਚ ਇੱਕ ਕਤੂਰਾ ਮਰਿਆ ਪਿਆ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਪਤਾ ਚੱਲਿਆ ਕਿ ਇਕ ਵਿਅਕਤੀ ਨੇ ਜਾਣ ਬੁੱਝ ਕੇ ਕਤੂਰੇ ਨੂੰ ਤੰਦੂਰ ਵਿਚ ਸੁੱਟਿਆ ਸੀ। ਉਸ ਤੋਂ ਬਾਅਦ ਇਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ।ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਅਜਿਹੀ ਘਟੀਆ ਹਰਕਤ ਕੀਤੀ ਸੀ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ,ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਜਾਣਕਾਰੀ ਮੁਤਾਬਕ ਜਿਸ

ਵਿਅਕਤੀ ਨੇ ਅਜਿਹਾ ਕੀਤਾ ਸੀ,ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।ਪਰ ਫਿਰ ਵੀ ਇਸ ਵਿਅਕਤੀ ਦਾ ਮੈਡੀਕਲ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਇਸ ਘਟਨਾ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਉਸ ਵਿਅਕਤੀ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ,ਜਿਸ ਨੇ ਇੱਕ ਬੇਜ਼ਬਾਨ ਕਤੂਰੇ ਦੀ ਜਾਨ ਲੈ ਲਈ।

About khabar

Leave a Reply

Your email address will not be published. Required fields are marked *