Home / खबरे / 10 ਸਾਲ ਬਾਅਦ ਆਪਣੇ ਬੱਚਿਆਂ ਨੂੰ ਮਿਲਿਆ ਗ਼ੁਲਾਮ ਪਿਤਾ ,ਦੇਖੋ ਧੀ ਪੁੱਤ ਦਾ ਰੋ ਰੋ ਕੇ ਬੁਰਾ ਹਾਲ

10 ਸਾਲ ਬਾਅਦ ਆਪਣੇ ਬੱਚਿਆਂ ਨੂੰ ਮਿਲਿਆ ਗ਼ੁਲਾਮ ਪਿਤਾ ,ਦੇਖੋ ਧੀ ਪੁੱਤ ਦਾ ਰੋ ਰੋ ਕੇ ਬੁਰਾ ਹਾਲ

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ,ਜੋ ਦੂਸਰਿਆਂ ਤੋਂ ਆਪਣਾ ਮਤਲਬ ਕੱਢਣਾ ਜਾਣਦੇ ਹਨ ਅਤੇ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੰਦੇ ਹਨ।ਪਰ ਉੱਥੇ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਜਿਹੇ ਲੋਕਾਂ ਨੂੰ ਨਰਕ ਵਿੱਚੋਂ ਕੱਢਣ ਦਾ ਕੰਮ ਕਰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਅਬੋਹਰ ਨਜ਼ਦੀਕ ਪੈਂਦੇ ਪਿੰਡ ਤੋਂ ਸਾਹਮਣੇ ਆ ਰਿਹਾ ਹੈ। ਇੱਥੋਂ ਦਾ ਇੱਕ ਕੇਂਦਰ ਸਿੰਘ ਨਾਂ ਦਾ ਵਿਅਕਤੀ ਪਿਛਲੇ ਦਸ ਸਾਲਾਂ ਤੋਂ ਰਾਜਸਥਾਨ ਵਿੱਚ ਰਹਿ ਰਿਹਾ ਸੀ।ਜਿਨ੍ਹਾਂ ਲੋਕਾਂ ਦੇ ਘਰ ਇਹ ਵਿਅਕਤੀ ਰਹਿੰਦਾ ਸੀ ਉਹ ਇਸ ਨਾਲ ਬਹੁਤ ਜ਼ਿਆਦਾ ਕੁੱ-ਟ-ਮਾ-ਰ ਕਰਦੇ ਸੀ।ਇਸ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੇ ਸੀ।ਇਸ

ਵਿਅਕਤੀ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਸੀ।ਪਿਛਲੇ ਦੱਸ ਸਾਲਾਂ ਤੋਂ ਇਹ ਵਿਅਕਤੀ ਦਾ ਪਰਿਵਾਰ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਕਿਤੇ ਵੀ ਉਸ ਦੀ ਉੱਘ ਸੁੱਘ ਨਹੀਂ ਮਿਲ ਰਹੀ ਸੀ।ਪਰ ਹੁਣ ਪਰਿਵਾਰ ਨੂੰ ਇਹ ਵਿਅਕਤੀ ਮਿਲ ਚੁੱਕਿਆ ਹੈ।ਇਕ ਸਮਾਜ ਸੇਵੀ ਸੰਸਥਾ ਵੱਲੋਂ ਇਸ ਵਿਅਕਤੀ ਨੂੰ ਉਨ੍ਹਾਂ ਲੋਕਾਂ ਕੋਲੋਂ ਛੁਡਾਇਆ ਗਿਆ ਹੈ,ਜੋ ਲੰਬੇ ਸਮੇਂ ਤੋਂ ਇਸ ਨਾਲ ਤਸੱਦਦ ਕਰ ਰਹੇ ਸੀ।ਜਿਹੜੇ ਵਿਅਕਤੀਆਂ ਨੇ ਇਸ ਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ ਉਹ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਰਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਨ੍ਹਾਂ ਦੇ ਵਿਅਕਤੀ ਨੂੰ ਸਾਂਭ ਕੇ ਰੱਖਿਆ ਇਸ ਦੀ ਸੇਵਾ ਕਰਦੇ ਸੀ, ਪਰ ਇਸ ਵਿਅਕਤੀ ਦੀ ਹਾਲਤ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਸ ਵਿਅਕਤੀ ਨਾਲ ਕਾਫੀ ਜ਼ਿਆਦਾ ਬੁਰਾ

ਵਰਤਾਅ ਕੀਤਾ ਜਾਂਦਾ ਸੀ।ਹੁਣ ਇਸ ਵਿਅਕਤੀ ਨੂੰ ਇਸ ਦੇ ਘਰ ਤਕ ਪਹੁੰਚਾ ਦਿੱਤਾ ਗਿਆ ਹੈ ਜਿਥੇ ਇਹ ਕਾਫ਼ੀ ਜ਼ਿਆਦਾ ਖ਼ੁਸ਼ ਦਿਖਾਈ ਦੇ ਰਿਹਾ ਹੈ ਅਤੇ ਪਰਿਵਾਰਕ ਮੈਂਬਰ ਵੀ ਖ਼ੁਸ਼ ਦਿਖਾਈ ਦੇ ਰਹੇ ਹਨ।

About khabar

Leave a Reply

Your email address will not be published. Required fields are marked *