Breaking News
Home / खबरे / ਕੁੜੀ ਵਾਲਿਆਂ ਨੇ ਪੈਸੇ ਲਾ ਵਿਦੇਸ਼ ਭੇਜਿਆ ਸੀ ਜਵਾਈ ,ਉੱਧਰ ਜਾ ਕੇ ਕਰਵਾਇਆ ਦੂਜਾ ਵਿਆਹ

ਕੁੜੀ ਵਾਲਿਆਂ ਨੇ ਪੈਸੇ ਲਾ ਵਿਦੇਸ਼ ਭੇਜਿਆ ਸੀ ਜਵਾਈ ,ਉੱਧਰ ਜਾ ਕੇ ਕਰਵਾਇਆ ਦੂਜਾ ਵਿਆਹ

ਸੋਸ਼ਲ ਮੀਡੀਆ ਉੱਤੇ ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ।ਉਸ ਤੋਂ ਬਾਅਦ ਵੀ ਹਜ਼ਾਰਾਂ ਕੇਸ ਅਜਿਹੇ ਆਏ ਹਨ,ਜਿੱਥੇ ਨੌਜਵਾਨ ਲੜਕਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਵਿਦੇਸ਼ ਜਾਣ ਦੇ ਨਾਮ ਤੇ ਧੋ-ਖਾ ਹੋਇਆ ਹੈ।ਭਾਵ ਉਨ੍ਹਾਂ ਨੇ ਆਈਲੈੱਟਸ ਵਾਲੀ ਲੜਕੀ ਨਾਲ ਵਿਆਹ ਕੀਤਾ ਉਸਤੋਂ ਬਾਅਦ ਲੱਖਾਂ ਰੁਪਏ ਲਗਾ ਕੇ ਉਸ ਨੂੰ ਕੈਨੇਡਾ ਭੇਜਿਆ।ਪਰ ਕੈਨੇਡਾ ਜਾਣ ਤੋਂ ਬਾਅਦ ਉਹ ਲੜਕੀ ਮੁੱਕਰ ਗਈ ਅਤੇ ਇਨ੍ਹਾਂ ਨੂੰ ਕਰਜ਼ਾਈ ਕਰ ਗਏ।ਪਰ ਅੱਜ ਅਸੀਂ ਤੁਹਾਨੂੰ ਇਸ ਤੋਂ ਉਲਟ ਮਾਮਲਾ ਦਿਖਾਉਣ ਜਾ ਰਹੇ ਹਾਂ,ਜਿੱਥੇ ਇਕ ਲੜਕੇ

ਨੇ ਲੜਕੀ ਨੂੰ ਧੋ-ਖਾ ਦਿੱਤਾ। ਭਾਵ ਪਰਿਵਾਰਕ ਮੈਂਬਰਾਂ ਨੇ ਆਪਣੇ ਜਵਾਈ ਉੱਤੇ ਪੈਸਾ ਲਗਾਇਆ ਅਤੇ ਉਸ ਨੂੰ ਵਿਦੇਸ਼ ਭੇਜਿਆ।ਵਿਦੇਸ਼ ਜਾਣ ਤੋਂ ਬਾਅਦ ਲੜਕਾ ਲੜਕੀ ਨੂੰ ਇਸ ਤਰੀਕੇ ਨਾਲ ਧੋ-ਖਾ ਦਿੰਦਾ ਹੈ ਕਿ ਅੱਜ ਲੜਕੀ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ।ਜਾਣਕਾਰੀ ਮੁਤਾਬਕ ਇਹ ਮਾਮਲਾ ਜ਼ਿਲ੍ਹਾ ਬਰਨਾਲਾ ਦਾ ਹੈ, ਜਿੱਥੇ ਇੱਕ ਲੜਕੀ ਜਿਸ ਦਾ ਨਾਮ ਸਰਬਜੀਤ ਕੌਰ ਹੈ।ਉਸ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਦੋ ਹਜਾਰ ਅੱਠ ਵਿੱਚ ਹੋਇਆ ਸੀ।ਉਸ ਤੋਂ ਬਾਅਦ ਪੱਚੀ ਲੱਖ ਰੁਪਿਆ ਲਗਾ ਕੇ ਇਨ੍ਹਾਂ ਨੇ ਲੜਕੇ ਨੂੰ ਵਿਦੇਸ਼ ਭੇਜਿਆ ਉਸ ਤੋਂ ਬਾਅਦ ਲੜਕੀ ਵੀ ਵਿਦੇਸ਼ ਗਈ।ਪਰ ਧੋ-ਖੇ ਨਾਲ ਲੜਕਾ ਇਸ ਲੜਕੀ ਨੂੰ ਵਾਪਸ ਪੰਜਾਬ ਭੇਜ ਦਿੰਦਾ ਹੈ

ਉਸ ਤੋਂ ਬਾਅਦ ਲੜਕੀ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ।ਪਰ ਇਸ ਬੱਚੇ ਦਾ ਬਾਪ ਕਦੇ ਵੀ ਵਾਪਸ ਮੁੜ ਕੇ ਨਹੀਂ ਆਉਂਦਾ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲੈਂਦਾ ਹੈ।ਉਸ ਦਾ ਉਸ ਔਰਤ ਨਾਲ ਵੀ ਰਿਸ਼ਤਾ ਨਹੀਂ ਨਿਭਦਾ।ਜਿਸ ਤੋਂ ਬਾਅਦ ਉਹ ਤੀਸਰੀ ਔਰਤ ਨਾਲ ਰਹਿ ਰਿਹਾ ਹੈ।ਇਸ ਅੌਰਤ ਨੇ ਰੋਂਦੇ ਹੋਏ ਦੱਸਿਆ ਕਿ ਇਨ੍ਹਾਂ ਨੇ ਇਨਸਾਫ਼ ਲੈਣ ਲਈ ਪੁਲਸ ਪ੍ਰਸ਼ਾਸਨ ਦਾ ਦਰਵਾਜ਼ਾ ਵੀ ਖੜਕਾਇਆ।ਪਰ ਅਜੇ ਤੱਕ ਇਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਹੁਣ ਇਸ ਦਾ ਅੱਠ ਸਾਲ ਦਾ ਬੱਚਾ ਹੈ,ਜੋ ਆਪਣੇ ਪਿਤਾ ਨੂੰ ਨਫ਼ਰਤ ਕਰਦਾ ਹੈ।ਕਿਉਂਕਿ ਉਸ ਦੇ ਪਿਤਾ ਨੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।ਹੁਣ ਇਹ ਲੜਕੀ ਆਪਣੇ ਪੇਕੇ ਪਰਿਵਾਰ ਰਹਿ ਰਹੀ ਹੈ ਅਤੇ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੀ ਹੈ। ਆਪਣੀ ਲੜਕੀ ਵੱਲ ਵੇਖ ਕੇ ਉਸ ਦੇ

ਪਰਿਵਾਰਕ ਮੈਂਬਰ ਵੀ ਦੁਖੀ ਹਨ, ਕਿਉਂਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਇਨਸਾਫ ਲੈਣ ਲਈ ਦਰ-ਦਰ ਠੋਕਰਾਂ ਖਾਧੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

About khabar

Leave a Reply

Your email address will not be published. Required fields are marked *