Home / खबरे / ਮੈਡਮ ਮਨੀਸ਼ਾ ਗੁਲਾਟੀ ਬੋਲੇ ਲਵਪ੍ਰੀਤ ਸਿੰਘ ਦੇ ਮਾਮਲੇ ਬਾਰੇ

ਮੈਡਮ ਮਨੀਸ਼ਾ ਗੁਲਾਟੀ ਬੋਲੇ ਲਵਪ੍ਰੀਤ ਸਿੰਘ ਦੇ ਮਾਮਲੇ ਬਾਰੇ

ਅੱਜਕੱਲ੍ਹ ਪੰਜਾਬ ਵਿੱਚ ਬੇਅੰਤ ਕੌਰ ਬਾਜਵਾ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈ।ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਾਰੇ ਲੋਕ ਪੋਸਟਾਂ ਪਾ ਰਹੇ ਹਨ, ਜਿਸ ਵਿੱਚ ਉਹ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਉਣ ਦੀ ਮੰਗ ਕਰਦੇ ਹਨ ਤਾਂ ਜੋ ਲਵਪ੍ਰੀਤ ਸਿੰਘ ਲਾਡੀ ਨਾਲ ਇਨਸਾਫ਼ ਹੋ ਸਕੇ।ਪਰ ਅਜੇ ਤਕ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਹੋਈ।ਪਿਛਲੇ ਦਿਨ ਇਹ ਖ਼ਬਰ ਸਾਹਮਣੇ ਆਈ ਸੀ ਕਿ ਬੇਅੰਤ ਕੌਰ ਬਾਜਵਾ ਦੇ ਖਿਲਾਫ ਪਰਚਾ ਦਰਜ ਹੋ ਗਿਆ ਹੈ।ਇਹ ਗੱਲ ਸੱਚ ਵੀ ਹੈ,ਕਿਉਂਕਿ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਬਰਨਾਲਾ ਪੁਲੀਸ ਵੱਲੋਂ ਚਾਰ ਸੌ ਵੀਹ ਦਾ

ਪਰਚਾ ਦਰਜ ਕੀਤਾ ਗਿਆ ਹੈ। ਪਰ ਲਵਪ੍ਰੀਤ ਸਿੰਘ ਲਾਡੀ ਦਾ ਪਰਿਵਾਰ ਅਜੇ ਵੀ ਸੰਤੁਸ਼ਟ ਨਹੀਂ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਨੇ ਲਵਪ੍ਰੀਤ ਸਿੰਘ ਲਾਡੀ ਮਰਨ ਲਈ ਉਕਸਾਇਆ ਸੀ।ਇਸ ਲਈ ਉਸ ਉੱਪਰ ਤਿੱਨ ਸੌ ਛੇ ਦਾ ਪਰਚਾ ਹੋਣਾ ਚਾਹੀਦਾ ਹੈ।ਪਿਛਲੇ ਦਿਨੀਂ ਲਵਪ੍ਰੀਤ ਸਿੰਘ ਲਾਡੀ ਦੇ ਵਕੀਲ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਬੇਅੰਤ ਕੌਰ ਬਾਜਵਾ ਦੇ ਖਿਲਾਫ ਪਰਚਾ ਹੋ ਚੁੱਕਿਆ ਹੈ ਅਤੇ ਉਸ ਦੀਆਂ ਮੁਸ਼ਕਲਾਂ ਵਧ ਚੁੱਕੀਆਂ ਹਨ ਤਾਂ ਇਸੇ ਮਾਮਲੇ ਉੱਤੇ ਲਵਪ੍ਰੀਤ ਸਿੰਘ ਲਾਡੀ ਦੇ ਚਾਚੇ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਬੇਅੰਤ ਕੌਰ ਬਾਜਵਾ ਦੇ ਖਿਲਾਫ ਤਿੱਨ ਸੌ ਛੇ ਦਾ ਪਰਚਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ

ਪੁਲਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਸਾਥ ਨਹੀਂ ਦਿੱਤਾ ਗਿਆ,ਜਿਸ ਲਈ ਉਹ ਧਰਨਾ ਪ੍ਰਦਰਸ਼ਨ ਕਰਨਗੇ।ਦੱਸ ਦਈਏ ਕਿ ਇਸ ਮਾਮਲੇ ਵਿੱਚ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਵਿਸ਼ਵਾਸ ਦਿਵਾਇਆ ਸੀ ਕਿ ਉਹ ਇਸ ਮਾਮਲੇ ਵਿਚ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਜ਼ਰੂਰ ਦਿਵਾਉਣਗੇ।ਪਰ ਇਸ ਮਾਮਲੇ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲ ਸਕਿਆ।ਭਾਵੇਂ ਕਿ ਮਨੀਸ਼ਾ ਗੁਲਾਟੀ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਇਸ ਮਾਮਲੇ ਬਾਰੇ ਵੱਡੇ ਅਫ਼ਸਰਾਂ ਨਾਲ ਗੱਲਬਾਤ

ਕਰ ਰਹੇ ਹਨ ਅਤੇ ਵਾਰ-ਵਾਰ ਬਰਨਾਲਾ ਦੇ ਐਸਐਸਪੀ ਨੂੰ ਯਾਦ ਕਰਵਾਉਂਦੇ ਹਨ ਕਿ ਉਹ ਇਸ ਮਾਮਲੇ ਵਿਚ ਇਨਸਾਫ ਕਰਨ।ਪਰ ਉਨ੍ਹਾਂ ਨੂੰ ਅੱਗਿਓਂ ਬਹਾਨੇ ਸੁਣਨ ਲਈ ਮਿਲਦੇ ਹਨ।

About khabar

Leave a Reply

Your email address will not be published. Required fields are marked *