Home / खबरे / ਪੰਜਾਬ ਦਾ ਇੱਕੋ ਇੱਕ ਸਰਕਾਰੀ ਸਕੂਲ ਜਿੱਥੇ ਕਰਵਾਈ ਜਾਂਦੀ ਹੈ ਆਈਲੈਟਸ ਦੀ ਤਿਆਰੀ

ਪੰਜਾਬ ਦਾ ਇੱਕੋ ਇੱਕ ਸਰਕਾਰੀ ਸਕੂਲ ਜਿੱਥੇ ਕਰਵਾਈ ਜਾਂਦੀ ਹੈ ਆਈਲੈਟਸ ਦੀ ਤਿਆਰੀ

ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਚੰਗੀ ਨਹੀਂ ਹੁੰਦੀ।ਜਿਸ ਕਾਰਨ ਉਨ੍ਹਾਂ ਨੂੰ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣੇ ਪੈਂਦੇ ਹਨ।ਕੁਝ ਹੱਦ ਤਕ ਲੋਕਾਂ ਦਾ ਸੋਚਣਾ ਸਹੀ ਵੀ ਹੈ, ਕਿਉਂਕਿ ਅਕਸਰ ਹੀ ਅਸੀਂ ਅਜਿਹੀਆਂ ਤਸਵੀਰਾਂ ਦੇਖਦੇ ਹਾਂ।ਜਿੱਥੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਸਤਾ ਹੁੰਦੇ ਹਨ, ਭਾਵੇਂ ਅੱਜਕੱਲ੍ਹ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਨ੍ਹਾਂ ਉਤੇ ਵਧੀਆ ਪੇਂਟ ਕੀਤਾ ਜਾ ਰਿਹਾ ਹੈ ਤਸਵੀਰਾਂ ਵਾਹੀਆਂ ਜਾ ਰਹੀਆਂ ਹਨ। ਪਰ ਅੰਦਰੋਂ ਸਕੂਲ ਅਜਿਹੇ ਹਨ, ਜਿਨ੍ਹਾਂ ਦੀ ਹਾਲਤ ਦੇਖ ਕੇ ਕਾਫੀ ਜ਼ਿਆਦਾ ਨਿਰਾਸ਼ਾ ਹੁੰਦੀ ਹੈ।ਪਰ ਪੰਜਾਬ ਦੇ ਕੁਝ ਸਕੂਲ ਅਜਿਹੇ

ਹਨ ਜਿਨ੍ਹਾਂ ਨੂੰ ਬਾਹਰੋਂ ਵੀ ਬਹੁਤ ਸੁੰਦਰਤਾ ਨਾਲ ਸਜਾਇਆ ਗਿਆ ਹੈ ਅਤੇ ਅੰਦਰੋਂ ਵੀ ਇਹ ਸਕੂਲ ਕਾਫ਼ੀ ਜ਼ਿਆਦਾ ਵਧੀਆ ਹਨ ਅਤੇ ਇੱਥੋਂ ਦੇ ਅਧਿਆਪਕਾਂ ਵੱਲੋਂ ਸਕੂਲਾਂ ਵਿਚ ਪਡ਼੍ਹਦੇ ਬੱਚਿਆਂ ਨੂੰ ਅੱਗੇ ਲਿਜਾਣ ਦੀਅਾਂ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਅਾਂ ਹਨ।ਇਸੇ ਤਰੀਕੇ ਨਾਲ ਮੋਗਾ ਜ਼ਿਲ੍ਹੇ ਦੇ ਪਿੰਡ ਕਸੂਰੇ ਦਾ ਸਰਕਾਰੀ ਸਕੂਲ ਹੈ ਇਸ ਸਕੂਲ ਨੂੰ ਬਾਹਰੋਂ ਵੀ ਬਹੁਤ ਹੀ ਇਨ੍ਹਾਂ ਦਾ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ।ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਵਾਹੀਆਂ ਗਈਆਂ ਹਨ,ਜਿਨ੍ਹਾਂ ਨਾਲ ਵਿਦਿਆਰਥੀਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਇਸ ਤੋਂ ਇਲਾਵਾ ਸਕੂਲ ਦੇ ਅੰਦਰ ਜੋ ਕਮਰੇ ਬਣੇ ਹੋਏ ਹਨ ਉਨ੍ਹਾਂ ਦੇ ਵਿੱਚ ਵੀ ਗਿਆਨ ਦਾ ਭੰਡਾਰ ਹੈ।ਇੱਥੋਂ ਦੇ

ਅਧਿਆਪਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਬੱਚਿਆਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਿਖਾਉਣ ਦੀ ਕੋਸ਼ਿਸ਼ ਕਰਨ।ਉਹ ਉਨ੍ਹਾਂ ਨੂੰ ਕਿਤਾਬੀ ਕੀੜਾ ਨਾ ਬਣਨ ਦੇਣ ਤਾਂ ਜੋ ਬੱਚੇ ਅੱਗੇ ਆਉਣ ਵਾਲੀ ਜ਼ਿੰਦਗੀ ਵਿਚ ਆਸਾਨੀ ਨਾਲ ਆਪਣੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਣ।ਦੱਸਿਆ ਜਾ ਰਿਹਾ ਹੈ ਕਿ ਇੱਥੇ ਬੱਚਿਆਂ ਲਈ ਅੰਗਰੇਜ਼ੀ ਦੀਆਂ ਸਪੈਸ਼ਲ ਕਲਾਸਾਂ ਵੀ ਲੱਗਦੀਆਂ ਹਨ, ਜਿਸ ਤੋਂ ਬਾਅਦ ਬੱਚੇ ਆਈਲੈਟਸ ਦਾ ਪੇਪਰ ਵੀ ਦੇ ਰਹੇ ਹਨ।

About khabar

Leave a Reply

Your email address will not be published. Required fields are marked *