Breaking News
Home / खबरे / ਲੱਖਾ ਸਧਾਣਾ ਪਹੁੰਚ ਗਿਆ ਲਵਪ੍ਰੀਤ ਸਿੰਘ ਦੇ ਚਾਚੇ ਕੋਲ ਆਪਣੇ ਕਈ ਸਾਥੀਆਂ ਦੇ ਨਾਲ,ਲਵਪ੍ਰੀਤ ਲਈ ਇਨਸਾਫ਼ ਦੀ ਕੀਤੀ ਮੰਗ

ਲੱਖਾ ਸਧਾਣਾ ਪਹੁੰਚ ਗਿਆ ਲਵਪ੍ਰੀਤ ਸਿੰਘ ਦੇ ਚਾਚੇ ਕੋਲ ਆਪਣੇ ਕਈ ਸਾਥੀਆਂ ਦੇ ਨਾਲ,ਲਵਪ੍ਰੀਤ ਲਈ ਇਨਸਾਫ਼ ਦੀ ਕੀਤੀ ਮੰਗ

ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਅੱਜਕੱਲ੍ਹ ਕਾਫ਼ੀ ਜ਼ਿਆਦਾ ਗਰਮਾ ਚੁੱਕਿਆ ਹੈ।ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਰੇ ਲੋਕਾਂ ਨੇ ਆਵਾਜ਼ ਚੁੱਕੀ ਕਿ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਇਆ ਜਾਵੇ,ਪਰ ਅਜਿਹਾ ਨਹੀਂ ਹੋ ਸਕਿਆ।ਇਸ ਲਈ ਹੁਣ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਦੇ ਸਮੇਤ ਬਹੁਤ ਸਾਰੇ ਲੋਕ ਧਰਨਾ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦਿੱਤੇ।ਇਸ ਦੌਰਾਨ ਲੱਖਾ ਸਿਧਾਣਾ ਵੀ ਇਸ ਧਰਨਾ ਪ੍ਰਦਰਸ਼ਨ ਦੇ ਵਿਚ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਲਵਪ੍ਰੀਤ ਸਿੰਘ ਲਾਡੀ ਦੀ ਗੱਲ ਨਹੀਂ ਹੈ।ਸਾਡੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨਾਲ ਅਜਿਹਾ ਹੋਇਆ ਹੈ ਅਤੇ ਇਸ ਮਾਮਲੇ ਵਿਚ ਇਨਸਾਫ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਬੇਅੰਤ ਕੌਰ ਬਾਜਵਾ ਅਤੇ ਉਸਦੇ ਪਰਿਵਾਰ ਦੇ ਖਿਲਾਫ ਚਾਰ ਸੌ ਵੀਹ ਦਾ ਨਹੀਂ, ਬਲਕਿ ਤਿੱਨ ਸੌ ਛੇ ਦਾ ਪਰਚਾ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਅਾਂ ਜੋ ਪੰਜਾਬ ਦਾ ਦਰਦ ਬਿਆਨ ਕਰਦੀਆਂ ਸੀ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਸਾਡੇ ਲੋਕਾਂ ਦੀ ਹੀ ਗ਼ਲਤੀ ਹੈ ਕਿ ਕੈਨੇਡਾ ਦਾ ਨਾਮ ਸੁਣਦੇ ਹੀ ਲੋਕ ਤੀਹ ਚਾਲੀ ਲੱਖ ਰੁਪਿਆ ਲਗਾਉਣ ਲਈ ਤਿਆਰ ਹੋ ਜਾਂਦੇ ਹਨ।ਭਾਵੇਂ ਕਿ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਵੇਚਣੀਆਂ ਪੈ ਜਾਣ।ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਲੋਕ ਲੜਕੀਆਂ ਦੀ ਇੱਜ਼ਤ ਕਰਿਆ ਕਰਦੇ ਸੀ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਸੀ।ਪਰ

ਅੱਜਕੱਲ੍ਹ ਸਤਾਰਾਂ ਅਠਾਰਾਂ ਸਾਲ ਦੀ ਲੜਕੀ ਨੂੰ ਇਕੱਲਿਆਂ ਹੀ ਸੱਤ ਸਮੁੰਦਰ ਪਾਰ ਭੇਜ ਦਿੱਤਾ ਜਾਂਦਾ ਹੈ।ਉਸ ਸਮੇਂ ਉਸ ਨੂੰ ਦੁਨੀਆਂਦਾਰੀ ਦੀ ਕੋਈ ਸਮਝ ਨਹੀਂ ਹੁੰਦੀ।ਸੋ ਇਸ ਸਮੇਂ ਲੱਖਾ ਸਧਾਣਾ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਅਾਂ।ਜਿਨ੍ਹਾਂ ਉੱਤੇ ਪੰਜਾਬ ਦੇ ਲੋਕਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰੀਕੇ ਨਾਲ ਪੰਜਾਬ ਦੇ ਲੋਕ ਕੈਨੇਡਾ ਅਮਰੀਕਾ ਕਰਦੇ ਰਹੇ ਤਾਂ ਇੱਕ ਦਿਨ ਪੰਜਾਬ ਖਾਲੀ ਹੋ ਜਾਵੇਗਾ। ਇੱਥੇ ਸਿਰਫ਼ ਬਜ਼ੁਰਗ ਦਿਖਾਈ ਦੇਣਗੇ ਉਨ੍ਹਾਂ ਕਿਹਾ ਕਿ ਇਸ ਮਾਮਲੇ

ਵਿਚ ਇਨਸਾਫ ਹੋਣਾ ਚਾਹੀਦਾ ਹੈ।ਪਰ ਪੰਜਾਬ ਦੇ ਲੋਕਾਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਕਿ ਉਹ ਆਪਣੀ ਇਸ ਛੋਟੀ ਜਿਹੀ ਜ਼ਿੰਦਗੀ ਨੂੰ ਕੰਡਿਆਂ ਉੱਪਰ ਦੀ ਨਾ ਘਸੀਟਣ।

About khabar

Leave a Reply

Your email address will not be published. Required fields are marked *