Home / खबरे / 135 ਦਿਨਾਂ ਦੇ ਬਾਅਦ ਈ ਟੀ ਟੀ ਅਧਿਆਪਕ ਨੂੰ ਉਤਾਰਿਆ ਕਿਹਾ ਹੇਠਾਂ,

135 ਦਿਨਾਂ ਦੇ ਬਾਅਦ ਈ ਟੀ ਟੀ ਅਧਿਆਪਕ ਨੂੰ ਉਤਾਰਿਆ ਕਿਹਾ ਹੇਠਾਂ,

ਸੁਰਿੰਦਰਪਾਲ ਸਿੰਘ ਜੋ ਪਿਛਲੇ ਇੱਕ ਸੌ ਪੈਂਤੀ ਦਿਨਾਂ ਤੋਂ ਪਟਿਆਲਾ ਦੇ ਵਿੱਚ ਸਥਿਰਤਾ ਬੀਐਸਐਨਐਲ ਦੇ ਟਾਵਰ ਉੱਤੇ ਬੈਠਾ ਹੋਇਆ ਸੀ।ਪਿਛਲੇ ਦਿਨੀਂ ਉਸ ਨੂੰ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ ਹੈ,ਕਿਉਂਕਿ ਸਰਕਾਰ ਨੇ ਛਿਆਹਠ ਸੌ ਪੈਂਤੀ ਪੋਸਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਸੁਰਿੰਦਰਪਾਲ ਸਿੰਘ ਪਿਛਲੇ ਇੱਕ ਸੌ ਪੈਂਤੀ ਦਿਨਾਂ ਤੋਂ ਟਾਵਰ ਉੱਤੇ ਬੈਠਾ ਹੋਇਆ ਸੀ,ਜਿਸ ਕਾਰਨ ਉਸ ਦੀ ਚਮੜੀ ਉਤਰਨ ਲੱਗੀ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਚੁੱਕਿਆ ਸੀ।ਇਸ ਦੌਰਾਨ ਸੁਰਿੰਦਰਪਾਲ ਸਿੰਘ ਦੇ ਸਾਥੀਆਂ ਨੇ ਕਾਫ਼ੀ ਸਦਾ ਸੰਘਰਸ਼ ਕੀਤਾ।ਪੁਲਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਤੇ ਲਾਠੀਚਾਰਜ ਵੀ ਕੀਤਾ ਗਿਆ।ਆਖ਼ਿਰਕਾਰ ਪੰਜਾਬ ਦਾ ਸਿੱਖਿਆ ਵਿਭਾਗ ਉਨ੍ਹਾਂ ਦੇ ਅੱਗੇ ਝੁਕਿਆ ਹੈ ਅਤੇ ਕੁਝ ਹੱਦ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ

ਕੀਤੀਆਂ ਗਈਆਂ ਹਨ।ਜਿਸ ਤੋਂ ਬਾਅਦ ਸੁਰਿੰਦਰਪਾਲ ਸਿੰਘ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਗਿਆ ਹੈ।ਜਿਸ ਸਮੇਂ ਉਨ੍ਹਾਂ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਗਿਆ ਉਸ ਸਮੇਂ ਉਨ੍ਹਾਂ ਦੇ ਸਾਥੀਆਂ ਦੇ ਵਿਚ ਕਾਫੀ ਜ਼ਿਆਦਾ ਜੋਸ਼ ਸੀ।ਬਹੁਤ ਸਾਰੇ ਲੋਕ ਉਨ੍ਹਾਂ ਦੇ ਨਾਮ ਤੇ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸੀ। ਜਦੋਂ ਸੁਰਿੰਦਰਪਾਲ ਸਿੰਘ ਨੂੰ ਹੇਠਾਂ ਉਤਾਰ ਲਿਆ ਗਿਆ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਗਲ ਵਿਚ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਪਰ ਇਸ ਮੌਕੇ ਉਨ੍ਹਾਂ ਦੀ ਤਬੀਅਤ ਕਾਫੀ ਖ਼ਰਾਬ ਸੀ, ਜਿਸ ਲਈ ਪਹਿਲਾਂ ਉੱਥੇ ਹੀ ਡਾਕਟਰਾਂ ਨੇ ਉਨ੍ਹਾਂ ਦਾ ਚੈੱਕਅੱਪ ਕੀਤਾ ਉਸ ਤੋਂ ਬਾਅਦ ਐਂਬੂਲੈਂਸ ਦੇ ਵਿੱਚ ਪਾ ਕੇ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਇਸ ਮੌਕੇ ਉਨ੍ਹਾਂ ਦੇ ਸਾਥੀਆਂ ਨੇ ਸੁਰਿੰਦਰਪਾਲ ਸਿੰਘ

ਬਾਰੇ ਬੋਲਦੇ ਹੋਏ ਕਿਹਾ ਕਿ ਉਸ ਦੇ ਇਸ ਸੰਘਰਸ਼ ਕਾਰਨ ਅੱਜ ਛਿਆਹਠ ਸੌ ਪੈਂਤੀ ਘਰਾਂ ਦਾ ਚੁੱਲ੍ਹਾ ਬਣੇਗਾ ਅਤੇ ਲੋਕ ਉਸ ਦੇ ਇਸ ਅਹਿਸਾਨ ਨੂੰ ਕਦੇ ਵੀ ਨਹੀਂ ਭੁੱਲਣਗੇ।ਉਨ੍ਹਾਂ ਕਿਹਾ ਕਿ ਇਸੇ ਦੌਰਾਨ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਕਾਫ਼ੀ ਸੰਘਰਸ਼ ਕੀਤਾ ਹੈ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਸਿੱਖਿਆ ਵਿਭਾਗ ਦਾ ਧੰਨਵਾਦ ਵੀ ਕੀਤਾ।

About khabar

Leave a Reply

Your email address will not be published. Required fields are marked *