Breaking News
Home / खबरे / ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਵੀਡੀਓ ਆਈ ਸਾਹਮਣੇ ,ਨੌਜਵਾਨ ਨੇ ਬੇਜ਼ੁਬਾਨ ਜਾਨਵਰ ਨਾਲ ਇਹ ਸ਼ਰਮਨਾਕ ਹਰਕਤ

ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਵੀਡੀਓ ਆਈ ਸਾਹਮਣੇ ,ਨੌਜਵਾਨ ਨੇ ਬੇਜ਼ੁਬਾਨ ਜਾਨਵਰ ਨਾਲ ਇਹ ਸ਼ਰਮਨਾਕ ਹਰਕਤ

ਇਨਸਾਨ ਦਿਨੋਂ ਦਿਨ ਹੈ-ਵਾ-ਨ ਬਣਦਾ ਜਾ ਰਿਹਾ ਹੈ।ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਆਉਂਦੀਆਂ ਹਨ,ਕਿਉਂਕਿ ਇੱਕ ਪਾਸੇ ਇਨਸਾਨ ਇਨਸਾਨ ਦਾ ਵੈਰੀ ਬਣ ਰਿਹਾ ਹੈ ਅਤੇ ਕੁਝ ਇਨਸਾਨ ਜਾਨਵਰਾਂ ਨੂੰ ਵੀ ਜਿਊਣ ਨਹੀਂ ਦੇ ਰਹੇ।ਇਸੇ ਤਰ੍ਹਾਂ ਦਾ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਲੜਕੇ ਨੇ ਇਕ ਜਿਉਂਦੇ ਜਾਗਦੇ ਕਤੂਰੇ ਨੂੰ ਚੁੱਕ ਕੇ ਤੰਦੂਰ ਦੀ ਬਲਦੀ ਅੱਗ ਵਿੱਚ ਸੁੱਟ ਦਿੱਤਾ।ਜਿਸ ਕਾਰਨ ਕਤੂਰਾ ਤੜਪਦਾ ਰਿਹਾ ਅਤੇ ਆਖਰਕਾਰ ਉਸ ਨੇ ਦਮ ਤੋੜ ਦਿੱਤਾ।

ਸੋ ਇਹ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ,ਜਿਸ ਨੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਜਿਸ ਦੁਕਾਨ ਤੇ ਇਹ ਤੰਦੂਰ ਪਿਆ ਸੀ ਉਸ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਰਾਤ ਦੇ ਕਰੀਬ ਦੱਸ ਵਜੇ ਉਹ ਆਪਣਾ ਕੰਮ ਨਿਬੇੜ ਕੇ ਘਰ ਚਲੇ ਗਏ ਸੀ।ਉਸ ਤੋਂ ਬਾਅਦ ਇਕ ਲੜਕਾ ਇੱਥੇ ਆਉਂਦਾ ਹੈ ਅਤੇ ਉਹ ਕਤੂਰੇ ਨੂੰ ਚੁੱਕ ਕੇ ਤੰਦੂਰ ਦੀ ਬਲਦੀ ਅੱਗ ਵਿੱਚ ਸੁੱਟ ਦਿੰਦਾ ਹੈ।ਜਿਸ ਕਾਰਨ ਕਤੂਰੇ ਦੀ ਮੌਤ ਹੋ ਜਾਂਦੀ ਹੈ। ਅਗਲੀ ਸਵੇਰ ਜਦੋਂ ਉਹ ਆਉਂਦੇ ਹਨ ਤਾਂ ਇੱਥੇ ਸਫ਼ਾਈ ਕਰ ਰਹੇ ਸੀ।ਇਸੇ ਦੌਰਾਨ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਤੰਦੂਰ ਦੀ ਬਲਦੀ ਅੱਗ ਦੇ ਵਿਚੋਂ ਕਤੂਰੇ ਨੂੰ ਸੁੱਟਿਆ ਗਿਆ ਸੀ,ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।ਉਸ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਿਸ ਵਿੱਚ ਵੇਖਿਆ ਗਿਆ ਕਿ ਇਕ ਲਡ਼ਕੇ ਨੇ ਇਸ ਕਤੂਰੇ ਨੂੰ ਚੁੱਕ ਕੇ ਤੰਦੂਰ ਵਿੱਚ ਸੁੱਟਿਆ ਸੀ। ਉਸ ਤੋਂ ਬਾਅਦ ਇਸ ਮਾਮਲੇ ਦੀ

ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਹੈ,ਜਿਸ ਲੜਕੇ ਨੇ ਅਜਿਹਾ ਘਟੀਆ ਕੰਮ ਕੀਤਾ ਸੀ।ਉਸ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਜਿਸ ਲੜਕੇ ਨੇ ਅਜਿਹਾ ਕੀਤਾ ਸੀ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।ਪਰ ਫਿਰ ਵੀ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਹੈ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ।ਉਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *