Breaking News
Home / खबरे / ਬਹੁਤ ਹੀ ਸਿਆਣੀ ਅਤੇ ਸੋਹਣੀ ਬੱਚੀ ਹੈ kishtu k, ਬੋਲੀਆਂ ਸੁਣ ਕੇ ਤੁਸੀਂ ਹੋ ਜਾਵੋਗੇ ਹੈਰਾਨ

ਬਹੁਤ ਹੀ ਸਿਆਣੀ ਅਤੇ ਸੋਹਣੀ ਬੱਚੀ ਹੈ kishtu k, ਬੋਲੀਆਂ ਸੁਣ ਕੇ ਤੁਸੀਂ ਹੋ ਜਾਵੋਗੇ ਹੈਰਾਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਉਣ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ।ਭਾਵੇਂ ਕਿ ਅੱਜਕਲ੍ਹ ਤੀਆਂ ਦਾ ਤਿਉਹਾਰ ਘੱਟਦਾ ਜਾ ਰਿਹਾ ਹੈ,ਪਰ ਫਿਰ ਵੀ ਬਹੁਤ ਸਾਰੇ ਥਾਂ ਅਜਿਹੇ ਹਨ ਜਿੱਥੇ ਤੀਆਂ ਦਾ ਤਿਉਹਾਰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ।ਇਸੇ ਤਰ੍ਹਾਂ ਨਾਲ ਪੈਂਡਾ ਸਮਾਓ ਦੀਅਾਂ ਤੀਅਾਂ ਕਾਫੀ ਮਸ਼ਹੂਰ ਹਨ ਅਤੇ ਇੱਥੇ ਬਹੁਤ ਸਾਰੀਆਂ ਲੜਕੀਆਂ ਇਕੱਠੀਆਂ ਹੋਈਆਂ।ਉਨ੍ਹਾਂ ਨੇ ਬੋਲੀਆਂ ਪਾਈਆਂ ਅਤੇ ਗਿੱਧਾ ਪਾਉਂਦੀਆਂ ਹੋਈਆਂ ਦਿਖਾਈ ਦਿੱਤੀਆਂ।ਇਸ ਤੋਂ ਇਲਾਵਾ ਇੱਥੇ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ

ਮਸ਼ਹੂਰ ਹੋਣ ਵਾਲੀ ਛੋਟੀ ਉਮਰ ਦੀ ਲੜਕੀ ਕ੍ਰਿਸਤੂ ਕੇ ਵੀ ਪਹੁੰਚੀ।ਉਸ ਨੇ ਬਹੁਤ ਸਾਰੀਆਂ ਬੋਲੀਆਂ ਪਾਈਆਂ ਅਤੇ ਗਿੱਧਾ ਪਾਉਂਦੀ ਹੋਈ ਵੀ ਦਿਖਾਈ ਦਿੱਤੀ।ਉਸ ਦਾ ਕਹਿਣਾ ਸੀ ਕਿ ਉਸ ਨੇ ਇਹ ਤੀਆਂ ਪਹਿਲੀ ਵਾਰ ਵੇਖੀਆਂ ਹਨ, ਪਰ ਉਸ ਨੂੰ ਬਹੁਤ ਮਜ਼ਾ ਆਇਆ ਕਿ ਇੰਨੇ ਜ਼ਿਆਦਾ ਲੋਕ ਇਕੱਠੇ ਹੋ ਕੇ ਗਿੱਧਾ ਪਾ ਰਹੇ ਹਨ।ਦੱਸ ਦਈਏ ਕਿ ਕ੍ਰਿਸਤੂ ਕੇ ਅਜਿਹੀ ਬੱਚੀ ਹੈ, ਜੋ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬੋਲੀਆਂ ਪਾਉਂਦੀ ਹੋਈ ਦਿਖਾਈ ਦਿੰਦੀ ਹੈ। ਉਹ ਗੁੱਤ ਤੇ ਪਰਾਂਦਾ ਪਾ ਕੇ ਅਤੇ ਪੰਜਾਬੀ ਸੂਟ ਪਾ ਕੇ ਨੱਚਦੀ ਦਿਖਾਈ ਦਿੰਦੀ ਹੈ,ਜੋ ਕਿ ਪੰਜਾਬੀ ਸੱਭਿਆਚਾਰ ਦਾ ਇਕ ਮੁੱਖ ਹਿੱਸਾ ਹੈ। ਸੋ ਇਸ ਛੋਟੀ ਬੱਚੀ ਦੀ ਬਹੁਤ ਸਾਰੇ ਲੋਕਾਂ ਨੇ

ਤਾਰੀਫ਼ ਕੀਤੀ,ਕਿਉਂਕਿ ਇਹ ਬੱਚੀ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਬੋਲੀਆਂ ਅਤੇ ਗਿੱਧਾ ਪਾਉਣਾ ਚਾਹੁੰਦੀ ਹੈ।ਇਸ ਦੌਰਾਨ ਕ੍ਰਿਸਟੁ ਕੇ ਨੂੰ ਸੰਧਾਰਾ ਵੀ ਦਿੱਤਾ ਗਿਆ।ਭਾਵੇਂ ਕਿ ਕ੍ਰਿਸਟੁ ਸੰਧਾਰੇ ਬਾਰੇ ਜਾਣਕਾਰੀ ਨਹੀਂ ਸੀ, ਪਰ ਫਿਰ ਵੀ ਉਹ ਕਾਫੀ ਜ਼ਿਆਦਾ ਖੁਸ਼ ਨਜ਼ਰ ਆਈ।ਸੋ ਪੰਜਾਬ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਮੁੱਖ ਅੰਗ ਹੈ। ਸੋ ਪੰਜਾਬ ਦੀਆਂ ਲੜਕੀਆਂ ਨੂੰ ਤੀਆਂ ਦਾ ਤਿਉਹਾਰ ਜ਼ਰੂਰ ਮਨਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਪਿੱਛੇ ਨਾ ਛੱਡੀਏ।

About khabar

Leave a Reply

Your email address will not be published. Required fields are marked *