Breaking News
Home / खबरे / ਭਾਜਪਾ ਦੀ ਸੋਨਾਲੀ ਫੋਗਾਟ ਭੜਕੀ ਕਿਸਾਨਾਂ ਦੇ ਉੱਪਰ ,ਕਹਿੰਦੀ ਹੁਣ ਸ਼ਾਤ ਬੈਠ ਕੇ ਕੰਮ ਨਹੀਂ ਚੱਲਣਾ

ਭਾਜਪਾ ਦੀ ਸੋਨਾਲੀ ਫੋਗਾਟ ਭੜਕੀ ਕਿਸਾਨਾਂ ਦੇ ਉੱਪਰ ,ਕਹਿੰਦੀ ਹੁਣ ਸ਼ਾਤ ਬੈਠ ਕੇ ਕੰਮ ਨਹੀਂ ਚੱਲਣਾ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ। ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ,ਨਾ ਹੀ ਕਿਸਾਨਾਂ ਨਾਲ ਇਸ ਮਾਮਲੇ ਉਤੇ ਕੋਈ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਜਾਂ ਹਰਿਆਣਾ ਦੇ ਵਿੱਚ ਕਿਸੇ ਵੀ ਭਾਜਪਾ ਆਗੂ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਸਮਾਗਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਸਾਡੇ ਸਾਹਮਣੇ ਆਉਂਦੀਆਂ ਹਨ।ਜਿੱਥੇ ਭਾਜਪਾ ਆਗੂਆਂ ਦਾ ਉਸ ਸਮੇਂ ਵਿਰੋਧ ਕੀਤਾ ਜਾਂਦਾ

ਹੈ।ਜਦੋਂ ਉਹ ਪੰਜਾਬ ਜਾਂ ਹਰਿਆਣਾ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮੀਟਿੰਗ ਜਾਂ ਸਮਾਗਮ ਕਰਨ ਦੀ ਕੋਸ਼ਿਸ਼ ਕਰਦੇ ਹਨ।ਇਸ ਦੌਰਾਨ ਕੁਝ ਭਾਜਪਾ ਆਗੂ ਕਿਸਾਨਾਂ ਦੇ ਖਿਲਾਫ ਬੋਲਦੇ ਹੋਏ ਵੀ ਦਿਖਾਈ ਦਿੰਦੇ ਹਨ। ਪਹਿਲਾਂ ਤੋਂ ਹੀ ਕਿਸਾਨਾਂ ਦੇ ਖਿਲਾਫ਼ ਬੋਲਣ ਵਾਲੀ ਸੋਨਾਲੀ ਫੋਗਾਟ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਿਸਾਨਾਂ ਦੇ ਖ਼ਿਲਾਫ਼ ਬੋਲਦੀ ਹੋਈ ਦਿਖਾਈ ਦੇ ਰਹੀ ਹੈ ਇਸ ਵੀਡੀਓ ਵਿੱਚ ਉਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਵਰਕਰਾਂ ਦੇ ਨਾਲ ਇੱਕ ਕਮਰੇ ਵਿੱਚ ਬੈਠ ਕੇ ਸ਼ਾਂਤੀਪੂਰਨ ਇੱਕ ਬੈਠਕ ਕੀਤੀ ਜਾ ਰਹੀ ਸੀ।ਪਰ ਇਸੇ ਦੌਰਾਨ ਕੁਝ ਕਿਸਾਨ ਆਏ ਉਹਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿਛਲੇ ਇਕ ਘੰਟੇ ਤੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ

ਕੀਤਾ ਜਾ ਰਿਹਾ ਹੈ।ਨਾਲ ਹੀ ਉਨ੍ਹਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।ਇਸ ਸਮੇਂ ਇੱਕ ਸੋਨਾਲੀ ਫੋਗਾਟ ਦਾ ਕਹਿਣਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਹੰਗਾਮਾ ਕਰ ਰਹੇ ਹਨ। ਉਹ ਕਿਸਾਨ ਨਹੀਂ ਹਨ ਕਿਸਾਨ ਉਨ੍ਹਾਂ ਦੇ ਨਾਲ ਮੀਟਿੰਗ ਕਰ ਰਹੇ ਹਨ ਤਾਂ ਜੋ ਇਸ ਮਸਲੇ ਨੂੰ ਸੁਲਝਾਇਆ ਜਾ ਸਕੇ।ਪਰ ਜਿਹੜੇ ਲੋਕ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ ਉਨ੍ਹਾਂ ਵੱਲੋਂ ਰੌਲਾ ਰੱਪਾ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਦੌਰਾਨ ਸੋਨਾਲੀ ਫੋਗਾਟ ਨੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਆਂ,ਜਿਸ ਕਾਰਨ ਕਿਸਾਨਾਂ ਵਿੱਚ ਉਨ੍ਹਾਂ ਦੇ ਖਿਲਾਫ ਕਾਫੀ ਜ਼ਿਆਦਾ ਗੁੱਸਾ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਸਾਨਾਂ ਵੱਲੋਂ ਸੋਨਾਲੀ ਫੋਗਾਟ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਉਸ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।

About khabar

Leave a Reply

Your email address will not be published. Required fields are marked *