Home / खबरे / ਆਟਾ ਚੱਕੀ ਦੇ ਮਾਲਕ ਦੀ ਪਟੇ ਵਿੱਚ ਆਉਣ ਕਾਰਨ ਦਰਦਨਾਕ ਮੌਤ

ਆਟਾ ਚੱਕੀ ਦੇ ਮਾਲਕ ਦੀ ਪਟੇ ਵਿੱਚ ਆਉਣ ਕਾਰਨ ਦਰਦਨਾਕ ਮੌਤ

ਰੂਪਨਗਰ ਦੇ ਨਜ਼ਦੀਕੀ ਪਿੰਡ ਕੋਟਲਾ ਨਿਹੰਗ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ,ਇੱਥੇ ਆਟਾ ਚੱਕੀ ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਦ-ਰ-ਦ-ਨਾ-ਕ ਮੌਤ ਮਿਲੀ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦਾ ਨਾਮ ਪਰਮਜੀਤ ਸਿੰਘ ਸੀ, ਉਸ ਦੀ ਉਮਰ ਬਾਹਠ ਸਾਲ ਦੇ ਕਰੀਬ ਸੀ ਅਤੇ ਕਾਫੀ ਲੰਬੇ ਸਮੇਂ ਤੋਂ ਉਹ ਆਟਾ ਚੱਕੀ ਤੇ ਹੀ ਕੰਮ ਕਰਦੇ ਸੀ ਭਾਵ ਇਨ੍ਹਾਂ ਦੀ ਖੁਦ ਦੀ ਆਟਾ ਚੱਕੀ ਸੀ।ਇਸੇ ਦੌਰਾਨ ਪਰਮਜੀਤ ਸਿੰਘ ਆਟਾ ਚੱਕੀ ਬਦਲ ਰਹੇ ਸੀ ਤਾਂ ਉਨ੍ਹਾਂ ਦੇ ਕੱਪੜੇ ਆਟਾ ਚੱਕੀ ਦੇ ਪਟੇ ਵਿੱਚ ਫ਼ਸ ਗਏ ਅਤੇ ਪਰਮਜੀਤ ਸਿੰਘ ਇਸ ਆਟਾ ਚੱਕੀ ਨਾਲ ਕਾਫ਼ੀ ਜ਼ਿਆਦਾ ਗੇਡ਼ੇ ਖਾ ਗਏ।ਇਸ ਹਾਦਸੇ ਦੌਰਾਨ

ਉਨ੍ਹਾਂ ਦੀ ਇੱਕ ਲੱਤ ਅਤੇ ਬਾਂਹ ਉੁਨ੍ਹਾਂ ਦੀ ਧੜ ਤੋਂ ਅਲੱਗ ਹੋ ਗਈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਾਫ਼ੀ ਜ਼ਿਆਦਾ ਦ-ਰ-ਦ-ਨਾ-ਕ ਸੀ।ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਦੇ ਪੁੱਤਰ ਕਰਨ ਨੇ ਦੱਸਿਆ ਕਿ ਜਿਸ ਸਮੇਂ ਉਸ ਦੇ ਪਿਤਾ ਨਾਲ ਇਹ ਹਾਦਸਾ ਵਾਪਰਿਆ।ਉਸ ਸਮੇਂ ਉਹ ਬਾਜ਼ਾਰ ਗਿਆ ਹੋਇਆ ਸੀ ਉਸ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਨਾਲ ਇਹ ਹਾਦਸਾ ਵਾਪਰਿਆ ਹੈ।ਉਸ ਤੋਂ ਬਾਅਦ ਉਹ ਇੱਥੇ ਆਇਆ ਤਾਂ ਦੇਖਿਆ ਕਿ ਉਸ ਦੇ ਪਿਤਾ ਨੂੰ ਬਹੁਤ ਹੀ ਭਿਆਨਕ ਮੌਤ ਮਿਲੀ।ਉਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਪੁਲੀਸ

ਮੁਲਾਜ਼ਮਾਂ ਨੇ ਮੌਕੇ ਤੇ ਆ ਕੇ ਘਟਨਾ ਦੀ ਪੁਸ਼ਟੀ ਕੀਤੀ ਉਸ ਤੋਂ ਬਾਅਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ।ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਸਮੇਂ ਪਰਮਜੀਤ ਸਿੰਘ ਨਾਲ ਇਹ ਹਾਦਸਾ ਵਾਪਰਿਆ,ਉਸ ਸਮੇਂ ਕੋਈ ਵੀ ਆਟਾ ਚੱਕੀ ਵਿਚ ਮੌਜੂਦ ਨਹੀਂ ਸੀ ਜੋ ਉਸ ਨੂੰ ਬਚਾਅ ਪਾਉਂਦਾ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

About khabar

Leave a Reply

Your email address will not be published. Required fields are marked *