Home / खबरे / ਲੁਧਿਆਣਾ ਦੇ ਵਿੱਚ ਬੱਚੇ ਨੂੰ ਚੋਰੀ ਕਰਨ ਵਾਲੇ ਨੂੰ ਲੋਕਾਂ ਨੇ ਕੀਤਾ ਕਾਬੂ

ਲੁਧਿਆਣਾ ਦੇ ਵਿੱਚ ਬੱਚੇ ਨੂੰ ਚੋਰੀ ਕਰਨ ਵਾਲੇ ਨੂੰ ਲੋਕਾਂ ਨੇ ਕੀਤਾ ਕਾਬੂ

ਲੁਧਿਆਣਾ ਦੇ ਰੌੜ ਪਿੰਡ ਤੋਂ ਮਾਮਲਾ ਸਾਹਮਣੇ ਆਇਆ ਹੈ,ਜਿਥੇ ਕਿ ਇੱਕ ਬਿਹਾਰੀ ਭਈਏ ਨੇ ਚਾਰ ਸਾਲ ਦੇ ਬੱਚੇ ਨੂੰ ਅ-ਗ-ਵਾ ਕਰ ਲਿਆ ਸੀ। ਉਸ ਤੋਂ ਬਾਅਦ ਲੜਕੇ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਇਸ ਬਿਹਾਰੀ ਭਈਏ ਨੂੰ ਲੱਭਿਆ ਜਾ ਰਿਹਾ ਸੀ।ਜਾਣਕਾਰੀ ਮੁਤਾਬਕ ਇਸ ਬਿਹਾਰੀ ਭਈਏ ਨੇ ਪਰਿਵਾਰਕ ਮੈਂਬਰਾਂ ਤੋਂ ਚਾਰ ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ੳੁਸ ਨੂੰ ਚਾਰ ਲੱਖ ਰੁਪਿਆ ਨਹੀਂ ਮਿਲਿਆ ਤਾਂ ਉਹ ਬੱਚੇ ਨੂੰ ਮਾਰ ਦੇਵੇਗਾ ਅਤੇ ਲਾਸ਼ ਉਨ੍ਹਾਂ ਦੇ ਘਰ ਪਹੁੰਚ ਜਾਵੇਗੀ।ਇਸ ਦੌਰਾਨ ਪੁਲੀਸ ਵਾਲਿਆਂ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ।ਪੁਲੀਸ ਮੁਲਾਜ਼ਮਾਂ ਵੱਲੋਂ ਇਸ ਬਿਹਾਰੀ

ਭਈਏ ਦੀ ਲੋਕੇਸ਼ਨ ਗੱਡੀ ਜਾ ਰਹੀ ਸੀ।ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸਲੀ ਕੰਮ ਪਿੰਡ ਦੇ ਲੋਕਾਂ ਨੇ ਹੀ ਕੀਤਾ ਹੈ।ਕਿਉਂਕਿ ਪਿਛਲੇ ਦਿਨ ਇਸ ਬਿਹਾਰੀ ਭਈਏ ਦੀ ਲੋਕੇਸ਼ਨ ਨਵਾਂਸ਼ਹਿਰ ਦੇ ਵਿੱਚ ਟਰੇਸ ਕੀਤੀ ਗਈ ਸੀ।ਉਸ ਸਮੇਂ ਨਵਾਂ ਸ਼ਹਿਰ ਦਾ ਚੱਪਾ-ਚੱਪਾ ਪਿੰਡ ਵਾਸੀਆਂ ਨੇ ਹੀ ਛਾਣ ਮਾਰਿਆ।ਇੱਥੇ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਵਿੱਚ ਸਹਾਇਤਾ ਕੀਤੀ ਗਈ।ਪਰ ਉਸ ਹੱਦ ਤਕ ਕੰਮ ਨਹੀਂ ਕੀਤਾ ਗਿਆ,ਜਿਸ ਦੀ ੳੁਮੀਦ ਪੁਲੀਸ ਵਾਲਿਆਂ ਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ

ਸੁਲਝਾਉਣ ਵਿੱਚ ਜ਼ਿਆਦਾ ਸਹਿਯੋਗ ਪਿੰਡ ਵਾਸੀਆਂ ਦਾ ਹੀ ਰਿਹਾ ਹੈ।ਪਰਿਵਾਰਕ ਮੈਂਬਰਾਂ ਵੱਲੋਂ ਵੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਜਦੋਂ ਬਿਹਾਰੀ ਭਈਏ ਨੂੰ ਇਹ ਅਹਿਸਾਸ ਹੋ ਗਿਆ ਕਿ ਉਹ ਫੜਿਆ ਜਾਵੇਗਾ ਤਾਂ ਉਸ ਸਮੇਂ ਉਹ ਬੱਚੇ ਨੂੰ ਉੱਥੇ ਹੀ ਛੱਡ ਕੇ ਖ਼ੁਦਾ ਸਤਲੁਜ ਦਰਿਆ ਦੇ ਵਿੱਚ ਛਾਲ ਮਾਰ ਦਿੰਦਾ ਹੈ ਬਾਅਦ ਵਿਚ ਇਸ ਭਈਏ ਨੂੰ ਸਤਲੁਜ ਦਰਿਆ ਤੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਇਸ ਦੀ ਬੁਰੀ ਤਰ੍ਹਾਂ ਕੁੱ-ਟ-ਮਾ-ਰ ਕੀਤੀ ਜਾਂਦੀ ਹੈ।ਉਸ ਤੋਂ ਬਾਅਦ ਪੁਲਸ

ਮੁਲਾਜ਼ਮਾਂ ਨੇ ਇਸ ਬਿਹਾਰੀ ਭਈਏ ਨੂੰ ਲੋਕਾਂ ਕੋਲੋਂ ਬੜੀ ਮੁਸ਼ਕਲ ਨਾਲ ਬਚਾਇਆ ਅਤੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਬਿਹਾਰੀ ਭਈਏ ਨੂੰ ਕਾਨੂੰਨੀ ਤੌਰ ਤੇ ਸਜ਼ਾ ਦਿੱਤੀ ਜਾਵੇਗੀ।

About khabar

Leave a Reply

Your email address will not be published. Required fields are marked *