Home / खबरे / ਦੇਖੋ ਕਿਵੇਂ ਅਤੇ ਕਿੰਨੇ ਪੈਸਿਆਂ ਵਿੱਚ ਜਾਂਦੇ ਹਨ ਜੇਲ੍ਹ ਵਿੱਚ ਫੋਨ ਅਤੇ ਨਸ਼ੇ,ਦੇਖ ਕੇ ਹੋ ਜਾਵੋਗੇ ਹੈਰਾਨ

ਦੇਖੋ ਕਿਵੇਂ ਅਤੇ ਕਿੰਨੇ ਪੈਸਿਆਂ ਵਿੱਚ ਜਾਂਦੇ ਹਨ ਜੇਲ੍ਹ ਵਿੱਚ ਫੋਨ ਅਤੇ ਨਸ਼ੇ,ਦੇਖ ਕੇ ਹੋ ਜਾਵੋਗੇ ਹੈਰਾਨ

ਅਕਸਰ ਹੀ ਪੰਜਾਬ ਦੇ ਜੇਲ੍ਹ ਅਧਿਕਾਰੀਆਂ ਉੱਤੇ ਇਲਜ਼ਾਮ ਲੱਗਦੇ ਰਹਿੰਦੇ ਹਨ ਕਿ ਉਨ੍ਹਾਂ ਵੱਲੋਂ ਜੇਲ੍ਹ ਵਿੱਚ ਮੌਜੂਦ ਕੈਦੀਆਂ ਨੂੰ ਘਰ ਦੀ ਤਰ੍ਹਾਂ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਤੱਕ ਮੋਬਾਇਲ ਫੋਨ ਅਤੇ ਨਸ਼ਾ ਪਹੁੰਚਾਇਆ ਜਾਂਦਾ ਹੈ।ਇਸ ਦੀ ਇਕ ਵੀਡੀਓ ਵੀ ਸਾਹਮਣੇ ਆ ਰਹੀ ਹੈ, ਜਿਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਕੈਦ ਇੱਕ ਕੈਦੀ ਨੇ ਦਿਖਾਇਆ ਕਿ ਕਿਸ ਤਰੀਕੇ ਨਾਲ ਪੈਸਿਆਂ ਦੇ ਵੱਟੇ ਬਹੁਤ ਸਾਰੇ ਕੈਦੀ ਐਸ਼ੋ ਆਰਾਮ ਦੀਆਂ ਚੀਜ਼ਾਂ ਖ਼ਰੀਦ ਲੈਂਦੇ ਹਨ। ਜੇਕਰ ਪੁਲੀਸ ਅਧਿਕਾਰੀਆਂ ਨੂੰ ਪੈਸੇ ਦਿੱਤੇ ਜਾਣ ਤਾਂ ਮਖਮਲੀ ਬੈੱਡ ਮਿਲ ਜਾਂਦੇ

ਹਨ।ਇਸ ਤੋਂ ਇਲਾਵਾ ਕੀ ਪੈਡ ਫੋਨ ਦੇ ਨਾਲ ਨਾਲ ਜ਼ਿਆਦਾ ਪੈਸੇ ਦੇਣ ਤੇ ਟੱਚ ਸਕਰੀਨ ਵਾਲੇ ਫੋਨ ਵੀ ਮਿਲਦੇ ਹਨ।ਉਸ ਨੇ ਇਸ ਦੀ ਇੱਕ ਵੀਡੀਓ ਬਣਾ ਕੇ ਸਾਂਝੀ ਕੀਤੀ ਹੈ,ਜਿਸ ਵਿੱਚੋਂ ਬਹੁਤ ਸਾਰੇ ਫੋਨ ਉਸ ਕੋਲ ਦਿਖਾਈ ਦੇ ਰਹੇ ਹਨ।ਜਿਨ੍ਹਾਂ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਜੇਲ੍ਹ ਦੇ ਵਿੱਚ ਵੇਚਿਆ ਜਾਂਦਾ ਹੈ।ਪਰ ਜੇਲ੍ਹ ਵਿੱਚ ਇਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਵਧ ਜਾਂਦੀ ਹੈ।ਇੰਨਾ ਹੀ ਨਹੀਂ ਜੇਲ੍ਹ ਦੇ ਵਿੱਚ ਚਿੱਟਾ ਵੀ ਸ਼ਰ੍ਹੇਆਮ ਵਿਕਦਾ ਹੈ। ਇਸ ਲੜਕੇ ਦਾ ਕਹਿਣਾ ਹੈ ਕਿ ਉਸ ਨਾਲ ਕਾਫੀ ਜ਼ਿਆਦਾ ਧੱ-ਕੇ-ਸ਼ਾ-ਹੀ ਕੀਤੀ ਜਾ ਰਹੀ ਹੈ,ਕਿਉਂਕਿ ਪਹਿਲਾਂ ਵੀ ਉਸ ਨੇ ਇਕ ਵੀਡੀਓ ਵਾਇਰਲ ਕਰ ਦਿੱਤੀ ਸੀ। ਪਰ ਉਹ ਇਨ੍ਹਾਂ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦੇ

ਖਿਲਾਫ ਕਾਰਵਾਈ ਚਾਹੁੰਦਾ ਹੈ।ਇਸ ਲਈ ਹਿੰਮਤ ਕਰਕੇ ਉਸ ਨੇ ਇੱਕ ਵਾਰ ਦੁਬਾਰਾ ਇਹ ਵੀਡੀਓ ਵਾਇਰਲ ਕੀਤੀ ਹੈ।ਉਸ ਨੇ ਦੱਸਿਆ ਕਿ ਨਸ਼ੇ ਕਾਰਨ ਪਹਿਲਾਂ ਇੱਕ ਲੜਕੇ ਦੀ ਮੌਤ ਵੀ ਹੋ ਚੁੱਕੀ ਹੈ।ਪਰ ਪੁਲਸ ਮੁਲਾਜ਼ਮਾਂ ਵਲੋਂ ਇਸ ਨੂੰ ਕੋਈ ਹੋਰ ਹੀ ਨਾਮ ਦੇ ਦਿੱਤਾ ਜਾਂਦਾ ਹੈ।ਇਸ ਲੜਕੇ ਦਾ ਕਹਿਣਾ ਹੈ ਕਿ ਉਸ ਦਾ ਸਾਥ ਦਿੱਤਾ ਜਾਵੇ ਕਿਉਂਕਿ ਹਿੰਮਤ ਕਰਕੇ ਉਸ ਨੇ ਇਹ ਵੀਡੀਓ ਬਣਾਈ ਹੈ।ਪਰ ਉਸ ਨਾਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਧੱ-ਕੇ-ਸ਼ਾ-ਹੀ ਕੀਤੀ ਜਾਵੇਗੀ।ਪਰ ਜੇਕਰ ਲੋਕ ਉਸ ਦਾ ਸਾਥ ਦੇਣ ਤਾਂ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋ ਸਕਦੀ

ਹੈ ਅਤੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਬਚ ਸਕਦੀ ਹੈ।ਕਿਉਂਕਿ ਜੇਕਰ ਲਗਾਤਾਰ ਜੇਲ੍ਹਾਂ ਦੇ ਵਿੱਚ ਚਿੱਟਾ ਸਪਲਾਈ ਹੁੰਦਾ ਰਿਹਾ ਤਾਂ ਬਹੁਤ ਸਾਰੇ ਨੌਜਵਾਨ ਆਪਣੀ ਜਾਨ ਗੁਆ ਬੈਠਣਗੇ।

About khabar

Leave a Reply

Your email address will not be published. Required fields are marked *