Breaking News
Home / खबरे / ਐਸ ਡੀ ਐਮ ਦੀ ਪਤਨੀ ਨੇ ਲਾਇਆ ਧਰਨਾ ,ਪੁੱਤ ਦੀ ਕੀਤੀ ਮੰਗ

ਐਸ ਡੀ ਐਮ ਦੀ ਪਤਨੀ ਨੇ ਲਾਇਆ ਧਰਨਾ ,ਪੁੱਤ ਦੀ ਕੀਤੀ ਮੰਗ

ਅਜਨਾਲਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ,ਜਿਥੇ ਅਜਨਾਲਾ ਦੇ ਐੱਸ ਡੀ ਐੱਮ ਡਾ ਦੀਪਕ ਭਾਟੀਆ ਦੀ ਪਤਨੀ ਉਰਵਸ਼ੀ ਨੇ ਆਪਣੀ ਸੱਤ ਸਾਲ ਦੀ ਬੱਚੀ ਦੇ ਸਮੇਤ ਡਾ ਦੀਪਕ ਭਾਟੀਆ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਹੈ।ਦਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਉਹ ਮਾਵਾਂ ਧੀਆਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਸੀ,ਪਰ ਇਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ।ਜਿਸ ਕਾਰਨ ਹੁਣ ਕੁਝ ਲੋਕਾਂ ਦੇ ਸਮੇਤ ਇਨ੍ਹਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਅਜਨਾਲਾ ਦੇ ਐੱਸ ਡੀ ਐੱਮ ਦੀਪਕ ਭਾਟੀਆ ਦੀ ਪਤਨੀ ਉਰਵਸ਼ੀ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ

ਉਸ ਦੇ ਪਤੀ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।ਇੱਥੋਂ ਤੱਕ ਕਿ ਉਸ ਨੂੰ ਜ਼-ਬ-ਰ-ਦ-ਸ-ਤੀ ਪ੍ਰੈਗਨੈਂਸੀ ਕਰਵਾਈ ਗਈ,ਕਿਉਂਕਿ ਉਸ ਦੀ ਨਣਦ ਨੂੰ ਬੱਚੇ ਦੀ ਜ਼ਰੂਰਤ ਸੀ। ਪਰ ਇਹ ਆਪਣਾ ਬੱਚਾ ਆਪਣੀ ਨਣਦ ਨੂੰ ਨਹੀਂ ਦੇਣਾ ਚਾਹੁੰਦੀ ਸੀ।ਜਿਸ ਕਾਰਨ ਲਗਾਤਾਰ ਇਸ ਦਾ ਵਿਰੋਧ ਹੁੰਦਾ ਰਿਹਾ ਅਤੇ ਦੋ ਹਜਾਰ ਅਠਾਰਾਂ ਵਿੱਚ ਇਸ ਦੇ ਪਤੀ ਅਤੇ ਸੱਸ ਤੇ ਸਹੁਰੇ ਪਰਿਵਾਰ ਵੱਲੋਂ ਇਸ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ।ਹੁਣ ਇਸ ਦੀ ਸੱਤ ਸਾਲ ਦੀ ਲੜਕੀ ਇਸ ਦੇ ਨਾਲ ਰਹਿੰਦੀ ਹੈ,ਪਰ ਇਸ ਦੇ ਦੋ ਲੜਕੇ ਇਸ ਦੇ ਪਤੀ ਦੇ ਨਾਲ ਰਹਿੰਦੇ ਹਨ।ਇਸ ਦੀ ਲੜਕੀ ਨਾਲ ਗੱਲਬਾਤ ਕਰਨ ਤੇ ਉਸ ਨੇ ਕਿਹਾ ਕਿ ਉਹ ਵੱਡੀ ਹੋ ਕੇ

ਪੁਲਸ ਮੁਲਾਜ਼ਮ ਬਣਨਾ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਪਿਤਾ ਨੂੰ ਸਜ਼ਾ ਦਿਵਾ ਸਕੇ।ਇਸ ਸਮੇਂ ਕਾਫੀ ਜ਼ਿਆਦਾ ਲੋਕ ਵੀ ਧਰਨੇ ਪ੍ਰਦਰਸ਼ਨ ਵਿੱਚ ਦਿਖਾਈ ਦਿੱਤੇ।ਉਨ੍ਹਾਂ ਨੇ ਕਿਹਾ ਕਿ ਅਜਨਾਲਾ ਦੇ ਐਸਡੀਐਮ ਡਾ ਦੀਪਕ ਭਾਟੀਆ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ,ਕਿਉਂਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗ਼ਲਤ ਸਲੀਕਾ ਕੀਤਾ ਹੈ।ਸੋ ਇੱਥੇ ਕੁਝ ਪੁਲਸ ਮੁਲਾਜ਼ਮ ਵੀ ਦਿਖਾਈ ਦੇ ਰਹੇ ਹਨ।ਪਰ ਉਰਵਸ਼ੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲਸ ਮੁਲਾਜ਼ਮਾਂ ਵਲੋਂ ਕੁੱਝ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ।

About khabar

Leave a Reply

Your email address will not be published. Required fields are marked *