Breaking News
Home / खबरे / ਕਾਂਗਰਸ ਛੱਡਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੇ ਇਹ ਵੱਡੇ ਖੁਲਾਸੇ

ਕਾਂਗਰਸ ਛੱਡਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੇ ਇਹ ਵੱਡੇ ਖੁਲਾਸੇ

ਪਿਛਲੇ ਦਿਨੀਂ ਕਾਂਗਰਸ ਪਾਰਟੀ ਵਿਚ ਲੰਬਾ ਸਮਾਂ ਕੰਮ ਕਰਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ।ਦੱਸ ਦਈਏ ਕਿ ਉਹਨਾਂ ਨੇ ਉਸ ਦਿਨ ਕਾਂਗਰਸ ਪਾਰਟੀ ਨੂੰ ਛੱਡਿਆ ਸੀ,ਜਿਸ ਦਿਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸੀ।ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਹੋਇਆ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਕਿਉਂ ਛੱਡਿਆ ਹੈ।ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਛੋਟੇ ਵਰਕਰਾਂ ਨੂੰ ਨਹੀਂ ਸੁਣਿਆ ਜਾਂਦਾ।ਇਸ ਤੋਂ ਇਲਾਵਾ ਉਨ੍ਹਾਂ ਨੂੰ ਅਜਿਹੇ ਅਧਿਕਾਰ ਨਹੀਂ ਦਿੱਤੇ ਜਾਂਦੇ,ਜਿਸ ਕਾਰਨ ਉਹ ਲੋਕਾਂ ਦੀ ਭਲਾਈ ਕਰ

ਸਕਣ।ਉਨ੍ਹਾਂ ਨੇ ਦੱਸਿਆ ਕਿ ਉਹ ਜ਼ਿਲ੍ਹਾ ਮੁਕਤਸਰ ਦੇ ਹਲਕਾ ਲੰਬੀ ਤੋਂ ਕਾਫੀ ਲੰਬਾ ਸਮਾਂ ਕੰਮ ਕਰਦੇ ਰਹੇ ਹਨ।ਪਰ ਕਾਂਗਰਸ ਪਾਰਟੀ ਵੱਲੋਂ ਉੁਨ੍ਹਾਂ ਨੂੰ ਅਣਦੇਖਾ ਕੀਤਾ ਜਾਂਦਾ ਰਿਹਾ ਹੈ।ਜਿਸ ਕਾਰਨ ਉਨ੍ਹਾਂ ਦੀ ਕਾਂਗਰਸ ਪਾਰਟੀ ਨਾਲ ਨਾਰਾਜ਼ਗੀ ਹੈ।ਸੋ ਇਸੇ ਲਈ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਕਰਵਾਈ ਗਈ।ਇਸ ਪ੍ਰੈੱਸ ਕਾਨਫ਼ਰੰਸ ਦੇ ਵਿੱਚ ਭਗਵੰਤ ਮਾਨ ਦੇ ਨਾਲ ਰਾਘਵ ਚੱਢਾ ਵੀ ਦਿਖਾਈ ਦਿੱਤੇ ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕਾਂਗਰਸ ਪਾਰਟੀ ਅਤੇ ਬਾਦਲ ਸਰਕਾਰ ਆਪਸ ਵਿੱਚ ਮਿਲੀਆਂ ਹੋਈਆਂ ਹਨ ਅਤੇ ਇਨ੍ਹਾਂ

ਪਾਰਟੀਆਂ ਦੇ ਵਰਕਰਾਂ ਨੂੰ ਕਾਫੀ ਜ਼ਿਆਦਾ ਅਣਦੇਖਾ ਵੀ ਕੀਤਾ ਜਾਂਦਾ ਹੈ,ਜਿਸ ਕਾਰਨ ਉਹ ਨਾਰਾਜ਼ ਹੋ ਜਾਂਦੇ ਹਨ।ਨਾਲ ਹੀ ਇਨ੍ਹਾਂ ਵਰਕਰਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾਂਦੀ, ਪਰ ਆਮ ਆਦਮੀ ਪਾਰਟੀ ਵਿੱਚ ਅਜਿਹਾ ਨਹੀਂ ਹੈ ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਿਚ ਸਾਰੇ ਵਰਕਰਾਂ ਦੀ ਗੱਲਬਾਤ ਸੁਣੀ ਜਾਂਦੀ ਹੈ ਉਸ ਤੋਂ ਬਾਅਦ ਫ਼ੈਸਲਾ ਲਿਆ ਜਾਂਦਾ ਹੈ।

About khabar

Leave a Reply

Your email address will not be published. Required fields are marked *