Home / खबरे / ਮਨੀਸ਼ਾ ਗੁਲਾਟੀ ਨੇ ਦਿੱਤੀ ਬੇਅੰਤ ਕੌਰ ਨੂੰ ਆਖਰੀ ਚਿਤਾਵਨੀ

ਮਨੀਸ਼ਾ ਗੁਲਾਟੀ ਨੇ ਦਿੱਤੀ ਬੇਅੰਤ ਕੌਰ ਨੂੰ ਆਖਰੀ ਚਿਤਾਵਨੀ

ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਕਸਰ ਹੀ ਲਾਈਵ ਹੋ ਕੇ ਲੋਕਾਂ ਨਾਲ ਗੱਲਬਾਤ ਕਰਦੇ ਹਨ ਅਤੇ ਦੱਸਦੇ ਹਨ ਕਿ ਕਿਸ ਤਰੀਕੇ ਨਾਲ ਉਹ ਲੋਕਾਂ ਲਈ ਵੱਧ ਚਡ਼੍ਹ ਕੇ ਕੰਮ ਕਰ ਰਹੇ ਹਨ। ਪਿਛਲੇ ਦਿਨੀਂ ਵੀ ਉਹ ਲਾਈਵ ਹੋਏ ਇਸ ਲਾਈਵ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਨ੍ਹਾਂ ਸਾਰੇ ਮਸਲਿਆਂ ਨੂੰ ਸੁਲਝਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਨ੍ਹਾਂ ਦੀਆਂ ਉਨ੍ਹਾਂ ਕੋਲ ਸ਼ਿਕਾਇਤਾਂ ਆ ਚੁੱਕੀਆਂ ਹਨ ਬਹੁਤ ਸਾਰੇ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀ ਗੱਲਬਾਤ ਨਹੀਂ ਸੁਣੀ ਜਾਂਦੀ ਅਤੇ ਉਨ੍ਹਾਂ ਨਾਲ ਇਨਸਾਫ ਨਹੀਂ ਹੁੰਦਾ ਤਾਂ ਅਜਿਹੇ ਲੋਕਾਂ ਨੂੰ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ

ਉਨ੍ਹਾਂ ਵੱਲੋਂ ਹੁਣ ਸਖ਼ਤਾਈ ਵਧਾ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਫੋਨ ਕਾਲ ਜ਼ਰੂਰ ਆਵੇਗੀ ਅਤੇ ਉਨ੍ਹਾਂ ਦੀ ਗੱਲ ਵੀ ਸੁਣੀ ਜਾਵੇਗੀ।ਨਾਲ ਹੀ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ ਇਹ ਲੋਕ ਸਹੀ ਹੋਣਗੇ ਤਾਂ ਇਨ੍ਹਾਂ ਨਾਲ ਇਨਸਾਫ਼ ਜ਼ਰੂਰ ਹੋਵੇਗਾ।ਇਸ ਤੋਂ ਇਲਾਵਾ ਉਨ੍ਹਾਂ ਨੇ ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਵੀ ਛੇਡ਼ਿਆ।ਜਿਸ ਤਰੀਕੇ ਨਾਲ ਲੋਕ ਕਹਿ ਰਹੇ ਹਨ ਕਿ ਮਨੀਸ਼ਾ ਗੁਲਾਟੀ ਦੇ ਇਸ ਮੁੱਦੇ ਤੇ ਬੋਲਣ ਤੋਂ ਬਾਅਦ ਵੀ ਇਹ ਮਾਮਲਾ ਹੱਲ ਨਹੀਂ ਹੋਇਆ ਅਤੇ ਐੱਫਆਈਆਰ ਦਰਜ ਨਹੀਂ ਹੋਈ ਤਾਂ ਇੱਥੇ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਦੀ ਜੋ ਜ਼ਿੰਮੇਵਾਰੀ ਹੈ,ਉਨ੍ਹਾਂ ਵੱਲੋਂ ਉਹ ਨਿਭਾਈ ਜਾ ਰਹੀ ਹੈ।ਇਹ ਸਾਰਾ

ਮਾਮਲਾ ਬਰਨਾਲਾ ਦੇ ਐੱਸਐੱਸਪੀ ਦੇ ਹੱਥ ਵਿੱਚ ਹੈ। ਉਨ੍ਹਾਂ ਨੇ ਹੀ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨੀ ਹੈ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਬਰਨਾਲਾ ਦੇ ਐੱਸਐੱਸਪੀ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਜੋ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ,ਪਰ ਉਨ੍ਹਾਂ ਵੱਲੋਂ ਬਹਾਨੇ ਬਣਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਵਿੱਚ ਅਜਿਹਾ ਕੇਸ ਦੁਬਾਰਾ ਨਾ ਆਵੇ।ਇਸ ਲਈ ਉਨ੍ਹਾਂ ਕੋਲ ਅਜੇ ਤੱਕ ਜਿੰਨੇ ਵੀ ਕੇਸ ਆਏ ਹਨ।ਉਨ੍ਹਾਂ ਨੂੰ ਹੱਲ ਕਰਨ ਦਾ ਸਿਰਫ ਇੱਕੋ ਰਸਤਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸੁਲਝਾਉਣ ਦੇ ਲਈ ਕੋਈ ਪੱਕਾ ਕਾਨੂੰਨ ਬਣੇ ਕਿਉਂਕਿ ਹਰ ਇੱਕ ਮਾਮਲੇ ਨੂੰ ਵੱਡੇ ਪੱਧਰ ਉੱਤੇ ਲੈ ਕੇ ਆਉਣਾ ਮੁਸ਼ਕਲ ਹੈ।ਇਸ ਲਈ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣੇ ਜਿਸ ਕਾਰਨ ਅਜਿਹੇ ਕੇਸਾਂ ਉੱਤੇ ਰੋਕ ਲਗਾਈ ਜਾ ਸਕੇ।

About khabar

Leave a Reply

Your email address will not be published. Required fields are marked *