Home / खबरे / ਪੁੱਡਾ ਦੇ ਅਫ਼ਸਰ ਨੇ ਤੋੜ ਦਿੱਤਾ ਇਸ ਸਿੰਘ ਦਾ ਖੋਖਾ ,ਪੱਤਰਕਾਰ ਨੇ ਲਾ ਲਿਆ ਸਿੱਧਾ ਫ਼ੋਨ

ਪੁੱਡਾ ਦੇ ਅਫ਼ਸਰ ਨੇ ਤੋੜ ਦਿੱਤਾ ਇਸ ਸਿੰਘ ਦਾ ਖੋਖਾ ,ਪੱਤਰਕਾਰ ਨੇ ਲਾ ਲਿਆ ਸਿੱਧਾ ਫ਼ੋਨ

ਇਕ ਪਾਸੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਕਾਫੀ ਪਰੇਸ਼ਾਨ ਹਨ ਅਤੇ ਜਿਹਡ਼ੇ ਨੌਜਵਾਨ ਆਪਣੇ ਦਮ ਤੇ ਕੁੱਝ ਕਰਨਾ ਚਾਹੁੰਦੇ ਹਨ।ਉਨ੍ਹਾਂ ਨਾਲ ਵੀ ਕੁਝ ਅਜਿਹਾ ਕੰਮ ਕੀਤਾ ਜਾ ਰਿਹਾ ਹੈ,ਜਿਸ ਕਾਰਨ ਉਨ੍ਹਾਂ ਦਾ ਹੌਸਲਾ ਟੁੱਟ ਜਾਂਦਾ ਹੈ।ਕਿਉਂਕਿ ਇਕ ਪਾਸੇ ਸਰਕਾਰ ਅਜਿਹੇ ਫੈਸਲੇ ਲੈਂਦੀ ਹੈ,ਜਿਸ ਕਾਰਨ ਲੋਕਾਂ ਦਾ ਨੁਕਸਾਨ ਹੁੰਦਾ ਹੈ।ਦੂਜੇ ਪਾਸੇ ਸਰਕਾਰੀ ਅਫ਼ਸਰਾਂ ਵੱਲੋਂ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਮੋਹਾਲੀ ਦੇ ਪਿੰਡ ਸਹੌੜਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਹਾਈਵੇ ਦੇ ਉੱਤੇ ਨੌਜਵਾਨ ਵਿਅਕਤੀ ਨੇ ਇਕ ਰੇਹੜੀ ਲਗਾਈ ਹੋਈ ਸੀ,ਜਿਸ ਉੱਤੇ ਤਰਪਾਲ ਪਾਈ

ਹੋਈ ਹੈ।ਲੰਮੇ ਸਮੇਂ ਤੋਂ ਉਹ ਇੱਥੇ ਹੀ ਕੰਮ ਕਰ ਰਿਹਾ ਸੀ।ਪਰ ਇਸੇ ਦੌਰਾਨ ਉਸ ਨੇ ਦਸ ਦਸ ਰੁਪਏ ਇਕੱਠੇ ਕਰ ਕੇ ਇਕ ਖੋਖਾ ਖ਼ਰੀਦਿਆ ਤਾਂ ਜੋ ਉਸ ਨੂੰ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਇਹ ਖੋਖਾ ਉਸਰ ਦਿਨੇ ਕਿਸੇ ਦੀ ਜ਼ਮੀਨ ਵਿੱਚ ਇੱਕ ਦਿਨ ਦੇ ਲਈ ਰੱਖ ਦਿੱਤਾ।ਪਰ ਇੱਥੇ ਉਸ ਨੇ ਇਸ ਨੂੰ ਪੱਕੇ ਤੌਰ ਤੇ ਨਹੀਂ ਲਗਾਇਆ ਸੀ।ਪਰ ਇਕ ਸਰਕਾਰੀ ਅਫਸਰ ਵੱਲੋਂ ਈਸਾ ਦੇ ਖੋਖੇ ਨੂੰ ਤੁੜਵਾ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਨੌਜਵਾਨ ਵਿਅਕਤੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ।ਇਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨੇ ਸਿਰਫ਼ ਕੁਝ ਦਿਨਾਂ

ਲਈ ਇਹ ਖੋਖਾ ਇਥੇ ਰੱਖਣਾ ਸੀ। ਪਰ ਬਿਨਾਂ ਇਸ ਨੂੰ ਦੱਸੇ ਇਕ ਸਰਕਾਰੀ ਅਫਸਰ ਨੇ ਇਸ ਦਾ ਖੋਖਾ ਤੁੜਵਾ ਦਿੱਤਾ।ਹੁਣ ਇਸ ਵਿਅਕਤੀ ਵਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ,ਕਿਉਂਕਿ ਇਹ ਇੱਕ ਗ਼ਰੀਬ ਵਿਅਕਤੀ ਹੈ ਜੋ ਮਿਹਨਤਾਂ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ।ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਬਹੁਤਾ ਥਾਂਵਾਂ ਉੱਤੇ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ। ਪਰ ਉਥੇ ਸਰਕਾਰੀ ਅਫ਼ਸਰਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।ਪਰ ਇੱਕ ਗ਼ਰੀਬ ਦਾ ਖੋਖਾ ਤੋੜਨ ਤੋਂ ਪਹਿਲਾਂ ਸਰਕਾਰੀ ਅਫ਼ਸਰਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ।

ਇਸ ਦੌਰਾਨ ਪੱਤਰਕਾਰਾਂ ਨੇ ਮੌਕੇ ਤੇ ਹੀ ਸਰਕਾਰੀ ਅਫ਼ਸਰ ਨੂੰ ਫੋਨ ਲਗਾਇਆ। ਪਰ ਉਹ ਸਰਕਾਰੀ ਅਫ਼ਸਰ ਆਪਣੇ ਕੀਤੇ ਤੋਂ ਮੁੱਕਰਦਾ ਹੋਇਆ ਦਿਖਾਈ ਦਿੱਤਾ ਅਤੇ ਖੋਖੇ ਵਾਲੇ ਵਿਅਕਤੀ ਨੂੰ ਗ਼ਲਤ ਦੱਸਿਆ।

About khabar

Leave a Reply

Your email address will not be published. Required fields are marked *