Home / खबरे / ਭਾਰਤ ਦੇ ਦੋ ਸੂਬਿਆਂ ਵਿੱਚ ਹੋਈਆਂ ਖੂਨੀ ਝੜਪਾਂ

ਭਾਰਤ ਦੇ ਦੋ ਸੂਬਿਆਂ ਵਿੱਚ ਹੋਈਆਂ ਖੂਨੀ ਝੜਪਾਂ

ਅਕਸਰ ਹੀ ਦੋ ਦੇਸ਼ਾਂ ਦੇ ਵਿਚਕਾਰ ਸਰਹੱਦੀ ਲੜਾਈ ਬਾਰੇ ਚਰਚੇ ਹੁੰਦੇ ਰਹਿੰਦੇ ਹਨ,ਪਰ ਹੁਣ ਭਾਰਤ ਦੇ ਦੋ ਰਾਜਾਂ ਦੇ ਵਿਚਕਾਰ ਸਰਹੱਦੀ ਲੜਾਈ ਹੋ ਰਹੀ ਹੈ।ਜਾਣਕਾਰੀ ਮੁਤਾਬਕ ਭਾਰਤ ਦੇ ਅਸਾਮ ਅਤੇ ਮਿਜ਼ੋਰਮ ਦੀ ਸਰਹੱਦ ਉੱਤੇ ਲੜਾਈ ਚੱਲ ਰਹੀ ਹੈ। ਇੱਥੋਂ ਦੇ ਸਥਾਨਕ ਲੋਕਾਂ ਵਿੱਚ ਝੜਪਾਂ ਦੇਖਣ ਨੂੰ ਮਿਲੀ ਹੈ ਕੁਝ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਆਮ ਲੋਕਾਂ ਦੇ ਹੱਥਾਂ ਵਿੱਚ ਸੋਟੀਆਂ ਫਡ਼ੀਅਾਂ ਹੋੲੀਅਾਂ ਹਨ ਅਤੇ ਲੋਕ ਕਾਫੀ ਜ਼ਿਆਦਾ ਗੁੱਸੇ ਵਿੱਚ ਦਿਖਾਈ ਦੇ ਰਹੇ ਹਨ।ਜਾਣਕਾਰੀ ਮੁਤਾਬਕ ਇਹ ਲੜਾਈ ਸਿਰਫ਼ ਸੋਟੀਆਂ ਤਕ ਹੀ ਸੀਮਤ ਨਹੀਂ ਰਹੀ, ਇੱਥੇ ਗੋ-ਲੀ-ਬਾ-ਰੀ ਵੀ ਹੋਈ ਹੈ।ਇਸ ਤੋਂ ਇਲਾਵਾ ਗ੍ਰ-ਨੇ-ਡ ਸੁੱਟੇ ਗਏ

ਹਨ, ਜਿਸ ਕਾਰਨ ਅਸਾਮ ਦੇ ਛੇ ਜਵਾਨ ਆਪਣੀ ਜਾਨ ਗਵਾ ਬੈਠੇ ਅਤੇ ਅਸੀਂ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ।ਇਨ੍ਹਾਂ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ।ਪਰ ਅਜੇ ਤਕ ਇਹ ਮਾਮਲਾ ਠੰਢਾ ਨਹੀਂ ਹੋਇਆ।ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ,ਜਿਨ੍ਹਾਂ ਵਿੱਚੋਂ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਗੱਡੀਆਂ ਨੂੰ ਪਲਟਾਇਆ ਗਿਆ ਹੈ। ਉਨ੍ਹਾਂ ਦੇ ਸ਼ੀਸ਼ੇ ਤੋੜੇ ਗਏ ਹਨ।ਕੁਝ ਲੋਕ ਜ਼ਖ਼ਮੀ ਹਾਲਤ ਵਿੱਚ ਦਿਖਾਈ ਦੇ ਰਹੇ ਹਨ।ਸਰਹੱਦ ਦੇ ੳੁੱਤੇ ਕਾਫੀ ਜ਼ਿਆਦਾ ਤਣਾਅ ਪੂਰਨ ਮਾਹੌਲ ਬਣਿਆ ਹੋਇਆ ਹੈ।ਜਾਣਕਾਰੀ ਮੁਤਾਬਕ ਅਸਾਮ ਅਤੇ ਮਿਜ਼ੋਰਮ ਦੇ ਮੁੱਖ ਮੰਤਰੀਆਂ ਵੱਲੋਂ ਟਵਿੱਟਰ ਦੇ ਉੱਤੇ ਲੜਾਈ ਛੇੜੀ ਗਈ ਹੈ।ਦੋਨਾਂ ਮੁੱਖ ਮੰਤਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਆਪਣੀਆਂ ਸੈਨਾਵਾਂ ਨੂੰ ਉੱਥੋਂ ਵਾਪਸ ਬੁਲਾਉਣ।ਪਰ ਅਜੇ ਤੱਕ

ਕਿਸੇ ਵਲੋਂ ਵੀ ਇਸ ਗੱਲ ਨੂੰ ਮੰਨਿਆ ਨਹੀਂ ਗਿਆ।ਇਸ ਮਾਮਲੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਨੇ ਵੀ ਦਖ਼ਲਅੰਦਾਜ਼ੀ ਕੀਤੀ ਹੈ ਅਤੇ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਗੱਲ ਕਹੀ ਹੈ।ਦਸ ਦਈਏ ਕਿ ਇਹ ਮਾਮਲਾ ਅੱਜ ਦਾ ਨਹੀਂ ਬਲਕਿ ਐੱਲ ਤੋਂ ਪੱਚੀ ਸਾਲ ਪਹਿਲਾਂ ਦਾ ਹੈ।ਉੱਨੀ ਸੌ ਚਰੱਨਵੇ ਦੇ ਵਿਚ ਇਕ ਅਜਿਹਾ ਫ਼ੈਸਲਾ ਲਿਆ ਗਿਆ ਸੀ,ਜਿਸ ਤੋਂ ਬਾਅਦ ਅਸਾਮ ਅਤੇ ਮਿਜ਼ੋਰਮ ਦੇ ਵਿਚਕਾਰ ਝੜਪ ਹੁੰਦੀ ਰਹਿੰਦੀ ਹੈ ਅਤੇ ਹੁਣ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ।

About khabar

Leave a Reply

Your email address will not be published. Required fields are marked *