Breaking News
Home / खबरे / ਇਸ ਬਾਪੂ ਦੇ ਅੱਗੇ ਵੱਡੇ ਵੱਡੇ ਨੌਜਵਾਨ ਹੋਏ ਫੇਲ੍ਹ ,ਬੱਬੂ ਮਾਨ ਦੇ ਪਿੰਡ ਦੇ ਰਿਹਾ ਹੈ ਟ੍ਰੇਨਿੰਗ

ਇਸ ਬਾਪੂ ਦੇ ਅੱਗੇ ਵੱਡੇ ਵੱਡੇ ਨੌਜਵਾਨ ਹੋਏ ਫੇਲ੍ਹ ,ਬੱਬੂ ਮਾਨ ਦੇ ਪਿੰਡ ਦੇ ਰਿਹਾ ਹੈ ਟ੍ਰੇਨਿੰਗ

ਇਕ ਪਾਸੇ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਤੁਰ ਪਏ ਹਨ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ।ਪਰ ਉੱਥੇ ਹੀ ਪੰਜਾਬ ਦੇ ਬਜ਼ੁਰਗ ਪੰਜਾਬ ਦੇ ਨੌਜਵਾਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ।ਇਸੇ ਤਰ੍ਹਾਂ ਦੀ ਇਕ ਉਦਾਹਰਣ ਸਾਹਮਣੇ ਆ ਰਹੀ ਹੈ।ਦੱਸ ਦਈਏ ਕਿ ਸੱਤਰ ਸਾਲਾ ਫੌਜੀ ਅਜਾਇਬ ਸਿੰਘ ਬਹੁਤ ਸਾਰੇ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ ਤਾਂ ਜੋ ਇਹ ਨੌਜਵਾਨ ਪੰਜਾਬ ਪੁਲੀਸ ਜਾਂ ਫਿਰ ਭਾਰਤੀ ਫ਼ੌਜ ਵਿੱਚ ਭਰਤੀ ਹੋ ਸਕਣ।ਜਾਣਕਾਰੀ ਮੁਤਾਬਕ ਇਹ ਬੱਬੂ ਮਾਨ ਦੇ ਪਿੰਡ ਖੰਟ ਵਿਖੇ ਟ੍ਰੇਨਿੰਗ ਦੇ ਰਹੇ ਹਨ।ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਇਨ੍ਹਾਂ ਦੇ ਕੋਲ

ਟਰੇਨਿੰਗ ਲੈਣ ਲਈ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਫੌਜੀ ਅਜਾਇਬ ਸਿੰਘ ਵੱਲੋਂ ਇਨ੍ਹਾਂ ਬੱਚਿਆਂ ਨੂੰ ਸਿਖਾਉਣ ਦੇ ਲਈ ਪ੍ਰੈਕਟੀਕਲ ਕਰਕੇ ਵਿਖਾਇਆ ਜਾਂਦਾ ਹੈ, ਭਾਵ ਉਹ ਖੁਦ ਵੀ ਕਸਰਤ ਕਰਕੇ ਦਿਖਾਉਂਦੇ ਹਨ;ਉਸ ਤੋਂ ਬਾਅਦ ਨੌਜਵਾਨ ਲੜਕੇ ਲੜਕੀਆਂ ਇਨ੍ਹਾਂ ਨੂੰ ਦੇਖ ਕੇ ਸਿੱਖਦੇ ਹਨ।ਫੌਜੀ ਅਜਾਇਬ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਬਹੁਤ ਸਾਰੇ ਮੈਡਲ ਵੀ ਜਿੱਤ ਚੁੱਕੇ ਹਨ ਅਤੇ ਬਾਹਰਲੀਆਂ ਸਟੇਟਾਂ ਵਿੱਚ ਵੀ ਉਨ੍ਹਾਂ ਦੇ ਚਰਚੇ ਹਨ।ਪਰ ਪਹਿਲੀ ਵਾਰ ਉਹ ਕਿਸੇ ਪੰਜਾਬੀ ਚੈਨਲ ਉੱਤੇ ਇੰਟਰਵਿਊ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਆਪਣੀ ਫੌਜ ਦੀ ਸੇਵਾ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਸ਼ੁਰੂ

ਕੀਤਾ ਹੈ,ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੀ ਇਹ ਇੱਛਾ ਸੀ ਕਿ ਉਹ ਵਧੀਆ ਤਰੀਕੇ ਨਾਲ ਟ੍ਰੇਨਿੰਗ ਕਰਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੋਚ ਅਜਿਹੇ ਹੁੰਦੇ ਹਨ ਜੋ ਬੱਚਿਆਂ ਨੂੰ ਪ੍ਰੈਕਟੀਕਲ ਕਰਕੇ ਨਹੀਂ ਵਿਖਾਉਂਦੇ, ਜਿਸ ਕਾਰਨ ਬੱਚਿਆਂ ਵਿੱਚ ਅੱਗੇ ਵਧਣ ਦਾ ਉਤਸ਼ਾਹ ਪੈਦਾ ਨਹੀਂ ਹੁੰਦਾ। ਜੇਕਰ ਕੋਚ ਪ੍ਰੈਕਟੀਕਲ ਕਰਕੇ ਵਿਖਾਉਣ ਤਾਂ ਬੱਚੇ ਉਨ੍ਹਾਂ ਤੋਂ ਜ਼ਿਆਦਾ ਕਰਕੇ ਦਿਖਾਉਂਦੇ ਹਨ।ਇਸ ਦੌਰਾਨ ਉਹ ਪੰਜਾਬ ਦੀ ਸਰਕਾਰ ਨੂੰ ਵੀ ਕੋਸਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਭਾਵੇਂ ਬਾਦਲ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਸਰਕਾਰ ਹੋਵੇ ਕਿਸੇ ਵਲੋਂ ਵੀ ਬੱਚਿਆਂ ਨੂੰ ਅੱਗੇ ਲਿਜਾਣ ਲਈ ਕਦਮ ਨਹੀਂ ਚੁੱਕੇ ਜਾ ਰਹੇ,ਜਿਸ ਕਾਰਨ ਪੰਜਾਬ ਦੇ ਨੌਜਵਾਨ ਕਾਫੀ ਜ਼ਿਆਦਾ ਪਿੱਛੇ ਰਹਿ ਰਹੇ ਹਨ।

About khabar

Leave a Reply

Your email address will not be published. Required fields are marked *