Breaking News
Home / खबरे / ਗੈਂਗਸਟਰ ਪ੍ਰੀਤ ਸੇਖੋਂ ਨੇ ਇੰਝ ਕੀਤਾ ਸੀ ਸਰੰਡਰ, ਵੀਡੀਓ ਆਈ ਸਾਹਮਣੇ

ਗੈਂਗਸਟਰ ਪ੍ਰੀਤ ਸੇਖੋਂ ਨੇ ਇੰਝ ਕੀਤਾ ਸੀ ਸਰੰਡਰ, ਵੀਡੀਓ ਆਈ ਸਾਹਮਣੇ

ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ,ਜਿਸ ਵਿਚ ਕੁਝ ਪੁਲੀਸ ਮੁਲਾਜ਼ਮ ਪ੍ਰੀਤ ਸੇਖੋਂ ਨੂੰ ਫੜਨ ਦੇ ਲਈ ਉਸ ਦੇ ਘਰ ਨੂੰ ਘੇਰਾ ਪਾ ਕੇ ਉਸ ਨੂੰ ਸਰੰਡਰ ਕਰਨ ਦੀ ਸਲਾਹ ਦੇ ਰਹੇ ਹਨ ਅਤੇ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ।ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਪ੍ਰੀਤ ਸੇਖੋਂ ਕਿਸ ਤਰੀਕੇ ਨਾਲ ਆਪਣੇ ਘਰੋਂ ਬਾਹਰ ਆਇਆ ਸੀ ਅਤੇ ਉਸ ਨੇ ਪੁਲੀਸ ਮੁਲਾਜ਼ਮਾਂ ਦੇ ਸਾਹਮਣੇ ਸਰੰਡਰ ਕੀਤਾ ਸੀ।ਦੱਸ ਦੇਈਏ ਕਿ ਪ੍ਰੀਤ ਸੇਖੋਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਪ੍ਰੇਮ ਢਿੱਲੋਂ ਨੂੰ ਧ-ਮ-ਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਜਾਨ ਨੂੰ ਖ-ਤ-ਰਾ ਹੋ ਸਕਦਾ ਹੈ। ਉਸ

ਸਮੇਂ ਪ੍ਰੇਮ ਢਿਲੋਂ ਨੇ ਪ੍ਰੀਤ ਸੇਖੋਂ ਦੀ ਇਸ ਗੱਲ ਨੂੰ ਨਜ਼ਰਅੰਦਾਜ਼ ਕੀਤਾ।ਪਰ ਬਾਅਦ ਵਿੱਚ ਪ੍ਰੀਤ ਸੇਖੋਂ ਨੇ ਪ੍ਰੇਮ ਢਿੱਲੋਂ ਦੇ ਘਰ ਉੱਤੇ ਗੋਲੀਆਂ ਚਲਵਾ ਦਿੱਤੀਆਂ ਉਸ ਤੋਂ ਬਾਅਦ ਪ੍ਰੇਮ ਢਿੱਲੋਂ ਨੇ ਇਸ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਸੀ ਪੁਲਸ ਮੁਲਾਜ਼ਮਾਂ ਵਲੋਂ ਪ੍ਰੀਤ ਸੇਖੋਂ ਨੂੰ ਗਿ੍ਫ਼ਤਾਰ ਕਰਨ ਲਈ ਅਜਨਾਲਾ ਦੇ ਚਮਿਆਰੀ ਪਿੰਡ ਵਿਚ ਉਸ ਦੇ ਘਰ ਨੂੰ ਘੇਰਾ ਪਾਇਆ।ਇਸ ਸਮੇਂ ਉਨ੍ਹਾਂ ਨੇ ਅਨਾਊਂਸਮੈਂਟ ਕੀਤੀ ਕਿ ਪ੍ਰੀਤ ਸੇਖੋਂ ਸਰੰਡਰ ਕਰ ਕੇ ਬਾਹਰ ਆ ਜਾਵੇ।ਉਸ ਤੋਂ ਬਾਅਦ ਪ੍ਰੀਤ ਸੇਖੋਂ ਨੇ ਇਹ ਸ਼ਰਤ ਰੱਖੀ ਕਿ ਉਹ ਉਸੇ ਸਮੇਂ ਬਾਹਰ ਆਵੇਗਾ,ਜਦੋਂ ਉਸ ਨੂੰ ਵਿਸ਼ਵਾਸ ਦਿਵਾਇਆ ਜਾਵੇਗਾ ਕਿ ਉਸ ਦਾ ਐਨਕਾਉਂਟਰ ਨਹੀਂ ਹੋਵੇਗਾ।ਬਾਅਦ ਵਿੱਚ

ਪੁਲੀਸ ਮੁਲਾਜ਼ਮਾਂ ਨੇ ਇਹ ਅਨਾਊਂਸਮੈਂਟ ਕੀਤੀ ਕਿ ਉਹ ਉਸ ਦਾ ਐਨਕਾਊਂਟਰ ਨਹੀਂ ਕਰਨਗੇ।ਜਿਸ ਤੋਂ ਬਾਅਦ ਪ੍ਰੀਤ ਸੇਖੋਂ ਆਪਣੇ ਘਰ ਚੋਂ ਬਾਹਰ ਆਉਂਦਾ ਹੈ।ਉਸ ਸਮੇਂ ਉਹ ਆਪਣੀ ਰਾਈਫਲ ਨੂੰ ਵੀ ਬਾਹਰ ਰੱਖਦਾ ਹੈ ਅਤੇ ਹੱਥ ਖੜ੍ਹੇ ਕਰਕੇ ਸਰੰਡਰ ਕਰ ਦਿੰਦਾ ਹੈ।ਪੁਲਸ ਮੁਲਾਜ਼ਮਾਂ ਵਲੋਂ ਉਸ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *