Home / खबरे / ਇਸ ਲੜਕੇ ਦੇ ਘਰ ਵਾਲੀ ਅਠਾਰਾਂ ਲੱਖ ਰੁਪਏ ਲਵਾ ਕੇ ਹੋਈ ਕੈਨੇਡਾ ਨੂੰ ਫ਼ਰਾਰ

ਇਸ ਲੜਕੇ ਦੇ ਘਰ ਵਾਲੀ ਅਠਾਰਾਂ ਲੱਖ ਰੁਪਏ ਲਵਾ ਕੇ ਹੋਈ ਕੈਨੇਡਾ ਨੂੰ ਫ਼ਰਾਰ

ਜਦੋਂ ਤੋਂ ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਸਾਹਮਣੇ ਆਇਆ ਹੈ,ਉਸ ਤੋਂ ਬਾਅਦ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ।ਜਿੱਥੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਵਿਦੇਸ਼ ਜਾਣ ਦੇ ਨਾਮ ਤੇ ਧੋ-ਖਾ ਹੋੲਿਅਾ ਅਤੇ ਉਹ ਲੱਖਾਂ ਰੁਪਏ ਦੇ ਕਰਜ਼ਾਈ ਹੋ ਗਏ।ਭਾਵੇਂ ਕਿ ਇਹ ਮਾਮਲੇ ਪਹਿਲਾਂ ਵੀ ਹੋ ਰਹੇ ਸੀ।ਪਰ ਬਹੁਤ ਸਾਰੇ ਨੌਜਵਾਨ ਅਜਿਹੇ ਸੀ,ਜੋ ਆਪਣੀ ਬ-ਦ-ਨਾ-ਮੀ ਹੋਣ ਤੋਂ ਡਰਦੇ ਸੀ ਅਤੇ ਕਦੇ ਵੀ ਕਿਸੇ ਨੇ ਇਸ ਮਾਮਲੇ ਦਾ ਇਜ਼ਹਾਰ ਦੂਸਰਿਆਂ ਦੇ ਸਾਹਮਣੇ ਨਹੀਂ ਕੀਤਾ ਸੀ।ਪਰ ਜਦੋਂ ਤੋਂ ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਸਾਹਮਣੇ ਆਇਆ ਹੈ।ਉਸ ਤੋਂ ਬਾਅਦ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।ਇਸੇ ਤਰ੍ਹਾਂ ਦੀ

ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਲੜਕਾ ਦਿਖਾਈ ਦੇ ਰਿਹਾ ਹੈ,ਇਹ ਲੜਕਾ ਕਾਫੀ ਜ਼ਿਆਦਾ ਦੁਖੀ ਲੱਗ ਰਿਹਾ ਹੈ।ਇਸ ਦਾ ਕਹਿਣਾ ਹੈ ਕਿ ਇਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੈਰੇ ਦਾ ਰਹਿਣ ਵਾਲਾ ਹੈ।ਇਸ ਨੇ ਦੱਸਿਆ ਕਿ ਇਸ ਨੇ ਇੱਕ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾਇਆ ਸੀ। ਉਸ ਤੋਂ ਬਾਅਦ ਉਸ ਉੱਤੇ ਅਠਾਰਾਂ ਲੱਖ ਰੁਪਿਆ ਖਰਚ ਕਰਕੇ ਉਸ ਨੂੰ ਵਿਦੇਸ਼ ਭੇਜਿਆ ਉੱਥੇ ਜਾ ਕੇ ਉਹ ਲੜਕੀ ਇਸ ਨਾਲ ਧੋਖਾ ਕਰ ਦਿੰਦੀ ਹੈ ਅਤੇ ਆਪਣੇ ਇੱਕ ਪ੍ਰੇਮੀ ਨਾਲ ਰਹਿਣ ਲੱਗ ਜਾਂਦੀ ਹੈ।ਇੱਥੋਂ ਤੱਕ ਕਿ ਇਸ ਨੂੰ ਫੋਨ ਉਤੇ ਚਿੜਾਉਂਦੀ ਹੋਈ ਵੀ ਦਿਖਾਈ ਦਿੰਦੀ ਹੈ ਅਤੇ ਇਸ ਨੂੰ ਬੇਰੁਜ਼ਗਾਰ ਕਹਿ ਕੇ ਲਾਹਨਤਾਂ ਪਾ ਰਹੀ ਹੈ।ਇਸ ਲਈ ਇਸ

ਲੜਕੇ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।ਇਸ ਦਾ ਕਹਿਣਾ ਹੈ ਕਿ ਕਈ ਵਾਰ ਇਸ ਦਾ ਮਾੜਾ ਅਜਿਹਾ ਹੋਇਆ ਹੈ ਕਿ ਇਹ ਲਵਪ੍ਰੀਤ ਸਿੰਘ ਲਾਡੀ ਦੀ ਤਰ੍ਹਾਂ ਆਪਣੀ ਜਾਨ ਖ਼ਤਮ ਕਰ ਦੇਵੇ।ਸੋ ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਅਜਿਹੀਆਂ ਲੜਕੀਆਂ ਨੂੰ ਲਾਹਨਤਾਂ ਪਾ ਰਹੇ ਹਨ,ਜੋ ਲੜਕਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਲੜਕੇ ਨੂੰ ਇਹੋ ਸਲਾਹ ਦਿੱਤੀ ਜਾ ਰਹੀ ਹੈ ਕਿ ਇਹ ਕਦੇ ਵੀ ਆਪਣੀ ਜ਼ਿੰਦਗੀ ਆਪਣੇ ਆਪ ਖ਼ਤਮ ਨਾ ਕਰੇ।ਕਿਉਂਕਿ ਇਸ ਦਾ ਖਾਮਿਆਜ਼ਾ ਇਸ ਦੇ ਮਾਂ ਬਾਪ ਨੂੰ ਝੱਲਣਾ ਪਵੇਗਾ।ਉਸ ਲੜਕੀ ਉੱਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਵੇਗਾ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About khabar

Leave a Reply

Your email address will not be published. Required fields are marked *