Breaking News
Home / खबरे / ਲਵਪ੍ਰੀਤ ਸਿੰਘ ਵਰਗਾ ਇੱਕ ਹੋਰ ਮਾਮਲਾ ਆਇਆ ਸਾਹਮਣੇ ,ਮਾਂ ਨੇ ਰੋ ਰੋ ਦੱਸੀ ਸਾਰੀ ਕਹਾਣੀ

ਲਵਪ੍ਰੀਤ ਸਿੰਘ ਵਰਗਾ ਇੱਕ ਹੋਰ ਮਾਮਲਾ ਆਇਆ ਸਾਹਮਣੇ ,ਮਾਂ ਨੇ ਰੋ ਰੋ ਦੱਸੀ ਸਾਰੀ ਕਹਾਣੀ

ਜਦੋਂ ਲਵਪ੍ਰੀਤ ਸਿੰਘ ਲਾਡੀ ਨੇ ਆਪਣੀ ਜ਼ਿੰਦਗੀ ਖਤਮ ਕੀਤੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਇਨਸਾਫ ਦਿਵਾਉਣ ਲਈ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ ਅਤੇ ਉਸ ਨੂੰ ਇਨਸਾਫ਼ ਦਿਵਾਉਣ ਦੇ ਲਈ ਆਵਾਜ਼ ਬੁਲੰਦ ਕਰ ਰਹੇ ਹਨ।ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ,ਪਰ ਪੁਲਸ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ।ਜਿਸ ਕਾਰਨ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਨਾਲ ਬਹੁਤ ਸਾਰੇ ਲੋਕ ਸੜਕਾਂ ਉੱਤੇ ਉਤਰੇ ਹਨ ਅਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਤਾਂ ਜੋ ਇਸ ਮਾਮਲੇ ਵਿਚ ਜਲਦੀ ਤੋਂ ਜਲਦੀ ਕਾਰਵਾਈ

ਕੀਤੀ ਜਾਵੇ।ਇਨ੍ਹਾਂ ਲੋਕਾਂ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨਾਲ ਲਵਪ੍ਰੀਤ ਸਿੰਘ ਲਾਡੀ ਦੀ ਤਰ੍ਹਾਂ ਧੋ-ਖਾ ਹੋਇਆ ਹੈ ਜਾਂ ਫਿਰ ਉਹ ਪਰਿਵਾਰ ਸ਼ਾਮਿਲ ਹਨ ਜਿਨ੍ਹਾਂ ਦੇ ਪੁੱਤਰ ਲਵਪ੍ਰੀਤ ਸਿੰਘ ਲਾਡੀ ਦੀ ਤਰ੍ਹਾਂ ਇਸ ਦੁਨੀਆਂ ਤੋਂ ਚਲੇ ਗਏ।ਇਸੇ ਦੌਰਾਨ ਇਕ ਬਜ਼ੁਰਗ ਮਾਤਾ ਆਪਣਾ ਦੁੱਖੜਾ ਸੁਣਾਉਂਦੀ ਹੋਈ ਦਿਖਾਈ ਦਿੱਤੀ।ਉਸ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਤੋਂ ਹੈ।ਪੰਜ ਸਾਲ ਪਹਿਲਾਂ ਉਸ ਦਾ ਲਵਪ੍ਰੀਤ ਵੀ ਇਸ ਦੁਨੀਆਂ ਤੋਂ ਚਲਾ ਗਿਆ,ਕਿਉਂਕਿ ਉਸ ਦੀ ਨੂੰਹ ਇਕ ਮਹੀਨੇ ਲਈ ਕਿਸੇ ਲੜਕੇ ਨਾਲ ਘਰੋਂ ਭੱਜ ਗਈ ਸੀ।ਉਸ ਤੋਂ ਬਾਅਦ ਇਸ ਦੇ ਪੁੱਤਰਾਂ ਨੇ ਸਲਫਾਸ ਖਾ ਕੇ

ਆਪਣੀ ਜਾਨ ਦੇ ਦਿੱਤੀ।ਇਸ ਦਾ ਇੱਕ ਪੋਤਾ ਵੀ ਹੈ ਜੋ ਇਸ ਦਿਨ ਨੂੰਹ ਕੋਲ ਰਹਿੰਦਾ ਹੈ ਅਤੇ ਇਸ ਦੇ ਪੋਤੇ ਨੂੰ ਇਸ ਨਾਲ ਮਿਲਾਇਆ ਵੀ ਨਹੀਂ ਜਾਂਦਾ। ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਨੂੰਹ ਦੇ ਤਿੰਨ ਚਾਰ ਵਿਆਹ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਆਹਾਂ ਵਿੱਚ ਉਸ ਨੇ ਬੱਚਿਆਂ ਨੂੰ ਵੀ ਜਨਮ ਦਿੱਤਾ ਹੈ ਅਤੇ ਉਨ੍ਹਾਂ ਨੂੰ ਪਿੱਛੇ ਛੱਡ ਕੇ ਹੁਣ ਇਕ ਵਿਅਕਤੀ ਨਾਲ ਬਿਨਾਂ ਵਿਆਹ ਤੋਂ ਰਹਿ ਰਹੀ ਹੈ,ਪਰ ਇਸ ਦੇ ਪੋਤੇ ਨੂੰ ਇਸ ਦੇ ਹਵਾਲੇ ਨਹੀਂ ਕਰ ਰਹੀ।ਇਸ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁਲਸ ਪ੍ਰਸ਼ਾਸਨ ਵੱਲੋਂ ਵੀ ਕੋਈ

ਸਾਥ ਨਹੀਂ ਦਿੱਤਾ ਜਾ ਰਿਹਾ।ਇਸ ਲਈ ਅੱਜ ਉਹ ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ਼ ਦਿਵਾਉਣ ਦੇ ਲਈ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਹਨ ਤਾਂ ਜੋ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਨਾਲ ਇਨਸਾਫ਼ ਹੋ ਸਕੇ।

About khabar

Leave a Reply

Your email address will not be published. Required fields are marked *