Breaking News
Home / खबरे / 4 ਧੀਆਂ ਨੇ ਪੁੱਤ ਬਣ ਕੇ ਦਿੱਤਾ ਮਾਂ ਦਾ ਸਾਥ,ਸੜਕ ਤੇ ਰੇਹੜੀ ਲਾਉਂਦੀ ਮਾਂ ਦੀ ਸੁਣੋ ਦਰਦ ਭਰੀ ਕਹਾਣੀ

4 ਧੀਆਂ ਨੇ ਪੁੱਤ ਬਣ ਕੇ ਦਿੱਤਾ ਮਾਂ ਦਾ ਸਾਥ,ਸੜਕ ਤੇ ਰੇਹੜੀ ਲਾਉਂਦੀ ਮਾਂ ਦੀ ਸੁਣੋ ਦਰਦ ਭਰੀ ਕਹਾਣੀ

ਭਾਵੇਂ ਕਿ ਸਾਡੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਤੋਂ ਘੱਟ ਸਮਝਿਆ ਜਾਂਦਾ ਹੈ, ਪਰ ਫਿਰ ਵੀ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਉਦਾਹਰਨਾਂ ਪੇਸ਼ ਕਰਦੀਆਂ ਹਨ।ਜਿਸ ਕਾਰਨ ਅਜਿਹੀ ਸੋਚ ਵਾਲੇ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ ਹਨ, ਜੋ ਇਹ ਸਮਝਦੇ ਹਨ ਕਿ ਔਰਤਾਂ ਮਰਦਾਂ ਦੇ ਬਰਾਬਰ ਕੰਮ ਨਹੀਂ ਕਰ ਸਕਦੀਆਂ।ਇਸ ਤਰ੍ਹਾਂ ਦੀ ਇਕ ਉਦਾਹਰਣ ਸਾਹਮਣੇ ਆ ਰਹੀ ਹੈ, ਜਿਥੇ ਇਕ ਔਰਤ ਆਪਣੀਆਂ ਚਾਰ ਧੀਆਂ ਦੇ ਨਾਲ ਪਰੌਂਠਿਆਂ ਦੀ ਰੇਹੜੀ ਲਗਾਉਂਦਾ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਸਮੇਂ ਤੋਂ ਇਨ੍ਹਾਂ ਦੇ ਘਰ ਦੇ ਹਾਲਾਤ ਕਾਫ਼ੀ

ਜ਼ਿਆਦਾ ਖ਼ਰਾਬ ਹੋ ਰਹੀ ਸੀ। ਜਿਸ ਕਾਰਨ ਇਨ੍ਹਾਂ ਨੂੰ ਮਜਬੂਰਨ ਪਰੌਂਠਿਆਂ ਦੀ ਰੇਹੜੀ ਲਾਉਣੀ ਪੈ ਰਹੀ ਹੈ।ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀਆਂ ਧੀਆਂ ਪੁੱਤਰਾਂ ਵਾਂਗ ਇਨ੍ਹਾਂ ਦੇ ਨਾਲ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਪੁੱਤਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੀਆਂ।ਇਸ ਸਮੇਂ ਇਹ ਥੋੜ੍ਹਾ ਭਾਵੁਕ ਹੁੰਦੇ ਹੋਏ ਵੀ ਦਿਖਾਈ ਦਿੱਤੇ। ਕਿਉਂਕਿ ਇਨ੍ਹਾਂ ਦੀ ਜ਼ਿੰਦਗੀ ਸੰਘਰਸ਼ ਭਰੀ ਹੈ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਸਹਿੰਦੇ ਹੋਏ ਇਨ੍ਹਾਂ ਵੱਲੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ।ਸੋ ਇਸ ਤੋਂ ਇਲਾਵਾ ਵੀ

ਸਾਡੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਹਨ,ਜਿੱਥੇ ਔਰਤਾਂ ਵੱਲੋਂ ਘਰ ਦਾ ਗੁਜ਼ਾਰਾ ਕਰਨ ਲਈ ਅਜਿਹੇ ਕੰਮ ਕੀਤੇ ਜਾ ਰਹੇ ਹਨ।ਜੋ ਇਹ ਮੰਨੇ ਜਾਂਦੇ ਹਨ ਕਿ ਔਰਤਾਂ ਇਹ ਕੰਮ ਨਹੀਂ ਕਰ ਸਕਦੀਆਂ।ਸੋ ਅੱਜ ਕੱਲ੍ਹ ਦੇ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ ਅਤੇ ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਆਉਣ ਲਈ ਮੌਕਾ ਦੇਣ ਦੀ ਜ਼ਰੂਰਤ ਹੈ।ਕਿਉਂਕਿ ਭਾਵੇਂ ਸਾਡੇ ਸਮਾਜ ਵਿੱਚ ਇਹ ਕਿਹਾ ਜਾਣ ਲੱਗਿਆ ਹੈ ਕਿ ਅੌਰਤਾਂ ਅਤੇ ਮਰਦਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ,ਪਰ ਅੱਜ ਵੀ ਬਹੁਤ ਘੱਟ ਲੋਕ ਅਜਿਹੀ ਸੋਚ ਰੱਖਦੇ ਹਨ।

About khabar

Leave a Reply

Your email address will not be published. Required fields are marked *