Home / खबरे / ਇਸ ਨੌਜਵਾਨ ਨੇ ਹੋਟਲ ਵਿੱਚ ਅੱਠ ਕਮਰੇ ਕਿਰਾਏ ਬੁੱਕ ,ਰਾਤ ਨੂੰ ਕਰ ਦਿੱਤਾ ਇਹ ਕਾਂਡ

ਇਸ ਨੌਜਵਾਨ ਨੇ ਹੋਟਲ ਵਿੱਚ ਅੱਠ ਕਮਰੇ ਕਿਰਾਏ ਬੁੱਕ ,ਰਾਤ ਨੂੰ ਕਰ ਦਿੱਤਾ ਇਹ ਕਾਂਡ

ਅੱਜਕੱਲ੍ਹ ਚੋਰੀ ਦੀਆਂ ਵਾਰਦਾਤਾਂ ਕਾਫੀ ਜ਼ਿਆਦਾ ਵਧਦੀਆਂ ਜਾ ਰਹੀਆਂ ਹਨ ਅਤੇ ਚੋਰਾਂ ਵੱਲੋਂ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਉਹ ਆਸਾਨੀ ਨਾਲ ਚੋਰੀ ਕਰ ਸਕਣ।ਚੋਰੀ ਦਾ ਇਹ ਅਨੋਖਾ ਜਿਹਾ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਨਿੱਜੀ ਹੋਟਲ ਦੇ ਵਿਚ ਇਕ ਭਾਨੂੰ ਪ੍ਰਤਾਪ ਨਾਂ ਦੇ ਵਿਅਕਤੀ ਨੇ ਅੱਠ ਕਮਰੇ ਬੁੱਕ ਕਰਵਾ ਲਏ।ਉਸ ਦਾ ਕਹਿਣਾ ਸੀ ਕਿ ਉਸ ਦੇ ਰਿਸ਼ਤੇਦਾਰ ਇੱਥੇ ਰਹਿਣ ਲਈ ਆਉਣਗੇ।ਇਸ ਲਈ ਉਸ ਨੇ ਕੁਝ ਪੈਸੇ ਐਡਵਾਂਸ ਵਿੱਚ ਜਮ੍ਹਾਂ ਕਰਵਾਏ ਜਿਸ ਤੋਂ ਬਾਅਦ ਹੋਟਲ ਦੇ ਮੈਨੇਜਰ ਨੇ ਉਸ ਨੂੰ ਅੱਠਾਂ ਕਮਰਿਆਂ ਦੀਆਂ ਚਾਬੀਆਂ ਦੇ ਦਿੱਤੀਆਂ।ਕਾਫੀ ਜ਼ਿਆਦਾ ਸਮਾਂ ਹੋ ਚੁੱਕਿਆ ਸੀ,ਪਰ ਕੋਈ ਵੀ

ਹੋਟਲ ਦੇ ਵਿਚ ਨਹੀਂ ਪਹੁੰਚਿਆ ਸੀ ਤਾਂ ਮੈਨੇਜਰ ਨੇ ਇਸ ਤੇ ਦੋ ਪੁੱਛਿਆ ਕਿ ਉਸ ਦੇ ਰਿਸ਼ਤੇਦਾਰ ਅਜੇ ਤਕ ਕਿਉਂ ਨਹੀਂ ਆਏ ਤਾਂ ਉਸ ਦਾ ਕਹਿਣਾ ਸੀ ਕਿ ਉਸ ਦੇ ਰਿਸ਼ਤੇਦਾਰ ਅਗਲੇ ਦਿਨ ਆਉਣਗੇ। ਸੋ ਇਸ ਲਈ ਹੋਟਲ ਦੇ ਮੈਨੇਜਰ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਰਾਤ ਦੇ ਸਮੇਂ ਜੋ ਹੋਇਆ ਉਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ।ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ।ਇਨ੍ਹਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇਹ ਭਾਨੂੰ ਪ੍ਰਤਾਪ ਨਾਂ ਦਾ ਵਿਅਕਤੀ ਕਮਰਿਆਂ ਵਿੱਚ ਲੱਗੀਅਾਂ ਹੋੲੀਅਾਂ। ਐਲਸੀਡਜ ਨੂੰ ਛੱਤ ਉੱਪਰ ਲੈ ਕੇ

ਜਾ ਰਿਹਾ ਹੈ ਉਸ ਤੋਂ ਬਾਅਦ ਇਸ ਨੇ ਸਾਰੀਆਂ ਐੱਲ ਸੀਡੀਜ ਨੂੰ ਹੇਠਾਂ ਉਤਾਰਿਆ ਅਤੇ ਪਰਦੇ ਲਮਕਾ ਕੇ ਖ਼ੁਦ ਹੇਠਾਂ ਉਤਰ ਕੇ ਉੱਥੋਂ ਫ਼ਰਾਰ ਹੋ ਗਿਆ।ਅਗਲੀ ਸਵੇਰ ਜਦੋਂ ਮੈਨੇਜਰ ਨੇ ਇਸ ਵਿਅਕਤੀ ਦੇ ਕਮਰੇ ਦੇ ਦਰਵਾਜ਼ੇ ਨੂੰ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਤੋਂ ਬਾਅਦ ਇਸ ਦੇ ਕਮਰੇ ਨੂੰ ਖੋਲ੍ਹਿਆ ਗਿਆ ਤਾਂ ਪਤਾ ਚੱਲਿਆ ਕਿ ਇਹ ਵਿਅਕਤੀ ਫਰਾਰ ਹੋ ਚੁੱਕਿਆ ਸੀ ਅਤੇ ਅੱਠ ਐਲ ਸੀਡੀਆਂ ਗਾਇਬ ਹੋ ਚੁੱਕਿਆ ਸੀ।ਇਸ ਘਟਨਾ ਤੋਂ ਬਾਅਦ ਹੋਰ ਹੋਟਲਾਂ ਦੇ ਮਾਲਕ ਵੀ ਘਬਰਾਏ ਹੋਏ ਹਨ।ਇਸ ਹੋਟਲ ਦੇ ਮੈਨੇਜਰ ਦਾ ਕਹਿਣਾ ਹੈ ਕਿ ਇਸ ਮਾਮਲੇ

ਵਿਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀ ਘਟਨਾ ਦੁਬਾਰਾ ਦੇਖਣ ਨੂੰ ਨਾ ਮਿਲੇ।

About khabar

Leave a Reply

Your email address will not be published. Required fields are marked *