Breaking News
Home / खबरे / ਇਸ ਛੋਟੇ ਜਿਹੇ ਘਰ ਦੀ ਧੀ ਵਿੱਚ ਹੈ ਅਨੋਖਾ ਹੁਨਰ,ਵੱਡੇ ਵੱਡੇ ਕਲਾਕਾਰ ਕਰ ਦਿੱਤੇ ਫੇਲ੍ਹ

ਇਸ ਛੋਟੇ ਜਿਹੇ ਘਰ ਦੀ ਧੀ ਵਿੱਚ ਹੈ ਅਨੋਖਾ ਹੁਨਰ,ਵੱਡੇ ਵੱਡੇ ਕਲਾਕਾਰ ਕਰ ਦਿੱਤੇ ਫੇਲ੍ਹ

ਸਾਡੇ ਪੰਜਾਬ ਚ ਹੁਨਰ ਦੀ ਕੋਈ ਕਮੀ ਨਹੀਂ ਹੈ,ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਅਜਿਹੇ ਹਨ,ਜਿਨ੍ਹਾਂ ਵਿੱਚ ਵੱਖੋ ਵੱਖਰੀਆਂ ਕਲਾਵਾਂ ਹਨ।ਪਰ ਇੱਥੋਂ ਦੇ ਬੱਚੇ ਇਸ ਲਈ ਪਿੱਛੇ ਰਹਿ ਜਾਂਦੇ ਹਨ,ਕਿਉਂਕਿ ਉਨ੍ਹਾਂ ਨੂੰ ਜਾਂ ਤਾਂ ਗ਼ਰੀਬੀ ਦੱਬ ਲੈਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਅਜਿਹੇ ਪਲੇਟਫਾਰਮ ਨਹੀਂ ਮਿਲ ਪਾਉਂਦੇ।ਜਿਸ ਤੇ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਹਨ।ਪਰ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ,ਜਿਸ ਕਾਰਨ ਬਹੁਤ ਸਾਰੀਆਂ ਵੀਡੀਓਜ਼ ਲੋਕਾਂ ਦੇ ਸਾਹਮਣੇ ਆਉਂਦੀਆਂ ਹਨ।ਇਨ੍ਹਾਂ ਵੀਡੀਓਜ਼

ਦੇ ਵਿੱਚ ਕੁਝ ਵੀਡਿਓਜ਼ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਅਸਲ ਕਲਾ ਦਿਖਾਈ ਦਿੰਦੀ ਹੈ।ਇਸੇ ਤਰ੍ਹਾਂ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੀ ਰਹਿਣ ਵਾਲੀ ਹਸਨਦੀਪ ਕੌਰ ਵਿੱਚ ਵੀ ਗਾਉਣ ਦੀ ਕਲਾ ਹੈ।ਖਾਸ ਗੱਲ ਇਹ ਹੈ ਕਿ ਹਸਨਦੀਪ ਕੌਰ ਚਾਰ ਭਾਸ਼ਾਵਾਂ ਦੇ ਵਿੱਚ ਗੀਤ ਗਾ ਲੈਂਦੀ ਹੈ।ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਸਪੈਨਿਸ਼ ਦੇ ਵਿੱਚ ਉਹ ਗੀਤ ਗਾ ਸਕਦੀ ਹੈ।ਦਸ ਦਈਏ ਕਿ ਹਸਨਦੀਪ ਕੌਰ ਦੀ ਆਵਾਜ਼ ਵੀ ਬਹੁਤ ਜ਼ਿਆਦਾ ਸੁਰੀਲੀ ਹੈ।ਉਸ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਸ ਨੇ ਗਾਉਣ ਦੀ ਕਿਤੋਂ ਵੀ ਕੋਈ ਟਰੇਨਿੰਗ ਨਹੀਂ ਲਈ।ਪਰ ਉਸ ਨੂੰ ਗਾਉਣ ਦਾ ਕਾਫ਼ੀ ਜ਼ਿਆਦਾ ਸ਼ੌਂਕ ਹੈ।ਉਸ ਨੂੰ ਅੰਗਰੇਜ਼ੀ ਅਤੇ ਸਪੈਨਿਸ਼ ਗਾਣੇ ਗਾਉਣ ਦਾ ਚਸਕਾ ਅਮਰੀਕਾ ਦੇ ਇਕ

ਰਿਆਲਿਟੀ ਸ਼ੋਅ ਤੋ ਪਿਆ। ਇੰਟਰਨੈੱਟ ਦੀ ਸਹਾਇਤਾ ਨਾਲ ਉਸ ਨੇ ਸਪੈਨਿਸ਼ ਅਤੇ ਅੰਗਰੇਜ਼ੀ ਦੇ ਵਿੱਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ।ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਉਸ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਹਨ,ਜਿਸ ਕਾਰਨ ਬਹੁਤ ਸਾਰੇ ਲੋਕ ਉਸ ਦੀ ਤਾਰੀਫ ਵੀ ਕਰਦੇ ਹਨ।ਹਸਨਦੀਪ ਕੌਰ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਪਿਤਾ ਦਰਜੀ ਦਾ ਕੰਮ ਕਰਦੇ ਹਨ।ਹਸਨਦੀਪ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੁੱਤਰੀ ਉੱਤੇ ਮਾਣ ਹੈ ਅਤੇ ਉਹ ਚਾਹੁੰਦੇ ਹਨ ਕਿ ਇਹ ਇੱਕ ਵਧੀਆ ਕਲਾਕਾਰ ਬਣੇ ਅਤੇ ਇਨ੍ਹਾਂ ਦਾ ਨਾਮ ਵੱਡੇ ਪੱਧਰ ਤੇ ਉੱਚਾ ਕਰੇ।ਹਸਨ ਦੀਪ ਕੌਰ ਦਾ ਵੀ ਇਹੀ ਸੁਪਨਾ ਹੈ ਕਿ ਉਹ ਇੱਕ ਵਧੀਆ ਕਲਾਕਾਰ ਬਣੇ ਅਤੇ

ਆਪਣੇ ਮਾਂ ਬਾਪ ਦਾ ਨਾਮ ਉੱਚਾ ਕਰੇ।ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਹਸਨਦੀਪ ਕੌਰ ਦੇ ਅੱਗੇ ਵਧਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਸ ਦੀ ਤਾਰੀਫ਼ ਕੀਤੀ ਜਾ ਰਹੀ ਹੈ।

About khabar

Leave a Reply

Your email address will not be published. Required fields are marked *