Breaking News
Home / खबरे / ਮਿਲੋ ਕਰਨ ਔਜਲਾ ਦੇ ਚਾਚਾ ਚਾਚੀ ਅਤੇ ਭਰਾ ਨੂੰ,ਵੇਖੋ ਕਰਨ ਔਜਲਾ ਦਾ ਜੱਦੀ ਪਿੰਡ

ਮਿਲੋ ਕਰਨ ਔਜਲਾ ਦੇ ਚਾਚਾ ਚਾਚੀ ਅਤੇ ਭਰਾ ਨੂੰ,ਵੇਖੋ ਕਰਨ ਔਜਲਾ ਦਾ ਜੱਦੀ ਪਿੰਡ

ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਮਸ਼ਹੂਰ ਗਾਇਕ ਹੈ,ਜਿਸ ਨੇ ਬਹੁਤ ਸਾਰੇ ਅਜਿਹੇ ਗਾਣੇ ਗਾਏ ਹਨ।ਜਿਨ੍ਹਾਂ ਨੂੰ ਲੋਕਾਂ ਵੱਲੋਂ ਪਿਆਰ ਦਿੱਤਾ ਜਾਂਦਾ ਹੈ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਆਪ ਨੂੰ ਕਰਨ ਔਜਲਾ ਦਾ ਕੱਟੜ ਫੈਨ ਦੱਸਦੇ ਹਨ। ਜਿਵੇਂ ਕਿ ਆਮ ਹੀ ਕਰਨ ਔਜਲਾ ਦੇ ਗਾਣਿਆਂ ਵਿੱਚ ਘੁਰਾਲੇ ਪਿੰਡ ਦਾ ਜ਼ਿਕਰ ਹੁੰਦਾ ਹੈ,ਕਿਉਂਕਿ ਕਰਨ ਔਜਲਾ ਦਾ ਜੱਦੀ ਪਿੰਡ ਘੁਰਾਲਾ ਹੈ।ਜਿੱਥੇ ਉਨ੍ਹਾਂ ਦਾ ਜਨਮ ਹੋਇਆ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਚਾਚਾ ਚਾਚੀ ਵੱਲੋਂ ਕੀਤਾ ਗਿਆ।ਕਿਉਂ ਕੇ ਕਰਨ ਔਜਲਾ ਦੇ ਮਾਤਾ ਪਿਤਾ ਇਸ ਦੁਨੀਆ ਵਿਚ ਨਹੀਂ ਹਨ।ਕਰਨ ਔਜਲਾ ਆਪਣੀ ਜ਼ਿੰਦਗੀ ਬਾਰੇ ਕਈ ਵਾਰ ਜ਼ਿਕਰ

ਕਰਦੇ ਹੋਏ ਦਿਖਾਈ ਦਿੰਦੇ ਹਨ ਜਿੱਥੇ ਉਹ ਆਪਣੇ ਮਾਤਾ ਪਿਤਾ ਨੂੰ ਯਾਦ ਕਰਕੇ ਰੋਂਦੇ ਹੋਏ ਵੀ ਦਿਖਾਈ ਦਿੰਦੇ ਹਨ ਅਤੇ ਆਪਣੇ ਚਾਚਾ ਚਾਚੀ ਦੀ ਤਾਰੀਫ਼ ਵੀ ਕਰਦੇ ਹਨ।ਜਦੋਂ ਇਕ ਪੱਤਰਕਾਰ ਨੇ ਕੁਰਾਲਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਕੇਕ ਕਰਨ ਔਜਲਾ ਦਾ ਸੁਭਾਅ ਕਿਹੋ ਜਿਹਾ ਹੈ ਅਤੇ ਪਿੰਡ ਦੇ ਲੋਕਾਂ ਨਾਲ ਉਹ ਕਿਸ ਤਰੀਕੇ ਨਾਲ ਵਿਚਰਦਾ ਹੈ ਤਾਂ ਪਿੰਡ ਦੇ ਲੋਕ ਕਰਨ ਔਜਲਾ ਦੀ ਕਾਫੀ ਜ਼ਿਆਦਾ ਤਾਰੀਫ਼ ਕਰਦੇ ਹੋਏ ਦਿਖਾਈ ਦਿੱਤੇ।ਉਨ੍ਹਾਂ ਨੇ ਕਿਹਾ ਕਿ ਕਰਨ ਔਜਲਾ ਜਦੋਂ ਵੀ ਪਿੰਡ ਆਉਂਦਾ ਹੈ ਤਾਂ ਪਿੰਡ ਦੇ

ਲੋਕਾਂ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰਦਾ ਹੈ। ਨਾਲ ਹੀ ਉਨ੍ਹਾਂ ਨੇ ਕਰਨ ਔਜਲਾ ਤੇ ਮਾਣ ਵੀ ਜਤਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਇਸ ਨਿੱਕੇ ਜਿਹੇ ਪਿੰਡ ਨੂੰ ਕੋਈ ਨਹੀਂ ਜਾਣਦਾ ਸੀ। ਪਰ ਕਰਨ ਔਜਲਾ ਦੀ ਮਿਹਨਤ ਕਰਕੇ ਅੱਜ ਚਾਰੇ ਪਾਸੇ ਉਨ੍ਹਾਂ ਦੇ ਪਿੰਡ ਦੇ ਚਰਚੇ ਹਨ।ਇਸ ਮੌਕੇ ਪੱਤਰਕਾਰਾਂ ਨੇ ਕਰਨ ਔਜਲਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਰਨ ਔਜਲਾ ਸ਼ੁਰੂ ਤੋਂ ਹੀ ਚੰਗੇ ਸੁਭਾਅ ਦਾ ਮਾਲਕ ਰਿਹਾ ਹੈ।ਉਸ ਨੇ ਆਪਣਾ ਨਵਾਂ ਘਰ ਬਣਵਾਇਆ ਹੈ।ਪਰ ਜਿਸ ਕਮਰੇ ਵਿੱਚ ਉਹ ਆਪਣੀ ਮਾਂ ਨਾਲ ਰਹਿੰਦਾ ਸੀ ਅਤੇ ਜਿਸ ਕਮਰੇ ਵਿੱਚੋਂ ਉਸ ਨੇ ਲਿਖਣਾ ਗਾਉਣਾ ਸ਼ੁਰੂ ਕੀਤਾ ਉਸ

ਕਮਰੇ ਨੂੰ ਅਜੇ ਤੱਕ ਉਵੇਂ ਹੀ ਰੱਖਿਆ ਗਿਆ ਹੈ।ਕਿਉਂਕਿ ਕਰਨ ਔਜਲਾ ਦੀਆਂ ਇਸ ਕਮਰੇ ਨਾਲ ਬਹੁਤ ਸਾਰੀਆਂ ਯਾਦਾਂ ਹਨ ਅਤੇ ਉਹ ਇਨ੍ਹਾਂ ਯਾਦਾਂ ਨੂੰ ਮਿਟਾਉਣਾ ਨਹੀਂ ਚਾਹੁੰਦਾ।

About khabar

Leave a Reply

Your email address will not be published. Required fields are marked *