Breaking News
Home / खबरे / 6 ਭੈਣਾਂ ਵਿੱਚੋਂ ਇੱਕ ਭੈਣ ਦੀ ਬਹਾਦਰੀ ਨੂੰ ਤੁਸੀਂ ਕਰੋਗੇ ਸਲਾਮ, ਵੇਖੋ ਪੂਰੀ ਵੀਡੀਓ

6 ਭੈਣਾਂ ਵਿੱਚੋਂ ਇੱਕ ਭੈਣ ਦੀ ਬਹਾਦਰੀ ਨੂੰ ਤੁਸੀਂ ਕਰੋਗੇ ਸਲਾਮ, ਵੇਖੋ ਪੂਰੀ ਵੀਡੀਓ

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਪਰਿਵਾਰ ਰਹਿੰਦੇ ਹਨ,ਜਿਨ੍ਹਾਂ ਪਰਿਵਾਰਾਂ ਉੱਤੇ ਕੁਝ ਅਜਿਹੀਆਂ ਮੁਸੀਬਤਾਂ ਪੈਂਦੀਆਂ ਹਨ।ਜਿਸ ਕਾਰਨ ਉਨ੍ਹਾਂ ਨੂੰ ਅਜਿਹੇ ਕੰਮ ਕਰਨੇ ਪੈ ਜਾਂਦੇ ਹਨ ਜੋ ਕਦੀ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੁੰਦੇ।ਇਸ ਤੋਂ ਇਲਾਵਾ ਘਰ ਵਿੱਚ ਛੋਟੇ ਬੱਚਿਆਂ ਉਤੇ ਛੋਟੀ ਉਮਰੇ ਹੀ ਜ਼ਿੰਮੇਵਾਰੀਆਂ ਪੈ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪਿੱਛੇ ਛੱਡ ਕੇ ਕੰਮ ਕਰਨਾ ਪੈਂਦਾ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਨਾਲ ਮਲੇਰਕੋਟਲਾ ਸ਼ਹਿਰ ਦੀ ਰਹਿਣ ਵਾਲੀ ਰਿਤੂ ਵਰਮਾ ਜੋ ਸਿਰਫ਼ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਹੈ,ਉਹ ਈ ਰਿਕਸ਼ਾ ਚਲਾਉਂਦੀ ਹੈ ਤਾਂ ਜੋ ਆਪਣੇ

ਪਰਿਵਾਰ ਦੀ ਮਦਦ ਕਰ ਸਕੇ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਿਚ ਉਹ ਸਹਾਇਤਾ ਕਰ ਸਕੇ।ਰਿਤੂ ਦੀ ਮਾਤਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਮੌਤ ਕੁਝ ਸਮਾਂ ਪਹਿਲਾਂ ਹੋ ਚੁੱਕੀ ਹੈ।ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਲ ਹੋ ਗਿਆ ਸੀ। ਕਿਉਂਕਿ ਉਨ੍ਹਾਂ ਦੀਆਂ ਛੇ ਲੜਕੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀਆਂ ਸਾਰੀਆਂ ਹੀ ਪੁੱਤਰੀਆਂ ਬਹੁਤਾ ਬਹਾਦੁਰ ਹਨ ਅਤੇ ਘਰ ਦਾ ਕੰਮਕਾਰ ਕਰਨ ਵਿਚ ਉਸਦੀ ਮਦਦ ਕਰਦੀਆਂ ਹਨ। ਨਾਲ ਹੀ ਉਹ ਜੋ ਵੀ ਉਨ੍ਹਾਂ ਕੋਲੋਂ ਬਣ ਪਾਉਂਦਾ ਹੈ,ਉਹ ਕਰਦੀਆਂ ਹਨ।ਰਿਤੂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਿਤੂ ਉਨ੍ਹਾਂ ਦੇ ਘਰ ਦੀ ਸਾਰੀ ਜ਼ਿੰਮੇਵਾਰੀ ਨੂੰ ਚੁੱਕਦੀ ਹੈ।ਉਨ੍ਹਾਂ ਨੇ ਕਿਹਾ ਕਿ ਪੂਰੇ

ਸ਼ਹਿਰ ਵਿਚ ਰਿਤੂ ਵਰਮਾ ਦੀ ਇਸ ਬਹਾਦਰੀ ਦੇ ਚਰਚੇ ਹਨ,ਕਿਉਂਕਿ ਇੰਨੀ ਛੋਟੀ ਉਮਰ ਵਿੱਚ ਉਨ੍ਹਾਂ ਦੀ ਬੱਚੀ ਈ ਰਿਕਸ਼ਾ ਚਲਾਉਂਦੀ ਹੈ। ਭਾਵੇਂ ਉਹਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਪਰ ਫਿਰ ਵੀ ਉਹ ਇਹ ਰਿਕਸ਼ਾ ਚਲਾ ਕੇ ਕਮਾਈ ਕਰਦੀ ਹੈ ਤਾਂ ਜੋ ਘਰ ਦਾ ਗੁਜ਼ਾਰਾ ਹੋ ਸਕੇ।ਦੂਜੇ ਪਾਸੇ ਰਿਤੂ ਵਰਮਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਪੁਲੀਸ ਵਿੱਚ ਭਰਤੀ ਹੋਣਾ ਚਾਹੁੰਦੀ ਹੈ, ਪਰ ਘਰ ਦੇ ਹਾਲਾਤ ਅਜੇ ਠੀਕ ਨਹੀਂ ਹਨ।ਜਿਸ ਕਾਰਨ ਉਹ ਪੰਜਾਬ ਪੁਲੀਸ ਲਈ ਤਿਆਰੀ ਨਹੀਂ ਕਰ ਪਾ ਰਹੀ, ਪਰ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੇਗੀ।

About khabar

Leave a Reply

Your email address will not be published. Required fields are marked *