Home / खबरे / ਮਾਪਿਆਂ ਦੇ ਇਕਲੌਤੇ ਪੁੱਤਰ ਨੇ ਕੈਨੇਡਾ ਵਿਚ ਤੋੜਿਆ ਦਮ, ਕੈਨੇਡਾ ਦੇ ਡਾਕਟਰ ਵੀ ਨਹੀਂ ਸਮਝ ਸਕੇ ਬਿਮਾਰੀ

ਮਾਪਿਆਂ ਦੇ ਇਕਲੌਤੇ ਪੁੱਤਰ ਨੇ ਕੈਨੇਡਾ ਵਿਚ ਤੋੜਿਆ ਦਮ, ਕੈਨੇਡਾ ਦੇ ਡਾਕਟਰ ਵੀ ਨਹੀਂ ਸਮਝ ਸਕੇ ਬਿਮਾਰੀ

ਬਹੁਤ ਸਾਰੇ ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪੰਜਾਬ ਨੂੰ ਸੱਡ ਵਿਦੇਸ਼ਾਂ ਵਿੱਚ ਜਾ ਰਹੇ ਹਨ।ਕਿਉਂਕਿ ਉਨ੍ਹਾਂ ਨੂੰ ਵਿਦੇਸ਼ਾਂ ਦੇ ਵਿਚ ਆਪਣਾ ਭਵਿੱਖ ਵਧੀਆ ਨਜ਼ਰ ਆਉਂਦਾ ਹੈ ਇਸ ਲਈ ਉਹ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਦੇ ਵਿਚ ਕੰਮ ਕਰਨ ਲਈ ਜਾਂਦੇ ਹਨ ਤਾਂ ਕਿ ਉਹ ਆਪਣੇ ਮਾਂ ਬਾਪ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕਣ।ਪਰ ਕਈ ਵਾਰ ਵਿਦੇਸ਼ਾਂ ਵਿਚ ਗਏ ਨੌਜਵਾਨਾਂ ਨਾਲ ਅਜਿਹੀ ਘਟਨਾ ਵਾਪਰ ਜਾਂਦੀਆਂ ਹਨ ਜਿਸਦੇ ਨਾਲ ਉਨ੍ਹਾਂ ਦੇ ਮਾਂ ਪਿਓ ਦੀ ਜ਼ਿੰਦਗੀ ਹੀ ਖਤਮ ਹੋ ਜਾਂਦੀ ਹੈ ਅਤੇ ਉਹ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਧਰਮਪ੍ਰੀਤ ਸਿੰਘ ਦੇ

ਨਾਲ ਜੋ ਕਿ ਕੁਝ ਸਮਾਂ ਪਹਿਲਾਂ ਕੈਨੇਡਾ ਗਿਆ ਹੋਇਆ ਸੀ।ਇਸ ਨੌਜਵਾਨ ਨੂੰ ਕੈਨੇਡਾ ਦੇ ਵਿੱਚ ਰਹਿੰਦਿਆਂ ਮਾਮੂਲੀ ਬੁਖਾਰ ਹੋਇਆ ਜਿਸਨੂੰ ਕਿ ਇਸਨੇ ਸੀਰੀਅਸ ਨਹੀਂ ਲਿਆ ਅਤੇ ਇਸ ਦਾ ਬੁਖਾਰ ਦਿਨੋਂ ਦਿਨ ਵਧਦਾ ਗਿਆ ਜਿਸ ਤੋਂ ਬਾਅਦ ਇਹ ਹਸਪਤਾਲ ਵਿੱਚ ਗਿਆ ਜਿੱਥੇ ਕਿ ਇਸ ਨੂੰ ਡਾਕਟਰਾਂ ਦੇ ਵੱਲੋਂ ਦਵਾਈਆਂ ਦਿੱਤੀਆਂ ਗਈਆਂ ਪਰ ਡਾਕਟਰਾਂ ਨੇ ਜਦੋਂ ਇਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਦੇਖਿਆ ਤਾਂ ਇਸ ਨੂੰ ਕਿਸੇ ਹੋਰ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।ਹੈਮਿਲਟਨ ਦੇ ਵਿਚ ਇਸ ਨੌਜਵਾਨ ਨੂੰ ਰੈਫਰ ਕੀਤਾ ਗਿਆ ਸੀ ਜਿਸ ਤੇ ਹਸਪਤਾਲ ਵਿਚ ਇਸ ਵਿਅਕਤੀ ਦਾ ਪੂਰੀ ਤਰ੍ਹਾਂ ਇਲਾਜ ਚੱਲਿਆ ਪਰ ਡਾਕਟਰਾਂ ਵੱਲੋਂ

ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਡਾਕਟਰਾਂ ਨੂੰ ਇਸ ਨੌਜਵਾਨ ਦੀ ਬਿਮਾਰੀ ਦਾ ਪਤਾ ਨਹੀਂ ਚੱਲ ਸਕਿਆ ਇਹ ਨੌਜਵਾਨ ਡਾਕਟਰਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਨਹੀਂ ਬਚ ਸਕਿਆ।ਅਤੇ ਉਨੀ ਤਰੀਕ ਨੂੰ ਇਸ ਨੌਜਵਾਨ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਾਹ ਲਿਆ।ਤਰਨਪ੍ਰੀਤ ਸਿੰਘ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਜਿਸ ਤੋਂ ਬਾਅਦ ਜਦੋਂ ਇਸ ਦੀ ਮੌਤ ਦੀ ਖ਼ਬਰ ਉਸ ਦੇ ਪਿੰਡ ਵਿਚ ਪਹੁੰਚੀ ਤਾਂ ਸਾਰੇ ਪਿੰਡ ਦੇ ਵਿੱਚ ਸੋਗ ਫੈਲ ਗਿਆ ਅਤੇ ਮਾਂ ਬਾਪ ਦਾ ਰੋ ਰੋ ਬੁਰਾ ਹਾਲ ਹੈ।ਹਰਪ੍ਰੀਤ ਦੇ ਪਿੰਡ ਵਿਚ ਇਸ ਦੀ ਖ਼ਬਰ ਪਹੁੰਚਦਿਆਂ ਹੀ ਸਾਰੇ ਪਿੰਡ ਵਿਚ ਦੁੱਖ ਦੀ ਲਹਿਰ ਸੀ ਹਰ ਇੱਕ ਵਿਅਕਤੀ ਨੂੰ ਇਸ ਗੱਲ ਦਾ ਦੁੱਖ ਸੀ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਕੈਨੇਡਾ ਦੇ ਵਿੱਚ ਹੀ ਦਮ ਤੋੜ ਗਿਆ।ਅਜਿਹੀਆਂ ਘਟਨਾਵਾਂ ਸਾਨੂੰ ਅਕਸਰ ਦੇਖਣ ਨੂੰ ਮਿਲਦੀਆਂ ਹਨ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਣੀ ਰੋਜ਼ੀ ਰੋਟੀ ਦੇ ਲਈ ਕੈਨੇਡਾ ਦੇ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿਚ ਜਾ ਰਹੇ ਹਨ।

About khabar

Leave a Reply

Your email address will not be published. Required fields are marked *