Breaking News
Home / खबरे / ਬਠਿੰਡੇ ਦੇ ਇਸ ਬਜ਼ੁਰਗ ਨੂੰ ਲੋਕ ਕਹਿੰਦੇ ਹਨ ਗੂਗਲ ਬਾਬਾ ,ਬਾਪੂ ਦੀ ਜਾਣਕਾਰੀ ਸੁਣ ਤੁਸੀਂ ਹੋ ਜਾਵੋਗੇ ਹੈਰਾਨ

ਬਠਿੰਡੇ ਦੇ ਇਸ ਬਜ਼ੁਰਗ ਨੂੰ ਲੋਕ ਕਹਿੰਦੇ ਹਨ ਗੂਗਲ ਬਾਬਾ ,ਬਾਪੂ ਦੀ ਜਾਣਕਾਰੀ ਸੁਣ ਤੁਸੀਂ ਹੋ ਜਾਵੋਗੇ ਹੈਰਾਨ

ਅੱਜਕੱਲ੍ਹ ਪੰਜਾਬ ਦੇ ਹਾਲਾਤ ਕਾਫੀ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ, ਜਿਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਸਰਕਾਰਾਂ ਵੱਲੋਂ ਆਪਣਾ ਫਰਜ਼ ਨਹੀਂ ਨਿਭਾਇਆ ਜਾ ਰਿਹਾ। ਦੂਜੇ ਪਾਸੇ ਧਰਮ ਦੇ ਠੇਕੇਦਾਰ ਆਪਣੇ ਫ਼ਰਜ਼ਾਂ ਨੂੰ ਭੁੱਲੇ ਬੈਠੇ ਹਨ ਅਤੇ ਧਰਮ ਦੇ ਨਾਂ ਤੇ ਲੜਾਈਆਂ ਕਰਵਾਈਆਂ ਜਾਂਦੀਆਂ ਹਨ ਅਤੇ ਆਪਣਾ ਫ਼ਾਇਦਾ ਕੱਢਿਆ ਜਾਂਦਾ ਹੈ।ਇਸੇ ਬਾਰੇ ਗੱਲਬਾਤ ਕੀਤੀ ਪਿੰਡ ਫੂਲ ਦੇ ਬਾਬਾ ਕਰਮ ਸਿੰਘ ਫੌਜੀ ਨੇ। ਦੱਸ ਦਈਏ ਕਿ ਉਨ੍ਹਾਂ ਨੂੰ ਪਿੰਡਾਂ ਵਿੱਚ ਗੂਗਲ ਬਾਬਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ,ਕਿਉਂਕਿ ਉਹ ਪੰਜਾਬ ਦੀ ਰਾਜਨੀਤੀ ਬਾਰੇ ਕਾਫੀ ਜ਼ਿਆਦਾ ਗਿਆਨ ਰੱਖਦੇ

ਹਨ।ਬਾਬਾ ਕਰਮ ਸਿੰਘ ਫੌਜੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਪੁਰਾਣੇ ਸਮੇਂ ਵਿੱਚ ਲੋਕ ਆਪਣੇ ਹੱਕਾਂ ਲਈ ਲੜਾਈ ਲੜਦੇ ਰਹੇ ਹਨ ਅਤੇ ਕੁਰਬਾਨੀਆਂ ਦੇ ਕੇ ਲੋਕਾਂ ਨੇ ਆਜ਼ਾਦੀ ਲਈ ਸੀ। ਪਰ ਅੱਜ ਤੱਕ ਵੀ ਲੋਕ ਆਜ਼ਾਦ ਨਹੀਂ ਹੋਏ ਕਿਉਂਕਿ ਬਹੁਤ ਸਾਰੇ ਲੋਕ ਇਨਸਾਫ ਲਈ ਤੜਪ ਰਹੇ ਹਨ।ਰੋਜ਼ਾਨਾ ਹੀ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਬੇਰੁਜ਼ਗਾਰ ਨੌਜਵਾਨਾਂ ਤੇ ਡਾਂਗਾਂ ਮਾਰੀਆਂ ਜਾਂਦੀਆਂ ਹਨ। ਜੇਕਰ ਕੋਈ ਆਪਣਾ ਹੱਕ ਮੰਗਦਾ ਹੈ ਤਾਂ ਉਸ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਉਨ੍ਹਾਂ ਨੇ ਅੱਜ ਕੱਲ ਦੇ ਧਰਮ ਦੇ ਠੇਕੇਦਾਰਾਂ ਨੂੰ ਵੀ ਖਰੀਆਂ ਖੋਟੀਆਂ ਸੁਣਾਈਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸਾਡੇ ਗੁਰੂਆਂ ਨੇ ਧਰਮ ਨਹੀਂ ਹਾਰਿਆ ਸੀ ਅਤੇ ਉਨ੍ਹਾਂ ਨੇ ਧਰਮ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ। ਪਰ ਅੱਜ ਜੋ ਆਪਣੇ ਆਪ ਨੂੰ ਧਰਮੀ ਕਹਿੰਦੇ ਹਨ ਉਨ੍ਹਾਂ ਨੇ ਧਰਮ ਵੇਚ ਦਿੱਤਾ ਹੈ।ਬਾਬਾ ਕਰਮ ਸਿੰਘ ਨੇ ਬਹੁਤ

ਸਾਰੀਆਂ ਅਜਿਹੀਆਂ ਤੱਤੀਆਂ ਗੱਲਾਂ ਕਹੀਆਂ ਜੋ ਉਨ੍ਹਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਣਗੀਆਂ,ਜਿਹੜੇ ਆਪਣੇ ਆਪ ਨੂੰ ਮਹਾਨ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਸਮਾਜ ਲਈ ਬਹੁਤ ਕੁਝ ਕੀਤਾ ਹੈ।ਨਾਲ ਹੀ ਬਾਬਾ ਕਰਮ ਸਿੰਘ ਨੇ ਕਾਂਗਰਸੀਆਂ ਦਾ ਇਤਿਹਾਸ ਫਰੋਲ ਕੇ ਰੱਖ ਦਿੱਤਾ।ਉਨ੍ਹਾਂ ਦੱਸਿਆ ਕਿ ਕੇਸਾਂ ਤਰੀਕੇ ਨਾਲ ਕਾਂਗਰਸੀ ਦੇਸ਼ ਨੂੰ ਲੁੱਟ ਦੇ ਖੂਨ ਦੇ ਰਹੇ ਹਨ। ਨਾਲ ਹੀ ਉਨ੍ਹਾਂ ਨੇ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਨਿਸ਼ਾਨੇ ਤੇ ਲਿਆ।

About khabar

Leave a Reply

Your email address will not be published. Required fields are marked *