Home / खबरे / ਇਸ ਪਿੰਡ ਦੇ ਡੇਰੇ ਵਿੱਚ ਹੋਇਆ ਮੌਤ ਦਾ ਤਾਂਡਵ,ਦੇਖੋ ਕਿੰਝ ਇੱਕ ਤੋਂ ਬਾਅਦ ਇਕ ਮਰੇ ਬੇਜ਼ੁਬਾਨ

ਇਸ ਪਿੰਡ ਦੇ ਡੇਰੇ ਵਿੱਚ ਹੋਇਆ ਮੌਤ ਦਾ ਤਾਂਡਵ,ਦੇਖੋ ਕਿੰਝ ਇੱਕ ਤੋਂ ਬਾਅਦ ਇਕ ਮਰੇ ਬੇਜ਼ੁਬਾਨ

ਨਕੋਦਰ ਦੇ ਨੇੜਲੇ ਪਿੰਡ ਤੂੰ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜੋ ਕਿ ਦਿਲ ਨੂੰ ਝੰਜੋੜਨ ਵਾਲਾ ਹੈ।ਜਾਣਕਾਰੀ ਮੁਤਾਬਕ ਇੱਥੇ ਗੁੱਜਰਾਂ ਦੇ ਡੇਰੇ ਦੇ ਵਿੱਚ ਕਿਸੇ ਵੱਲੋਂ ਪਸ਼ੂਆਂ ਦੀ ਖੁਰਲੀ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ ਗਈ।ਜਿਸ ਤੋਂ ਬਾਅਦ ਲਗਾਤਾਰ ਦੱਸ ਪਸ਼ੂ ਦਮ ਤੋੜ ਗਏ। ਜਿਸ ਕਾਰਨ ਇੱਥੇ ਬਾਤਮ ਦਾ ਮਾਹੌਲ ਛਾ ਗਿਆ ਅਤੇ ਚੀਕ ਚਿਹਾੜਾ ਪੈ ਗਿਆ। ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਜਦੋਂ ਗੁੱਜਰਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਪਸ਼ੂ ਬਿਮਾਰ ਲੱਗ ਰਹੇ ਹਨ।ਉਸ ਤੋਂ ਬਾਅਦ ਉਨ੍ਹਾਂ ਨੇ ਡਾਕਟਰਾਂ ਨੂੰ ਬੁਲਾਇਆ।ਜਦੋਂ ਤੱਕ ਡਾਕਟਰ ਇਨ੍ਹਾਂ ਦੇ ਪਸ਼ੂਆਂ ਕੋਲ ਪਹੁੰਚੇ ਉਸ ਸਮੇਂ ਤਕ ਦਸ ਪਸੂ ਜਾਨ ਗਵਾ ਬੈਠੇ ਸੀ।ਸੋ ਕੁੱਲ

ਮਿਲਾ ਕੇ ਇਨ੍ਹਾਂ ਗੁੱਜਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ।ਇਨ੍ਹਾਂ ਦੇ ਮਾਲਕ ਨੇ ਦੱਸਿਆ ਕਿ ਪਹਿਲਾਂ ਵੀ ਇਨ੍ਹਾਂ ਨਾਲ ਇਹ ਘਟਨਾ ਹੋ ਚੁੱਕੀ ਹੈ ਕਿ ਇਨ੍ਹਾਂ ਦੀ ਪਰਾਲੀ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਸੀ। ਉਸ ਸਮੇਂ ਵੀ ਇਨ੍ਹਾਂ ਨੂੰ ਨਹੀਂ ਪਤਾ ਚੱਲਿਆ ਸੀ ਕਿ ਕਿਸ ਨੇ ਅਜਿਹਾ ਕੀਤਾ ਹੈ।ਹੁਣ ਵੀ ਇਨ੍ਹਾਂ ਨੂੰ ਨਹੀਂ ਪਤਾ ਕਿ ਇਨ੍ਹਾਂ ਦੇ ਪਸ਼ੂਆਂ ਨਾਲ ਅਜਿਹੀ ਹਰਕਤ ਕਿਸ ਨੇ ਕੀਤੀ ਹੈ।ਇਨ੍ਹਾਂ ਵੱਲੋਂ ਇਹ ਮਾਮਲਾ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾ ਦਿੱਤਾ ਗਿਆ ਹੈ। ਪੁਲੀਸ ਮੁਲਾਜ਼ਮਾਂ

ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਛਾਣਬੀਣ ਕਰਨਗੇ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਾਕੀ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਚੱਲੇਗਾ ਕਿ ਇਨ੍ਹਾਂ ਪਸ਼ੂਆਂ ਦੀ ਮੌਤ ਦੀ ਅਸਲ ਵਜ੍ਹਾ ਕੀ ਸੀ।

About khabar

Leave a Reply

Your email address will not be published. Required fields are marked *