Breaking News
Home / खबरे / ਅਨੰਦ ਕਾਰਜ ਚੋਂ ਚੁੱਕ ਲੈ ਗਏ ਸਨ ਲਾੜਾ ਲਾੜੀ ,ਲਾੜੇ ਨੇ ਕੈਮਰੇ ਸਾਹਮਣੇ ਦੱਸੀ ਸਾਰੀ ਸਚਾਈ

ਅਨੰਦ ਕਾਰਜ ਚੋਂ ਚੁੱਕ ਲੈ ਗਏ ਸਨ ਲਾੜਾ ਲਾੜੀ ,ਲਾੜੇ ਨੇ ਕੈਮਰੇ ਸਾਹਮਣੇ ਦੱਸੀ ਸਾਰੀ ਸਚਾਈ

ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਜਿੱਥੇ ਇੱਕ ਗਰੁੱਪ ਦੁਆਰਾ ਸਾਹਿਬ ਦੇ ਵਿੱਚ ਲੜਕਾ ਲੜਕੀ ਲਾਵਾਂ ਲੈਣ ਲਈ ਤਿਆਰ ਸੀ।ਪਰ ਉਸੇ ਦੌਰਾਨ ਕੁਝ ਲੜਕੇ ਗੁਰੂ ਘਰ ਵਿੱਚ ਦਾਖ਼ਲ ਹੁੰਦੇ ਹਨ।ਲੜਕਾ ਲੜਕੀ ਨੂੰ ਘਸੀਟਦੇ ਹੋਏ ਅਤੇ ਕੁੱਟਦੇ ਮਾਰਦੇ ਹੋਏ ਆਪਣੇ ਨਾਲ ਲੈ ਜਾਂਦੇ ਹਨ।ਉਸ ਤੋਂ ਬਾਅਦ ਇਹ ਮਾਮਲਾ ਪੁਲੀਸ ਮੁਲਾਜ਼ਮਾਂ ਤਕ ਪਹੁੰਚਿਆ ਸੀ ਅਤੇ ਹੁਣ ਉਹ ਲੜਕਾ ਸਾਹਮਣੇ ਆ ਰਿਹਾ ਹੈ,ਜਿਸ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਲੜਕੇ ਦਾ ਕਹਿਣਾ ਹੈ ਕਿ ਇਹ ਪਿੰਡ ਬੁੱਟਰ ਕਲਾਂ ਦਾ ਰਹਿਣ ਵਾਲਾ ਹੈ,ਜੋ

ਜਗਰਾਉਂ ਦੇ ਅਧੀਨ ਆਉਂਦਾ ਹੈ। ਇਸ ਨੇ ਦੱਸਿਆ ਕਿ ਜਿਸ ਲੜਕੀ ਨਾਲ ਇਹ ਵਿਆਹ ਕਰਵਾਉਣ ਜਾ ਰਿਹਾ ਸੀ। ਉਸ ਨਾਲ ਪਿਛਲੇ ਚਾਰ ਸਾਲਾਂ ਤੋਂ ਇਸ ਦਾ ਪ੍ਰੇਮ ਸੰਬੰਧ ਸੀ, ਇਨ੍ਹਾਂ ਨੇ ਪਹਿਲਾਂ ਕੋਰਟ ਮੈਰਿਜ ਕਰਵਾਈ।ਉਸ ਤੋਂ ਬਾਅਦ ਇਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਇਹ ਲਾਵਾਂ ਲੈ ਲੈਣ।ਇਸ ਲਈ ਇਨ੍ਹਾਂ ਨੇ ਗੁਰੂ ਘਰ ਜਾ ਕੇ ਲਾਵਾਂ ਲੈਣ ਬਾਰੇ ਸੋਚਿਆ।ਪਰ ਬੁੱਟਰ ਪਿੰਡ ਦੇ ਸਾਬਕਾ ਸਰਪੰਚ ਨੇ ਕੁਝ ਮੰਡੀਹਰ ਦੇ ਨਾਲ ਮਿਲ ਕੇ ਇਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਗਿਆ,ਜਿਸ ਕਾਰਨ ਉਹ ਬੇਹੋਸ਼ ਹੋ ਗਈ ਸੀ।ਲਡ਼ਕਾ ਲਡ਼ਕੀ ਨੂੰ ਪਿੰਡ ਬੁੱਟਰ

ਲਿਜਾ ਕੇ ਕਾਫ਼ੀ ਕੁੱਟਿਆ ਮਾਰਿਆ ਗਿਆ ਜਦੋਂ ਲੜਕਾ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਉਸ ਨੂੰ ਪਿੰਡ ਦੇ ਕਿਸੇ ਸੂਏ ਕੋਲ ਸੁੱਟ ਦਿੱਤਾ ਗਿਆ।ਲੜਕੇ ਦੇ ਸਰੀਰ ਉੱਤੇ ਕਾਫ਼ੀ ਜ਼ਿਆਦਾ ਕੁੱਟਮਾਰ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਅਜੇ ਵੀ ਧ-ਮ-ਕੀ-ਆਂ ਮਿਲ ਰਹੀਆਂ ਹਨ ਕਿ ਇਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।ਇਸ ਲਈ ਇਹ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ,ਜਿਨ੍ਹਾਂ ਨੇ ਇਨ੍ਹਾਂ ਨੂੰ ਧ-ਮ-ਕੀ-ਆਂ ਦਿੱਤੀਆਂ ਹਨ ਅਤੇ ਇਨ੍ਹਾਂ ਨਾਲ ਕੁੱਟਮਾਰ ਕੀਤੀ ਹੈ।

About khabar

Leave a Reply

Your email address will not be published. Required fields are marked *